ਦੇਸ਼ ਭਰ ‘ਚ ਕੋਰੋਨਾ ਵਾਇਰਸ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਰਿਹਾ ਹੈ। ਇਸ ਖਤਰਨਾਕ ਵਾਇਰਸ ਨਾਲ ਦੇਸ਼ ਦੇ ਡਾਕਟਰ, ਪੁਲਸ ਅਤੇ ਸਫ਼ਾਈ ਕਰਮਚਾਰੀ ਨੂੰ ਵੀ ਆਪਣੇ ਲਪੇਟੇ ‘ਚ ਲਿਆ ਹੈ। ਉੱਥੇ ਹੀ ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਪੱਤਰਕਾਰ ਵੀ ਆਪਣੀ ਜਾਨ ‘ਤੇ ਖੇਡ ਕੇ ਰਿਪੋਰਟਿੰਗ ਕਰ ਰਹੇ ਹਨ ਅਤੇ ਜਨਤਾ ਤੱਕ ਖਬਰਾਂ ਪਹੁੰਚਾ ਰਹੇ ਹਨ। ਇਸ ਵਿਚ ਦੁਖਦ ਖਬਰ ਹੈ ਕਿ ਇਸ ਜਾਨਲੇਵਾ ਕੋਰੋਨਾ ਨੇ ਹੁਣ ਪੱਤਰਕਾਰਾਂ ਨੂੰ ਵੀ ਆਪਣੀ ਲਪੇਟ ‘ਚ ਲੈਣਾ ਸ਼ੁਰੂ ਕਰ ਦਿੱਤਾ ਹੈ।

ਇਕ ਨਿਊਜ਼ ਏਜੰਸੀ ਦੇ ਸੂਤਰਾਂ ਅਨੁਸਾਰ ਮੁੰਬਈ ‘ਚ 53 ਪੱਤਰਕਾਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਇਨਾਂ ‘ਚ ਕੁਝ ਫੀਲਡ ਰਿਪੋਰਟਰ ਵੀ ਹਨ। ਅਧਿਕਾਰਤ ਸੂਤਰਾਂ ਨੂੰ ਨਿਊਜ਼ ਏਜੰਸੀ ਨੇ ਮੁੰਬਈ ‘ਚ ਕੁਝ ਫੀਲਡ ਰਿਪੋਰਟਰਾਂ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਬਾਰੇ ਸੋਮਵਾਰ ਸਵੇਰੇ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਮੁੰਬਈ ‘ਚ 53 ਪੱਤਰਕਾਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉੱਥੇ ਹੀ ਕੁੱਲ 167 ਪੱਤਰਕਾਰਾਂ ਦਾ ਕੋਰੋਨਾ ਟੈਸਟ 16 ਅਪ੍ਰੈਲ ਨੂੰ ਕੀਤਾ ਗਿਆ ਸੀ।