40 ਘੰਟਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਰੈਸਕਿਊ ਟੀਮਾਂ ਦੇ ਹੱਥ ਖਾਲੀ, ਬੋਰਵੈੱਲ ‘ਚੋਂ ਨਹੀਂ ਨਿਕਲ ਸਕਿਆ ਫਤਿਹਵੀਰ,ਸੰਗਰੂਰ: ਬਠਿੰਡਾ-ਸੁਨਾਮ ਰੋਡ ‘ਤੇ ਪੈਂਦੇ ਪਿੰਡ ਭਗਵਾਨਪੁਰਾ ‘ਚ ਬੋਰਵੈੱਲ ‘ਚ ਡਿੱਗੇ ਹੋਏ 2 ਸਾਲਾ ਮਾਸੂਮ ਫਤਿਹ ਨੂੰ 40 ਘੰਟਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਸ ਨੂੰ ਬਚਾਉਣ ਲਈ ਪ੍ਰਸ਼ਾਸਨ ਤੇ ਲੋਕਾਂ ਵਲੋਂ ਪਿਛਲੇ ਲਗਾਤਾਰ 40 ਘੰਟਿਆਂ ਤੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੰਡ ਵਾਸੀ ਅਤੇ ਰੈਸਕਿਊ ਟੀਮਾਂ ਵੱਲੋਂ ਜੱਦੋ ਜਹਿਦ ਜਾਰੀ ਹੈ। ਉਥੇ ਹੀ ਸੂਬੇ ਭਰ ‘ਚ ਲੋਕ ਫਤਹਿ ਨੂੰ ਬਚਾਉਣ ਲਈ ਵਾਹਿਗੁਰੂ ਅੱਗੇ ਅਰਦਾਸਾਂ ਕਰ ਰਹੇ ਹਨ। ਜਾਣਕਾਰੀ ਮੁਤਾਬਕ ਪਿੰਡ ਭਗਵਾਨਪੁਰਾ ‘ਚ ਦਿਲ ਦਹਿਲਾਉਣ ਵਾਲੀ ਇਹ ਘਟਨਾ ਵੀਰਵਾਰ ਸ਼ਾਮ ਉਦੋਂ ਵਾਪਰੀ ਜਦ ਦੁਪਹਿਰ ਬਾਅਦ ਕਰੀਬ 4:20 ਵਜੇ ਇਕ 2 ਸਾਲਾ ਬੱਚਾ 150 ਫੁੱਟ ਡੂੰਘੇ ਬੌਰਵੈਲ ‘ਚ ਡਿੱਗ ਗਿਆ।ਜਿਸ ਨੂੰ ਬਚਾਉਣ ਲਈ ਮੌਕੇ ‘ਤੇ ਸਥਾਨਕ ਲੋਕਾਂ ਤੇ ਪ੍ਰਸ਼ਾਸਨ ਵਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਜੋ ਅਜੇ ਵੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਖੁਦਾਈ ਦਾ ਕੰਮ 90 ਫੁੱਟ ਤੱਕ ਪਹੁੰਚ ਚੁੱਕਾ ਹੈ। ਉਥੇ ਪਿੰਡ ਵਾਸੀ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਹਨ। ਫਿਲਹਾਲ ਬੱਚੇ ਨੂੰ ਬਾਹਰ ਕੱਢੇ ਜਾਣ ਉਪਰੰਤ ਉਸ ਦੇ ਇਲਾਜ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।