ਜਲੰਧਰ : ਸ਼ਹੀਦੀ ਪੁਲਿਸ ਦਿਵਸ ਹਰੇਕ ਸਾਲ ਸੰਨ 1959 ਤੋਂ ਜਦੋ ਲੱਦਾਖ ਵਿਚ ਹੌਣ ਸਪਰਿੰਗ ਨਾਮ ਦੀ ਥਾਂ ਤੇ ਸੀ.ਆਰ.ਪੀ.ਐਫ. ਦੀ ਇਕ ਪੈਟਰੋਲ ਪਾਰਟੀ ਤੇ ਚੀਨੀ ