ਜਲੰਧਰ 16 ਸਤੰਬਰ ( ) 4 ਸਤੰਬਰ ਨੂੰ ਜਿਹੜਾ ਰੋਸ ਪ੍ਰਦਰਸ਼ਨ ਧਰਨਾ ਮੈਬਰ ਪਾਰਲੀਮੈਂਟ ਚੋਧਰੀ ਸਤੋਖ ਸਿੰਘ ਦੀ ਕੋਠੀ ਅੱਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਇਆ ਗਿਆ ਸੀ।ਜਿਸ ਦੌਰਾਨ 4 ਸੀਨੀਅਰ ਅਕਾਲੀ ਆਗੂਆਂ ਦੇ ਵਿਰੁੱਧ ਮੈਬਰ ਪਾਰਲੀਮੈਂਟ ਦੇ ਕਹਿਣ ਤੇ ਝੂੱਠਾ ਪਰਚਾ ਦਰਜ ਕੀਤਾ ਗਿਆ ਸੀ।ਜਿਨ੍ਹਾਂ ਨੂੰ ਮਾਨਯੋਗ ਅਦਾਲਤ ਸੈਸ਼ਨ ਕੋਰਟ ਵੱਲੋਂ ਜਮਾਨਤ ਮਿਲ ਚੁੱਕੀ ਹੈ।ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਵੱਲੋਂ ਵਿਦਿਆਰਥੀ ਵਰਗ ਦੀ ਸਕਾਲਰਸ਼ਿਪ ਵਿੱਚ ਘੋਟਾਲਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕੀਤਾ ਗਿਆ, ਜੋ ਵਿਦਿਆਰਥੀ ਵਰਗ ਨਾਲ ਇਕ ਵੱਡਾ ਧੋਖਾ ਤੇ ਫਰਾਡ ਸੀ ਉਸ ਸਬੰਧੀ ਪਾਰਟੀ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾ ਤੇ ਪੰਜਾਬ ਸਰਕਾਰ ਦੀਆਂ ਗਰੀਬ ਲੋਕ ਮਾਰੂ ਨੀਤੀਆ ਵਿਰੁੱਧ ਲੋਕ ਹਿੱਤਾ ਲਈ ਰੋਸ ਧਰਨਾ ਦਿੱਤਾ ਗਿਆ ਸੀ।ਇਹ ਧਰਨਾ ਬਿਲਕੁੱਲ ਸ਼ਾਤਮਈ ਤਰੀਕੇ ਨਾਲ ਦਿੱਤਾ ਜਾ ਰਿਹਾ ਸੀ ਅਚਾਨਕ ਬਾਰਸ਼ ਤੇਜ ਸਹੋਣ ਕਾਰਣ ਚਾਰ ਸੀਨੀਅਰ ਅਕਾਲੀ ਆਗੂ ਸਾਬਕਾ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਡਿਪਟੀ ਮੇਅਰ, ਪ੍ਰਵੇਸ਼ ਤਾਗੜੀ,ਗੁਰਦੇਵ ਸਿੰਘ ਗੋਲਡੀ ਭਾਟੀਆ, ਐਚ.ਐਸ ਵਾਲੀਆ ਚੋਧਰੀ ਸਤੋਖ ਸਿੰਘ ਦੀ ਕੋਠੀ ਦਾ ਗੇਟ ਖੁਲਾ ਹੋਣ ਕਾਰਣ ਬਾਰਸ਼ ਤੋ ਬਚਣ ਲਈ ਕੋਠੀ ਦੀ ਡਿਊੜੀ ਅੰਦਰ ਦਾਖਲ ਹੋਏ ਸਨ। ਕੋਠੀ ਦੀ ਡਿਊੜੀ ਅੰਦਰ ਖੜੇ ਪੁਲਿਸ ਪ੍ਰਸ਼ਾਸਨ ਅਧਿਕਾਰੀ ਤੇ ਚੌਧਰੀ ਸਾਹਿਬ ਦੇ ਗਨਮੈਨਾਂ ਨੇ ਅਵਾਜ ਦੇ ਕਿ ਕਿਹਾ ਕਿ ਚਾਰ ਆਦਮੀ ਅੰਦਰ ਆ ਕਿ ਚੌਧਰੀ ਸਾਹਿਬ ਨਾਲ ਗੱਲ ਕਰ ਲਓ ਤੇ ਚੌਧਰੀ ਸਾਹਿਬ ਦੇ ਗਨਮੈਨਾਂ ਵਲੋਂ ਕਹਿਣ ਤੇ ਚਾਰੇ ਆਗੂ ਬਾਹਰ ਚਲੇਗਏ ਸਨ। ਪ੍ਰਦਰਸ਼ਨ ਦੌਰਾਨ ਵਰਕਰ ਵਲੋਂ ਮਾਸਕ ਤੇ ਸੋਸ਼ਲ ਦੂਰੀ ਦੀ ਪੂਰੀ ਪਾਲਣਾ ਕੀਤੀ ਗਈ ਸੀ ਜਿਥੇ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀ ਤੇ ਚੋਧਰੀ ਸਾਹਿਬ ਦੇ ਗੰਨਮੈਨ ਵੀ ਹਾਜਰ ਸਨ।ਉਨ੍ਹਾਂ ਵੱਲੋਂ ਕਹਿਣ ਤੇ ਚਾਰੇ ਅਕਾਲੀ ਆਗੂ ਬਾਹਰ ਆ ਗਏ ਸਨ।