ਫਗਵਾੜਾ,14 ਦਸੰਬਰ (ਸ਼ਿਵ ਕੋੜਾ) ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ 35ਵੇਂ ਵਾਤਾਵਰਨ ਮੇਲੇ ਵਿੱਚ ਇਨਰਵੀਲ ਕਲੱਬ ਫਗਵਾੜਾ ਸਾਊਥ ਈਸਟ ਵਲੋਂ  ਦੋ ਪ੍ਰੋਜੈਕਟ ਕਰਵਾਏ ਗਏ। ਇਹਨਾ ਵਿੱਚ ਇੱਕ “ਬੈਸਟ ਆਊਟ ਆਫ਼ ਵੇਸਟ” ਅਤੇ ਦੂਸਰਾ ਊਰਜਾ ਦੇ ਬਦਲਵੇਂ ਸਰੋਤ ਸਬੰਧੀ ਮੁਕਾਬਲੇ ਕਰਵਾਏ ਗਏ। ਸਕੂਲਾਂ ਦੇ ਵਿਦਿਆਰਥੀਆਂ ਨੇ ਇਹਨਾਂ ਔਨਲਾਈਨ ਮੁਕਾਬਲਿਆਂ ਵਿੱਚ ਭਰਪੂਰ ਹਿੱਸਾ ਲਿਆ। ਕਲੱਬ ਦੇ ਪ੍ਰਧਾਨ ਸੰਤੋਸ਼ ਕੁਮਾਰੀ ਨੇ ਇਹਨਾ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀ ਪ੍ਰਾਪਤੀ ਸਬੰਧੀ ਦੱਸਿਆ ਕਿ “ਬੈਸਟ ਆਊਟ ਆਫ਼ ਵੇਸਟ” ਵਿੱਚ ਪਹਿਲਾ ਇਨਾਮ  ਗੁਰਲੀਨ ਕੌਰ ਜੈਨ ਹਨੂਮੰਤ ਪਬਲਿਕ ਸਕੂਲ ਗੁਰਾਇਆ,  ਦੂਜਾ ਇਨਾਮ ਜਸਲੀਨ ਕੌਰ ਮਾਂ ਅੰਬੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਭਾਣੋਕੀ,  ਤੀਜਾ ਇਨਾਮ ਸਿਰਜਨ ਕੌਰ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ, ਅਕੰਸ਼ਾ ਅਤੇ ਕੰਨਚ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ  ਨੂੰ ਪ੍ਰੋਤਸਾਹਨ ਇਨਾਮ ਦਿੱਤੇ ਗਏ। ਇਸੇ ਤਰ੍ਹਾਂ ਦੂਸਰੇ ਮੁਕਾਬਲੇ “ਊਰਜਾ ਦੇ ਬਦਲਵੇਂ ਸਰੋਤ” ਮੁਕਾਬਲੇ ਵਿੱਚ  ਪਹਿਲਾ ਇਨਾਮ ਸਿਮਰਨਜੀਤ ਕੌਰ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ, ਦੂਸਰਾ ਇਨਾਮ ਪਲਕ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ, ਤੀਸਰੇ ਨੰਬਰ ਤੇ ਜਸਮੀਨ ਡਿਵਾਇਨ ਪਬਲਿਕ ਸਕੂਲ ਫਗਵਾੜਾ ਅਤੇ ਨਵਿਆ ਗੁਪਤਾ ਕਮਲਾ ਨਹਿਰੂ ਪ੍ਰਾਇਮਰੀ ਪਬਲਿਕ ਸਕੂਲ ਫਗਵਾੜਾ ਨੂੰ  ਪ੍ਰੋਤਸਾਹਨ ਇਨਾਮ ਦਿੱਤੇ ਗਏ। ਕਲੱਬ ਦੇ ਮੈਂਬਰਾਂ ਨੇ ਪੂਰੀ ਤਨਦੇਹੀ ਨਾਲ ਇਸ ਮੁਕਾਬਲੇ ਨੂੰ ਨੇਪੜੇ ਚਾੜ੍ਹਣ ਵਿੱਚ ਸਹਿਯੋਗ ਦਿੱਤਾ। ਵਾਤਾਵਰਨ ਮੇਲੇ ਦੇ ਮੁੱਖ ਮਹਿਮਾਨ ਰਾਜੀਵ ਵਰਮਾ ਏ.ਡੀ.ਸੀ ਕਮ ਕਮਿਸ਼ਨਰ ਫਗਵਾੜਾ ਨੇ ਬੱਚਿਆਂ ਨੂੰ ਇਨਾਮ ਵੰਡੇ ਅਤੇ ਕਲੱਬ ਵਲੋਂ ਕਰਵਾਏ ਗਏ ਵੱਖੋ-ਵੱਖਰੇ ਮੁਕਾਬਲਿਆਂ ਦੀ ਪ੍ਰਸੰਸਾ ਕੀਤੀ। ਇਨਾਮ ਵੰਡ ਇਸ ਸਮਾਗਮ ਵਿੱਚ ਹੋਰਨਾਂ ਤੋਂ ਬਿਨ੍ਹਾਂ  ਸੰਤੋਸ਼ ਕੁਮਾਰੀ ਪ੍ਰਧਾਨ ਇਨਰਵੀਲ ਕਲੱਬ ਸਾਊਥ ਈਸਟ, ਪਰਵਿੰਦਰ ਕੌਰ ਸੈਕਰੇਟਰੀ, ਸਤਿੰਦਰ ਪਾਲ ਕੌਰ ਸੂਚ ਖ਼ਜਾਨਚੀ,  ਗੁਰਮਿੰਦਰ ਕੌਰ ਬੱਲ ਆਈ.ਐਸ.ਓ., ਤ੍ਰਿਪਤਾ ਸੇਠੀ ਐਗਜੇਕਿਊਟਵ ਮੈਂਬਰ, ਗੁਰਮੀਤ ਸੌਹੀ ਮੈਂਬਰ, ਨਵਿਤਾ ਕੁਮਾਰ ਇਨਰਵੀਲ ਕਲੱਬ ਫਗਵਾੜਾ ਪ੍ਰਧਾਨ ਹਾਜ਼ਰ ਸਨ। ਕਲੱਬ ਨੇ ਹਾਜ਼ਰ ਬੱਚਿਆਂ ਅਤੇ ਹੋਰ ਮੈਂਬਰਾਂ ਨੂੰ ਕਲੱਬ ਦੇ ਸਟਿੱਕਰ ਵੀ ਵੰਡੇ ।