ਅੰਮ੍ਰਿਤਸਰ :- ਪੰਜਾਬ ਸਰਕਾਰ ਵੱਲੋ ਅਧਿਆਪਕਾਂ ਲਈ ਗਲਤ ਤੇ ਘੱਟ ਸਕੇਲਾਂ ਦੇ ਜਾਰੀ ਹੋਏ ਪੱਤਰ ਦਾ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ(ਰਜਿ:) ਵੱਲੋਂ ਇੱਕ ਮੀਟਿੰਗ ਦੌਰਾਨ ਸਖ਼ਤ ਵਿਰੋਧ ਕਰਦਿਆਂ 22 ਤੋਂ 31 ਅਕਤੂਬਰ ਤੱਕ ਬਲਾਕ ਤੇ ਜ਼ਿਲ੍ਹਾ ਪੱਧਰ ਉੱਤੇ ਜਾਰੀ ਪੱਤਰ ਦੀਆਂ ਕਾਪੀਆਂ ਸਾੜਨ ਦਾ ਫ਼ੈਸਲਾ ਕੀਤਾ ਹੈ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪਨੂੰ ਨੇ ਦੱਸਿਆ ਕਿ ਪਿਛਲੇ ਪੇ ਕਮਿਸ਼ਨ ਵੱਲੋਂ ਮੁਲਾਜਮਾਂ ਦੀ 21ਅਪ੍ਰੈਲ 2009 ‘ਚ ਜਾਰੀ ਰਿਪੋਰਟ ਪੇਸ਼ ਕਰਦਿਆਂ ਅਧਿਆਪਕਾਂ ਦੇ ਸਕੇਲਾਂ ‘ਚ ਟਾਈਪੀਗਰਾਫੀਕਲੀ ਗਲਤੀ ਹੋ ਗਈ ਸੀ ,ਜਿਸ ਵਿੱਚ ਹੋਰਨਾ ਕੈਟਾਗਿਰੀਆਂ ਦੇ ਨਾਲ ਪ੍ਰਾਇਮਰੀ /ਐਲੀਮੈਂਟਰੀ ਅਧਿਆਪਕਾਂ/ਹੈੱਡ ਟੀਚਰਜ਼ ਦਾ ਜਾਰੀ ਹੋਇਆ ਪੇ ਬੈਂਡ 5910-20200 +3000 ਸਹੀ ਨਹੀ ਸੀ ਜਦੋਂ ਕਿ ਸਹੀ ਪੇ ਸਕੇਲ 10300-34800+4200 ਹੈ। ਇਸੇ ਤਰਾਂ ਸੀ.ਐਚ.ਟੀ. ਅਤੇ ਬੀ.ਪੀ.ਈ.ਓਜ ਦਾ ਗ੍ਰੇਡ ਪੇ 3600 ਅਤੇ 4200 ਸਹੀ ਨਹੀ ਸੀ। ਇਹ ਵੀ ਕਰਮਵਾਰ 4600 ਤੇ 5000 ਸੀ,ਜੋ ਇਹ ਟਾੲਇਪੋਗਰਾਫੀਕਲ ਗਲਤੀਆਂ ਉਸੇ ਦਿਨ ਹੀ ਈ.ਟੀ.ਯੂ ਵੱਲੋਂ ਪੇ ਕਮਿਸ਼ਨ ਦੇ ਧਿਆਨ ‘ਚ ਲਿਆ ਕੇ ਕਮਿਸ਼ਨ ਵੱਲੋਂ ਗਲਤੀ ਮੰਨਦਿਆਂ ਦਰੁਸਤੀ ਪੱਤਰ ਉਸੇ ਦਿਨ ਜਾਰੀ ਕੀਤਾ ਗਿਆ ਸੀ। ਜਿਸ ਸਬੰਧੀ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਨਾਲ ਕਾਹਨੂਵਾਨ ਜਿਮਨੀ ਚੋਣ ਚ ਸਂਘਰਸ਼ ਦੌਰਾਨ ਗੁਰਦਾਸਪੁਰ ਹੋਈ ਜਥੇਬੰਦੀ ਦੀ ਵਿਸ਼ੇਸ਼ ਮੀਟਿੰਗ ਦੌਰਾਨ ਵੀ ਮੁੱਖ ਮੰਤਰੀ ਵੱਲੋਂ ਚੀਫ ਸੈਕਟਰੀ ਪੰਜਾਬ ਨੂੰ ਸੋਧਾਂ ਲਾਗੂ ਕਰਨ ਦੇ ਆਦੇਸ਼ ਦਿੱਤੇ ਸਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਮੁੜ ਮੁਲਾਜ਼ਮ ਮਾਰੂ ਫੈਸਲੇ ਲੈਂਦਿਆਂ ਜੋ ਇਹ ਪੱਤਰ ਜਾਰੀ ਕੀਤਾ ਹੈ ਇਸ ਨੂੰ ਕਿਸੇ ਵੀ ਹਾਲ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਈ.ਟੀ.ਯੂ. ਹੁਣ ਫਿਰ ਪੰਜਾਬ ਸਰਕਾਰ,ਵਿੱਤ ਵਿਭਾਗ ਤੇ ਹੋਰਨਾਂ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਪੁਰਾਣੀਆਂ ਕੀਤੀਆਂ ਗਈਆਂ ਫਿਕਸਏਸ਼ਨਾਂ ਨੂੰ ਬਹਾਲ ਰੱਖਕੇ ਨਵੇ ਵਧੇਰੇ ਸਕੇਲਾਂ ਦੀ ਮੰਗ ਕਰਦਿਆਂ ਚਿਤਾਵਨੀ ਦੇਂਦੀ ਹੈ ਕਿ ਜੇਕਰ ਸਰਕਾਰ ਨੇ ਇਹ ਪੱਤਰ ਤੁਰੰਤ ਵਾਪਸ ਨਾ ਲਿਆ ਤਾਂ ਜਥੇਬੰਦੀ ਹਮਖਿਆਲੀ ਜਥੇਬੰਦੀਆਂ ਦੇ ਨਾਲ ਰਲ ਕੇ ਵੱਡਾ ਸੰਘਰਸ਼ ਵਿੱਢੇਗੀ । ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਲੰਮਾ ਸੰਘਰਸ਼ ਲੜ ਕੇ ਉਸ ਵੇਲੇ ਦੇ ਸਿਖਿਆ ਮੰਤਰੀ ਦੇ ਹਲਕੇ ਸੁਲਤਾਨਪੁਰ ਲੋਧੀ ਚ ਰੋਸ ਪ੍ਰਦਰਸ਼ਨ ਕਰਨ ਅਤੇ ਲੰਬੀ ਜਾਂਦਿਆ ਬਠਿੰਡਾ ਚ ਸਂਘਰਸ਼ ਦੋਰਾਨ ਥਾਣਿਆਂ ‘ਚ ਡੱਕ ਕੇ ਲਏ ਗਏ ਆਪਣੇ ਹੱਕ ਕਿਸੇ ਵੀ ਹਾਲ ‘ਚ ਖੁੱਸਣ ਨਹੀਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜਥੇਬੰਦੀ ਤੇ ਫੈਸਲੇ ਅਨੁਸਾਰ 22 ਤੋਂ 31 ਤੱਕ ਘੱਟ ਸਕੇਲਾਂ ਦੇ ਜਾਰੀ ਪੱਤਰਾਂ ਦੀਆਂ ਕਾਪੀਆਂ ਜ਼ਿਲ੍ਹਾ ਅਤੇ ਬਲਾਕ ਹੈੱਡ ਕੁਆਰਟਰਾਂ ਤੇ ਸਾੜੀਆਂ ਜਾਣਗੀਆਂ ਅਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਈ.ਟੀ.ਯੂ. (ਰਜਿ:) ਵੱਲੋਂ ਸਭ ਪ੍ਰਭਾਵਿਤ ਵਰਗਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਰਕਾਰ ਵਿਰੁੱਧ ਸੰਘਰਸ਼ ਲੜਨ ਦੀ ਅਪੀਲ ਵੀ ਕੀਤੀ। ਸਰਕਾਰ ਵੱਲੋਂ ਜਾਰੀ ਪੱਤਰ ਦਾ ਵਿਰੋਧ ਕਰਨ ਵਾਲਿਆਂ ‘ਚ ਜਥੇਬੰਦੀ ਦੇ ਪ੍ਰਮੁੱਖ ਆਗੂ ਨਰੇਸ਼ ਪਨਿਆੜ,ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ,ਨੀਰਜ ਅਗਰਵਾਲ,ਗੁਰਿੰਦਰ ਸਿੰਘ ਘੁੱਕੇਵਾਲੀ, ਸਤਬੀਰ ਸਿੰਘ ਬੋਪਾਰਾਏ ,ਨਿਰਭੈ ਸਿੰਘ ਮਾਲੋਵਾਲ,ਸਰਬਜੀਤ ਖਡੂਰ ਸਾਹਿਬ,ਸੋਹਣ ਸਿੰਘ ਮੋਗਾ,ਸੁਧੀਰ ਢੰਡ,ਅੰਮ੍ਰਿਤਪਾਲ ਸੇਖੋਂ,ਰਵੀ ਵਾਹੀ ,ਜਤਿੰਦਰਪਾਲ ਰੰਧਾਵਾ, ਹਰਜਿੰਦਰ ਸਿੰਘ ਚੌਹਾਨ, ਦਲਜੀਤ ਸਿੰਘ ਲਹੌਰੀਆ,ਗੁਰਮੇਲ ਸਿੰਘ ਬਰੇ, ਕਰਨੈਲ ਸਿੰਘ ਸਾਂਧਰਾ , ਦੀਦਾਰ ਸਿੰਘ ਪਟਿਆਲਾ, ਲਖਵਿੰਦਰ ਸਿੰਘ ਸੇਖੋਂ ,ਹਰਪ੍ਰੀਤ ਪਰਮਾਰ ਮਲਕੀਤ ਸਿੰਘ ਕਾਹਨੂੰਵਾਨ ,ਰਣਜੀਤ ਸਿੰਘ ਮੱਲਾ, ਰਵੀ ਕਾਂਤ ਪਠਾਨਕੋਟ, ਪਰਮਜੀਤ ਬੁੱਢੀਪਿੰਡ,ਮਨਜੀਤ ਸਿੰਘ ਕਠਾਣਾ, ਦਿਲਬਾਗ ਸਿੰਘ ਬੌਡੇ, ਜਸਵਿੰਦਰ ਸਿੰਘ ਘਰਿਆਲਾ ਮਨਿੰਦਰ ਸਿੰਘ ਤਰਨਤਾਰਨ, ਸੁਰਿੰਦਰ ਸਿੰਘ ਬਾਠ, ਗੁਰਦੀਪ ਸਿੰਘ , ਕੁੱਲਵੀਰ ਸਿੰਘ ਗਿੱਲ, ਸੁਖਦੇਵ ਬੈਨੀਪਾਲ, ਹਰਜੀਤ ਸਿੰਘ ਸਿੱਧੂ, ਅਸ਼ੋਕ ਸਰਾਰੀ ਫਾਜਿਲਕਾ, ਲਾਲ ਸਿੰਘ ਡਕਾਲਾ, ਚਰਨਜੀਤ ਸਿੰਘ ਫਿਰੋਜ਼ਪੁਰ, ਮਨੋਜ ਘਈ,ਮਨਦੀਪ ਕਲੌਡ , ਸੁਖਵਿੰਦਰ ਭੁੱਲਰ , ਬਲਕਰਨ ਮੋਗਾ, ਅਵਤਾਰ ਸਿੰਘ ਭਲਵਾਨ, ਗੁਰਪ੍ਰੀਤ ਸਿੰਘ ਢਿੱਲੋ , ਅਵਤਾਰ ਮਾਨ,ਮਨਜੀਤ ਸਿੰਘ ਬੌਬੀ, ਨਵਜੀਤ ਜੌਲੀ, ਮੁਖਤਿਆਰ ਸਿੰਘ ਜਸਵੰਤ ਸਿੰਘ ਸ਼ੇਖੜਾ,ਤਰਪਿੰਦਰ ਸਿੰਘ, ਨਵਦੀਪ ਅੰਮ੍ਰਿਤਸਰ,ਸਰਬਜੋਤ ਵਛੋਆ,ਪਰਮਬੀਰ ਰੋਖੇ,ਗੁਰਪ੍ਰੀਤ ਥਿੰਦ,ਤਜਿੰਦਰਪਾਲ ਮਾਨ, ਗੁਰਵਿੰਦਰ ਬੱਬੂ, ਸੁਖਵਿੰਦਰ ਧਾਮੀ,ਲਖਵਿੰਦਰ ਸਿੰਘ ਸੰਗੂਆਣਾ,ਸੁਰਿੰਦਰ ਕੁਮਾਰ ਮੋਗਾ,ਅਸ਼ਵਨੀ ਫੱਜੂਪੁਰ,ਸੁਖਦੇਵ ਵੇਰਕਾ,ਗੁਰਪ੍ਰੀਤ ਵੇਰਕਾ,ਸਤਬੀਰ ਕਾਹਲੋਂ,ਜਤਿੰਦਰ ਜੋਤੀ,ਪੰਕਜ ਅਰੋੜਾ,ਗੁਰਮੇਜ ਕਪੂਰਥਲਾ, ਲਖਵਿੰਦਰ ਸਿੰਘ ਕੈਰੇ,ਮਨਮੋਹਨ ਜੋਗਾ, ਪਵਨ ਜਲੰਧਰ,ਹੈਰੀ ਮਲੋਟ, ਰਾਮ ਲਾਲ,ਪ੍ਰੀਤ ਭਗਵਾਨ ਸਿੰਘ, ਜਗਨੰਦਨ ਸਿੰਘ,ਸੁਰਜੀਤ ਸਮਰਾਟ,ਸੁਖਪਾਲ ਸਿੰਘ,ਸਤੀਸ਼ ਕੰਬੋਜ ,ਮਨੋਹਰ ਲਾਲ ,ਬਲਰਾਜ ਸਿੰਘ ਥਿੰਦ,ਤਰਸੇਮ ਲਾਲ ਜਲੰਧਰ,ਮੇਜਰ ਸਿੰਘ,ਰਕੇਸ਼ ਗਰਗ,ਗੁਰਮੀਤ ਜਲੰਧਰ ਆਦਿ ਆਗੂ ਸ਼ਾਮਿਲ ਸਨ।