ਜਲੰਧਰ : ਬੀਤੀ ਰਾਤ ਫਿਲੌਰ ਦੇ ਨੇੜਲੇ ਪਿੰਡ ਨਹਾਰ ਦੀ ਨਵੀਂ ਆਬਾਦੀ ਵਿਖੇ 45 ਸਾਲਾ ਬਲਜੀਤ ਸਿੰਘ ਉਰਫ਼ ਲਾਡੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਐੱਸ. ਐੱਚ. ਓ. ਫਿਲੌਰ ਮੁਖਤਿਆਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਡੀ ਨਹਾਰ ਵਿਖੇ ਫਾਈਨਾਂਸ ਦਾ ਕੰਮ ਕਰਦਾ ਸੀ, ਹੇਠਾਂ ਉਸ ਦਾ ਦਫ਼ਤਰ ਸੀ ਅਤੇ ਉੱਪਰ ਉਸ ਦੇ ਕਿਰਾਏਦਾਰ ਰਹਿੰਦੇ ਸਨ। ਐੱਚ. ਐੱਚ. ਓ. ਨੇ ਦੱਸਿਆ ਕਿ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਪਟਿਆਲੇ ਤੋਂ ਇੱਥੇ ਆ ਕੇ ਰਹਿ ਰਹੇ ਗੁਰਪ੍ਰੀਤ ਸਿੰਘ ਨੂੰ ਹਿਰਾਸਤ ‘ਚ ਲੈ ਲਿਆ ਹੈ। ਸੂਤਰਾਂ ਮੁਤਾਬਕ ਗੁਰਪ੍ਰੀਤ, ਜੋ ਕਿ ਲਾਡੀ ਦੇ ਦਫ਼ਤਰ ‘ਤੇ ਕਿਰਾਏ ‘ਤੇ ਰਹਿੰਦਾ ਸੀ, ਨੂੰ ਆਪਣੀ ਪਤਨੀ ਅਤੇ ਲਾਡੀ ਦੇ ਸੰਬੰਧਾਂ ਬਾਰੇ ਸ਼ੱਕ ਹੋ ਗਿਆ ਸੀ। ਗੁਰਪ੍ਰੀਤ ਦੀ ਪਤਨੀ ਨੇ ਕਥਿਤ ਤੌਰ ‘ਤੇ ਪੁਲਿਸ ਨੂੰ ਦੱਸਿਆ ਕਿ ਗੁਰਪ੍ਰੀਤ ਜਦੋਂ ਹੱਥ ਧੋ ਰਿਹਾ ਸੀ, ਉਸ ਦੇ ਹੱਥ ਖ਼ੂਨ ਨਾਲ ਲਿੱਬੜੇ ਹੋਏ ਸਨ। ਉਸ ਦੇ ਦੱਸਣ ਉਪਰੰਤ ਪੁਲਿਸ ਨੇ ਗੁਰਪ੍ਰੀਤ ਨੂੰ ਹਿਰਾਸਤ ‘ਚ ਲੈ ਲਿਆ ਅਤੇ ਲਾਡੀ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ।