ਜਲੰਧਰ : ਜਿੱਥੇ ਸਭ ਤੋਂ ਪਹਿਲਾਂ ਰਬਾਬੀ ਕੀਰਤਨੀਏ ਸਿੰਘਾਂ ਵੱਲੋਂ “ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ” ਅਤੇ “ਕੁਤਾ ਰਾਜ ਬਹਾਲੀਐ ਫਿਰਿ ਚਕੀ ਚਟੈ ” ਸ਼ਬਦਾਂ ਦਾ ਗਾਇਨ ਕੀਤਾ ਗਿਆ !
ਜਿਸ ਤੋਂ ਬਾਅਦ ਅਲਾਇੰਸ ਦੇ ਬੁਲਾਰੇ ਪਰਮਪਾਲ ਸਿੰਘ ਸਭਰਾ ਨੇ ਕੈਬਨਿਟ ਮੰਤਰੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਸ਼ਬਦ ਅੱਜ ਦੇ ਸਮੇਂ ਚ ਤੁਹਾਡੀ ਸਰਕਾਰ ਉੱਤੇ ਪੂਰੀ ਤਰ੍ਹਾਂ ਢੁੱਕਦੇ ਹਨ !
ਉਨ੍ਹਾਂ ਸੰਗਤੀ ਰੂਪ ਦੇ ਵਿੱਚ ਮੰਤਰੀ ਨੂੰ ਸਬੋਧਨ ਕਰਕੇ ਵਾਅਦੇ ਯਾਦ ਕਰਵਾਉਂਦਿਆਂ ਕਿਹਾ ਕਿ ਤੁਸੀਂ ਬਰਗਾੜੀ ਮੋਰਚੇ ਦੀ ਸਮਾਪਤੀ ਅਤੇ ਪਿਛਲੇ ਸਾਲ 28 ਅਗਸਤ 2018 ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਵਿਚਾਰ ਕਰਨ ਲਈ ਸੱਦੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਜਜ਼ਬਾਤੀ ਭਾਸ਼ਣ ਦਿੰਦਿਆਂ ਕਿਹਾ ਸੀ ਕਿ ਅਸੀਂ ਆਪਣੀ ਸਰਕਾਰ ਵਿੱਚ ਰਹਿੰਦਿਆਂ ਬਹਿਬਲ ਕਲਾਂ ਅਤੇ ਬਰਗਾੜੀ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਾਂਗੇ ਨਹੀਂ ਤੇ ਉਨ੍ਹਾਂ ਦੀ ਰਹਿੰਦੀ ਉਮਰ ਜੇਲ੍ਹਾਂ ਵਿੱਚ ਗੁਜ਼ਰੇਗੀ ਅਤੇ ਵਿਸ਼ੇਸ਼ ਸੈਸ਼ਨ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਹੋਇਆ ਸੀ ਤੇ ਤੁਸੀਂ ਹੀ ਇਹ ਮਤਾ ਪੜ੍ਹਿਆ ਸੀ ਕਿ ਬਰਗਾੜੀ ਕੇਸ ਦੀ ਜਾਂਚ ਸੀਬੀਆਈ ਤੋਂ ਵਾਪਸ ਲਈ ਜਾਵੇਗੀ !
ਪਰਮਪਾਲ ਸਿੰਘ ਸਭਰਾ ਨੇ ਮੰਤਰੀ ਤੋਂ ਪੁੱਛਿਆ ਕਿ ਪਿਛਲੇ 16 ਮਹੀਨਿਆਂ ਵਿੱਚ ਤੁਸੀਂ ਕੋਈ ਇੱਕ ਵੀ ਕਦਮ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਪੁੱਟਿਆ ਹੈ ਤਾਂ ਦੱਸੋ ??
ਤੁਸੀਂ ਸਦਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਖਿਆ ਸੀ ਕਿ ਬਹਿਬਲ ਕਲਾਂ ਦੇ ਅਸਲ ਦੋਸ਼ੀ ਪ੍ਰਕਾਸ਼ ਸਿੰਘ ਬਾਦਲ ,ਸੁਖਬੀਰ ਬਾਦਲ, ਸੁਮੇਧ ਸੈਣੀ ਅਤੇ ਪਰਮਰਾਜ ਉਮਰਾਨੰਗਲ ਆਦਿ ਹਨ ਪਰ ਇਹ ਲੋਕ ਤੁਹਾਡੀ ਸਰਕਾਰ ਦੀ ਬਣਾਈ ਹੋਈ ਕਿਸੇ ਵੀ ਸਿੱਟ ਦੇ ਜਾਂਚ ਦੇ ਘੇਰੇ ਵਿੱਚ ਵੀ ਕਿਉਂ ਨਹੀਂ ਹਨ??
