400 ਸਾਲਾ ਬੰਦੀ ਛੋੜ ਦਿਵਸ ਸ਼ਤਾਬਦੀ ਨੂੰ ਸਮਰਪਿਤ ਇਤਿਹਾਸਕ ਨਗਰ ਕੀਰਤਨ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਗਵਾਲੀਅਰ ਦੇ 52 ਰਾਜਿਆਂ ਨੂੰ ਰਿਹਾਅ ਕਰਵਾਉਣ ਦੀ ਦੇ ਸਬੰਧ ਵਿੱਚ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਨਿਕਲ ਰਿਹਾ ਹੈ ਜੋ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ ਤੋਂ 27 ਅਕਤੂਬਰ 2021 ਦਿਨ ਬੁੱਧਵਾਰ ਨੂੰ ਆਰੰਭ ਹੋ ਕੇ 3 ਨਵੰਬਰ 2021 ਦਿਨ ਬੁੱਧਵਾਰ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਸੰਪੂਰਨ ਹੋਵੇਗਾ ਇਹ ਨਗਰ ਕੀਰਤਨ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ 2 ਨਵੰਬਰ ਦਿਨ ਮੰਗਲਵਾਰ ਨੂੰ ਜਲੰਧਰ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਰਾਤ ਦਾ ਪੜਾਅ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਕਰਤਾਰਪੁਰ ਜਲੰਧਰ ਵਿਖੇ ਹੋਵੇਗਾ। ਇਹ ਜਾਣਕਾਰੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਬਾ ਗੁਰਮੀਤ ਸਿੰਘ ਪ੍ਰਿੰਸੀਪਲ ਬੀਰ ਇੰਦਰ ਸਿੰਘ ਪੰਨੂ ਅਤੇ ਹਰਚਰਨ ਸਿੰਘ ਨੇ ਦਿੱਤੀ ਇਸ ਸੰਬੰਧ ਵਿੱਚ ਸਿੰਘ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਨਗਰ ਵਿਖੇ ਜਗਜੀਤ ਸਿੰਘ ਗਾਬਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਮਲਜੀਤ ਸਿੰਘ ਟੋਨੀ ਤਜਿੰਦਰ ਸਿੰਘ ਪਰਦੇਸੀ ਸੈਰੀ ਚੱਢਾ (ਕੋੰਸ਼ਲਰ) ਅਮਰਜੀਤ ਸਿੰਘ ਮਿੱਠਾ ਹਰਪ੍ਰੀਤ ਸਿੰਘ ਨੀਟੂ ਸੁਖਜੀਤ ਸਿੰਘ ਡਰੋਲੀ ਹਰਜੋਤ ਸਿੰਘ ਲੱਕੀ ਗੁਰਿੰਦਰ ਸਿੰਘ ਮਝੈਲ ਕੁਲਜੀਤ ਸਿੰਘ ਚਾਵਲਾ ਭੁਪਿੰਦਰਪਾਲ ਸਿੰਘ ਖਾਲਸਾ ਮਨਜੀਤ ਸਿੰਘ ਠੁਕਰਾਲ ਜਤਿੰਦਰਪਾਲ ਸਿੰਘ ਮਝੈਲ
ਵਿੱਕੀ ਸਿੰਘ ਖਾਲਸਾ ਬਲਦੇਵ ਸਿੰਘ ਗੁਰਜੀਤ ਸਿੰਘ ਪੋਪਲੀ ਪਰਮਜੀਤ ਸਿੰਘ ਭਲਵਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਨਗਰ ਕੀਰਤਨ ਦਾ ਰੂਟ ਪਲਾਨ ਹੇਠ ਲਿਖੇ ਅਨੁਸਾਰ ਹੋਵੇਗਾ ਨਗਰ ਕੀਰਤਨ ਪੀ ਏ ਪੀ ਚੌਕ ਤੋਂ ਗੁਰੂ ਨਾਨਕ ਮਿਸ਼ਨ ਚੋਂਕ ਨਕੋਦਰ ਚੌਂਕ ਬਾਲਮੀਕੀ ਚੌਕ (ਜੋਤੀ ਚੌਕ) ਸਿੱਖ ਤਾਲਮੇਲ ਕਮੇਟੀ ਦੇ ਦਫਤਰ ਦੇ ਅੱਗੋ ਲੰਘਦਾ ਹੋਇਆ ਪਟੇਲ ਚੌਕ ਮਕਸੂਦਾਂ ਤੋਂ ਹੁੰਦਾ ਹੋਇਆ ਕਰਤਾਰਪੁਰ ਸਾਹਿਬ ਪਹੁੰਚੇਗਾ ਰਸਤੇ ਵਿੱਚ ਸ਼ਹਿਰ ਦੀਆਂ ਸੰਗਤਾਂ ਅਤੇ ਵੱਖ ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਸਵਾਗਤੀ ਗੇਟ ਤੇ ਵੱਖ ਵੱਖ ਤਰਾਂ ਦੇ ਲੰਗਰ ਲਾ ਕੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਇਸ ਵਿਚ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਨੂੰ ਮਿਲ ਕੇ ਉਨ੍ਹਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ।