ਫਿਲੌਰ : ਸਥਾਨਕ ਸ਼ਹਿਰ ਅੰਦਰ ਪੁਲਿਸ ਸਟੇਸ਼ਨ ਤੋਂ ਮਹਿਜ਼ ਕੁੱਝ ਕਰਮਾ ਦੀ ਦੂਰੀ ‘ਤੇ ਇਕ ਘਰ ‘ਚ ਕੰਮ ਕਰਨ ਵਾਲਾ ਇਕ ਨੌਜਵਾਨ 30 ਲੱਖ ਤੋਂ ਵੱਧ ਦੀ ਕੀਮਤ ਦੇ ਡਾਇਮੰਡ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਿਆ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਅਨੰਦ ਕੁਮਾਰ ਗੁਪਤਾ ਉਰਫ਼ ਰਾਜੂ ਭੱਠੇਵਾਲਾ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਦੇ ਕਰੀਬ ਉਸ ਦਾ ਸਾਰਾ ਪਰਿਵਾਰ ਕਿਸੇ ਵਿਆਹ ਸਮਾਗਮ ‘ਤੇ ਗਿਆ ਹੋਇਆ ਸੀ ਅਤੇ ਘਰ ਅੰਦਰ ਹੀ ਕੰਮ ਕਰਨ ਵਾਲਾ ਨੌਜਵਾਨ ਰਾਹੁਲ ਕੁਮਾਰ (21) ਵਾਸੀ ਅਹਿਰੋਈ ਜ਼ਿਲ੍ਹਾ ਹਰਦੋਈ ਪੁਲਿਸ ਸਟੇਸ਼ਨ ਖੇੜਾ ਯੂ.ਪੀ ਹਾਜ਼ਰ ਸੀ ਅਤੇ ਜਦ ਉਹ ਰਾਤ 1 ਵਜੇ ਦੇ ਕਰੀਬ ਫਿਲੌਰ ਆਪਣੇ ਘਰ ਪੁੱਜੇ ਤਾ ਉਨ੍ਹਾਂ ਵੇਖਿਆ ਕਿ ਘਰ ਦਾ ਦਰਵਾਜਾ ਖੁੱਲ੍ਹਾ ਸੀ ਅਤੇ ਕਮਰੇ ਅੰਦਰਲਾ ਸਕਿਉਰਿਟੀ ਸ਼ੀਸ਼ਾ ਟੁੱਟਾ ਹੋਇਆ ਸੀ ਜਦ ਉਨ੍ਹਾਂ ਸਾਰੀ ਛਾਣਬੀਣ ਕੀਤੀ ਤਾਂ ਰਾਹੁਲ(ਚੋਰੀ ਕਰਨ ਵਾਲਾ ਨੌਜਵਾਨ) 30 ਲੱਖ ਦੇ ਕਰੀਬ ਦੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋ ਚੁੱਕਾ ਸੀ ਜਿਸ ਦੇ ਫ਼ਰਾਰ ਹੁੰਦੇ ਦੀਆਂ ਵੀਡੀਉ ਸੀ.ਸੀ.ਟੀ.ਵੀ ਕੈਮਰੇ ਅੰਦਰ ਕੈਦ ਹਨ।