ਤੁਸੀਂ ਕਿਹਾ ਸੀ ਕਿ ਬੇਅਦਬੀਆਂ ਦੇ ਦੋਸ਼ੀ ਮਰਦੇ ਦਮ ਤੱਕ ਜੇਲ੍ਹਾਂ ਵਿੱਚ ਰਹਿਣਗੇ ਪਰ ਰਾਮ ਰਹੀਮ ਵਰਗੇ ਵੱਡੇ ਦੋਸ਼ੀਆਂ ਨੂੰ ਨਾਮਜ਼ਦ ਕਰਨਾ ਤਾਂ ਦੂਰ ,ਫੜੇ ਗਏ ਦੋਸ਼ੀ ਹਾਲਾਂਕਿ ਉਹ ਹੇਠਲੇ ਪੱਧਰ ਦੇ ਹੀ ਸਨ ਕੁਝ ਦਿਨਾਂ ਵਿੱਚ ਹੀ ਜ਼ਮਾਨਤਾਂ ਤੇ ਬਾਹਰ ਕਿਵੇਂ ਆ ਗਏ ??
ਤੁਹਾਡਾ ਮੁੱਖ ਮਤਰੀ ਕਹਿੰਦਾ ਹੈ ਕਿ ਅਸੀਂ ਪਜਾਬ ਚ ਅਤਵਾਦ ਨੂੰ ਦੁਬਾਰਾ ਪੈਰ ਨਹੀਂ ਪਸਾਰਨ ਦਵਾਗੇ ਪਰ ਹੁਣ ਤਕ ਦੇ ਸਭ ਤੋਂ ਵਡੇ ਅਤਵਾਦੀ ਹਮਲੇ ਮੌੜ ਬੰਬ ਧਮਾਕੇ ਦੇ ਸਾਜ਼ਿਸ਼ਕਾਰਾਂ ਦਾ ਪਰਦਾਫਾਸ਼ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਦੋਸ਼ੀਆਂ ਦੀਆਂ ਬਰੂਹਾਂ ਤੱਕ ਪਹੁੰਚਣ ਦੇ ਬਾਵਜੂਦ ਵੀ ਵਾਪਸ ਮੁੜ ਜਾਂਚ ਠੱਪ ਕਰ ਕੇ ਕਿਉਂ ਬੈਠੀ ਹੋਈ ਹੈ ??
ਇਸ ਮੌਕੇ ਸੰਗਤਾਂ ਨੇ ਮੰਤਰੀ ਨੂੰ ਪੁੱਛਿਆ ਕਿ ਤੁਸੀਂ ਵਿਧਾਨ ਸਭਾ ਚ ਸੈਣੀ ਪੁਲਿਸ ਦਾ ਜਿਕਰ ਕਰਦਿਆਂ ਸੁਮੇਧ ਸੈਣੀ ਦੀਆਂ ਕਰਤੂਤਾ ਜਗਜਾਹਿਰ ਕੀਤੀਆਂ ਸੀ ਪਰ 16 ਮਹੀਨੇ ਬੀਤਣ ਤੇ ਵੀ ਇਸ ਵਿਵਾਦਤ ਅਫਸਰ ਖਿਲਾਫ ਜਿਸਨੂੰ ਸਿਟ ਨੇ ਵੀ ਪਹਿਲੇ ਚਲਾਨ ਚ ਦੋਸ਼ੀ ਮਨਿਆ ਤੁਸੀ ਉਕਤ ਵਿਵਾਦਿਤ ਅਫਸਰ ਖਿਲਾਫ ਕਾਰਵਾਈ ਕੀ ਕੀਤੀ !
ਜਿਸ ਤੋਂ ਬਾਅਦ ਅਲਾਇੰਸ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਵੱਲੋਂ ਮੰਤਰੀ ਨੂੰ ਸਬੋਧਿਤ ਹੁੰਦਿਆਂ ਕਿਹਾ ਕਿ ਤੁਸੀਂ ਬਰਗਾੜੀ ਮੋਰਚੇ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਹਾ ਸੀ ਕਿ “ਜੇ ਅਸੀਂ ਦੋਸ਼ੀਆਂ ਨੂੰ ਸਜ਼ਾ ਨਾ ਦਿਵਾ ਪਾਏ ਤਾਂ ਸਾਡਾ ਹਸ਼ਰ ਵੀ ਬਾਦਲਾਂ ਵਰਗਾ ਜਾਂ ਉਸ ਤੋਂ ਵੀ ਮਾੜਾ ਹੋਵੇ ” ਅਤੇ ਯਾਦ ਕਰਵਾਇਆ ਗਿਆ ਕਿ ਤੁਸੀਂ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੋਲੇ ਸਨ ਜੇ ਤੁਸੀਂ ਇਨਸਾਫ਼ ਨਾ ਦਿਵਾ ਪਾਏ ਤਾਂ ਅਸੀਂ ਚਾਹਾਂਗੇ ਕਿ ਤੁਹਾਡੇ ਇਹ ਸ਼ਬਦ ਪੂਰੇ ਹੋਣ !
ਅੰਤ ਵਿੱਚ ਜਥੇ ਵਿੱਚ ਸ਼ਾਮਲ ਸੰਗਤਾਂ ਨੇ ਹੱਥ ਵਿੱਚ ਫੜੇ ਪੋਸਟਰ ਜਿਨ੍ਹਾਂ ਵਿੱਚ ਬਰਗਾੜੀ ਤੇ ਬਹਿਬਲ ਕਲਾਂ ਦੇ ਇਨਸਾਫ਼ ਲਈ ਨਾਅਰੇ ਲਿਖੇ ਹੋਏ ਸਨ, ਮੰਤਰੀ ਦੇ ਪੀ ਏ ਨੂੰ ਸੌਂਪੇ ਅਤੇ ਉਨਾ ਦੇ ਘਰ ਦੇ ਬਾਹਰ ਵੀ ਚਿਪਕਾਏ!
ਇਸ ਜਥੇ ਵਿੱਚ ਆਵਾਜ਼ ਏ ਕੌਮ ਜਥੇਬੰਦੀ ਦੇ ਆਗੂ ਨੋਬਲਜੀਤ ਸਿੰਘ ਹੁਸ਼ਿਆਰਪੁਰ, ਮਨਜੀਤ ਸਿੰਘ ਕਰਤਾਰਪੁਰ ਲੋਕ ਭਲਾਈ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਤੋਂ ਇਲਾਵਾ ਅਲਾਇੰਸ ਨਾਲ ਸਬੰਧਤ ਜਥੇਬੰਦੀਆਂ ਦੇ ਆਗੂ ਸੁਖਦੇਵ ਸਿੰਘ ਫਗਵਾੜਾ , ਹਰਪ੍ਰੀਤ ਸਿੰਘ ਸੋਢੀ, ਸੁਖਜੀਤ ਸਿੰਘ ,ਸਿਮਰਨਜੀਤ ਸਿੰਘ, ਗੁਰਮੀਤ ਸਿੰਘ, ਸਰਬਜੋਤ ਸਿੰਘ ਹਰਿਆਣਾ ,ਅਮਰਜੀਤ ਸਿੰਘ ਸੁਰ ਸਿੰਘ ਨਵਜੋਧ ਸਿੰਘ ਹਰੀਕੇ, ਮਨਬੀਰ ਸਿੰਘ ਹਰੀਕੇ ,ਐਡਵੋਕੇਟ ਸੁਖਵਿੰਦਰ ਸਿੰਘ ਕਰਮਜੀਤ ਸਿੰਘ ,ਹਰਪ੍ਰੀਤ ਸਿੰਘ ਲੁਧਿਆਣਾ ,ਕਮਲਬੀਰ ਸਿੰਘ, ਕੁਲਦੀਪ ਸਿੰਘ , ਪ੍ਰਭਜੋਤ ਸਿੰਘ ,ਇੰਦਰਪ੍ਰੀਤ ਸਿੰਘ, ਕਰਮਜੀਤ ਸਿੰਘ ਆਦਿ ਸਿੰਘ ਹਾਜ਼ਰ ਸਨ