ਅੱਜ ਪ੍ਰੈਸ ਕਾਨਫਰੰਸ ਦੌਰਾਨ ਸੀਨੀਅਰ ਅਕਾਲੀ ਆਗੂ ਪਵਨ ਟੀਨੂੰ ਹਲਕਾ ਵਿਧਾਇਕ ਆਦਮਪੁਰ ਤੇ ਜਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸ੍ਰ. ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਚੋਧਰੀ ਸੰਤੋਖ ਸਿੰਘ ਮੈਬਰ ਪਾਰਲੀਮੈਂਟ ਵੱਲੋਂ ਬਾਰਸ਼ ਦੌਰਾਨ ਸ੍ਰਿੱਸਟਾਚਾਰ ਭਾਈਚਾਰਾ ਰੱਖਣ ਦੀ ਬਜਾਏ ਰੰਜਿਸ਼ ਕਾਰਣ ਝੁੱਠਾ ਪਰਚਾ ਦਰਜ ਕਰਵਾ ਕਿ ਲੋਕ ਤੰਤਰੀ ਕਦਰਾ ਕੀਮਤਾ ਦਾ ਘਾਣ ਕੀਤਾ।ਆਗੂਆ ਨੇ ਕਿਹਾ ਕਿ ਇਕ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦਾ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਪ੍ਰਤੀ ਵਤੀਰਾ ਜਿਥੇ ਨਰਮ ਹੁੰਦਾ ਸੀ ਉੱਥੇ ਧਰਨਾਕਾਰੀਆਂ ਤੇ ਰੋਸ ਪ੍ਰਗਟ ਕਰਨ ਵਾਲਿਆ ਨੂੰ ਟੈਂਟ ਲਗਾ ਕਿ ਚਾਹ ਪਾਣੀ ਵੀ ਪਿਲਾਉਦੇ ਸਨ।ਪਰ ਅੱਜ ਕਾਗਰਸ ਪਾਰਟੀ ਦੇ ਆਗੂ ਈਰਖਾ ਦੀ ਭਾਵਨਾ ਰੱਖ ਕਿ ਲੋਕ ਤੰਤਰੀ ਕਦਰਾ ਕੀਮਤਾ ਦੇ ਉਲਟ ਪਰਚੇ ਦਰਜ ਕਰਵਾ ਰਹੀ ਹੈ।ਆਗੂਆ ਨੇ ਕਿਹਾ ਕਿ ਸਾਡੀ ਲੜਾਈ ਸਿਆਸੀ ਮੁਦਿਆ ਦੀ ਲੜਾਈ ਹੈ ।ਅਸੀ ਮੈਂਬਰ ਪਾਰਲੀਮੈਂਟ ਚੋਧਰੀ ਸਤੋਖ ਸਿੰਘ ਦਾ ਸਤਿਕਾਰ ਕਰਦੇ ਹਾਂ ਸਾਡਾ ਮਨੋਰਥ ਚੋਧਰੀ ਸਾਹਿਬ ਦੀ ਸ਼ਾਨ ਨੂੰ ਠੇਸ ਪਹੁੰਚਾਣਾ ਨਹੀ ਸੀ।ਚੋਧਰੀ ਸਾਹਿਬ ਨੂੰ ਲੋਕ ਹਿੱਤ ਮਸਲਿਆ ਪ੍ਰਤੀ ਅਕਾਲੀ ਆਗੂਆ ਨਾਲ ਪਿਆਰ ਵਾਲਾ ਵਤੀਰਾ ਅਪਣਾ ਕਿ ਸਤਿਕਾਰ ਦੇਣਾ ਚਾਹੀਦਾ ਸੀ।ਆਗੂਆ ਨੇ ਕਿਹਾ ਮਾਨਯੋਗ ਅਦਾਲਤ ਵੱਲੋਂ ਚਾਹੇ ਅਕਾਲੀ ਆਗੂਆ ਦੀ ਜਮਾਨਤ ਹੋ ਚੁੱਕੀ ਹੈ।ਸਾਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ ਜਿਸਦਾ ਪੂਰਾ ਸਤਿਕਾਰ ਕਰਦੇ ਹਾਂ ਅਤੇ ਅਸੀ ਸਰਕਾਰ ਦੀਆਂ ਜਨਤਾ ਨਾਲ ਕੀਤੀਆ ਜਾ ਰਹੀਆ ਵਧੀਕੀਆ ਵਿਰੁੱਧ ਹਮੇਸ਼ਾ ਅਵਾਜ ਬੁਲੰਦ ਕਰਦੇ ਰਹਾਂਗੇ ਪੰਜਾਬ ਸਰਕਾਰ ਦੀਆਂ ਗਰੀਬ ਮਾਰੂ ਨੀਤੀਆਂ ਵਿੱਰੁਧ ਜਨਤਾ ਦੀ ਕਚਿਹਰੀ ਤੇ ਲੋਕਤੰਤਰ ਵਿੱਚ ਅਵਾਜ਼ ਚੁੱਕਣ ਹਰ ਇਨਸੲਨ ਦਾ ਮੁਢੱਲਾ ਨੈਤਿਕ ਫਰਜ ਹੈ।ਉਨ੍ਹਾਂ ਨਾਲ ਇਸ ਮੌਕੇ ਬੀਬੀ ਪਰਮਿੰਦਰ ਕੌਰ ਪੰਨੂ ਪ੍ਰਧਾਨ ਇਸਤਰੀ ਅਕਾਲੀ ਦਲ, ਰਣਜੀਤ ਸਿੰਘ ਰਾਣਾ ਜੱਥੇਬੰਧਕ ਸਕੱਤਰ ਪੰਜਾਬ, ਗੁਰਪ੍ਰਤਾਪ ਸਿੰਘ ਪੰਨੂ ਜੱਥੇਬੰਧਕ ਸਕੱਤਰ ਪੰਜਾਬ ਅਤੇ ਜੈਦੀਪ ਸਿੰਘ ਬਾਜਵਾ ਆਦਿ ਹਾਜ਼ਰ ਸਨ