ਸੁਲਤਾਨਪੁਰ ਲੋਧੀ : ਜਿਊਣ ਰੁੱਖਾਂ ਦੀਆਂ ਛਾਵਾਂ
ਮੋਢਿਆ `ਤੇ ਆਕਸੀਜਨ ਦੇ ਸਿਲੰਡਰ ਚੁੱਕ ਕੇ ਆਖਰ ਕਦੋਂ ਤੱਕ ਅਸੀਂ ਆਪਣਿਆਂ ਨੂੰ ਬਚਾਉਣ ਦੀ ਜਦੋ-ਜਹਿਦ ਕਰਦੇ ਰਹਾਂਗੇ। ਕੁਦਰਤ ਦੇ ਅਨਮੋਲ ਖਜ਼ਾਨੇ ਰੁੱਖਾਂ ਤੋਂ ਮੂੰਹ ਮੋੜਾਂਗੇ ਤਾਂ ਇੰਨ੍ਹਾਂ ਸਿਲੰਡਰਾਂ ਦਾ ਭਾਰ ਸਾਡੇ ਮੋਢਿਆ ਤੋਂ ਝੱਲਿਆ ਨਹੀਂ ਜਾਣਾ। ਬਲਿਹਾਰੀ ਕੁਦਰਤ ਦੇ ਗੀਤ ਗਾਉਣ ਨਾਲ ਸਾਡੇ ਵਿਹੜਿਆਂ ਵਿੱਚ ਖੁਸ਼ੀਆਂ ਖੇੜੇ ਤੇ ਤੰਦਰੁਸਤੀਆਂ ਪਰਤਣਗੀਆ। ਗੁਰੂਆਂ ਦੀ ਧਰਤ ਪੰਜਾਬ ਤੋਂ ਤਾਂ ਪਵਣੁ ਗੁਰੂ ਦਾ ਸੁਨੇਹਾ ਮਿਲਿਆ ਸੀ।ਇਸ ਗੁਰੂ ਦੇ ਸੁਨੇਹੇ `ਤੇ ਪਹਿਰਾ ਦਈਏ ਉਨ੍ਹਾਂ ਦੇ ਦੱਸੇ ਮਾਰਗ `ਤੇ ਪੈਰ ਧਰੀਏ ਤਾਂ ਜੋ ਸਾਡੇ ਸਾਹਾਂ ਦੀ ਡੋਰ ਨਾ ਟੁੱਟੇ।ਆਉ ਆਪਣੇ ਜੀਵਨ ਨੂੰ ਬਚਾਉਣ ਲਈ ਤੇ ਭਵਿੱਖ ਰੁਸ਼ਨਾਉਣ ਲਈ ਰੁੱਖ ਲਾਈਏ।