ਫਗਵਾੜਾ 2 ਫਰਵਰੀ (ਸ਼ਿਵ ਕੋੋੜਾ) ਸਰਬੰਸਦਾਨੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਯਾਦ ਵਿਚ ਪਿੰਡ ਸਾਹਨੀ (ਫਗਵਾੜਾ) ਵਿਖੇ 51ਵਾਂ ਸਲਾਨਾ ਖੇਡ ਮੇਲਾ ਵੀਰਵਾਰ 4 ਫਰਵਰੀ ਤੋਂ 10 ਫਰਵਰੀ ਤਕ ਐਨ.ਆਰ.ਆਈ. ਵੀਰਾਂ, ਗ੍ਰਾਮ ਪੰਚਾਇਤ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਫੁਟਬਾਲ ਆਲ ਓਪਨ ਵਿਚ ਕੁਲ ਅੱਠ ਟੀਮਾ ਭਾਗ ਲੈਣਗੀਆਂ। ਜੇਤੂ ਟੀਮ ਨੂੰ ਪਹਿਲਾ ਇਨਾਮ 55 ਹਜਾਰ ਰੁਪਏ ਅਤੇ ਉਪ ਜੇਤੂ ਟੀਮ ਨੂੰ 45 ਹਜਾਰ ਰੁਪਏ ਨਗਦ ਅਤੇ ਟਰਾਫੀਆਂ ਨਾਲ ਨਵਾਜਿਆ ਜਾਵੇਗਾ। ਇਸ ਤੋਂ ਇਲਾਵਾ ਫੁਟਬਾਲ ਪਿੰਡ ਪੱਧਰ ਓਪਨ 56 ਕਿਲੋ ਭਾਰ ਦੀਆਂ 16 ਟੀਮਾਂ ਹਿੱਸਾ ਲੈਣਗੀਆਂ। ਜੇਤੂ ਟੀਮ ਨੂੰ 45 ਹਜਾਰ ਰੁਪਏ ਜਦਕਿ ਉਪ ਜੇਤੂ ਟੀਮ ਨੂੰ 35 ਹਜਾਰ ਰੁਪਏ ਨਗਦ ਇਨਾਮ ਅਤੇ ਟਰਾਫੀਆਂ ਭੇਂਟ ਕੀਤੀਆਂ ਜਾਣਗੀਆਂ। ਉਹਨਾਂ ਸਮੂਹ ਫੁਟਬਾਲ ਪ੍ਰੇਮੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਇਸ ਸਲਾਨਾ ਟੂਰਨਾਮੈਂਟ ਵਿਚ ਹਰ ਸਾਲ ਦੀ ਤਰ੍ਹਾਂ ਭਰਵੀ ਹਾਜਰੀ ਲਗਵਾ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਜਾਵੇ।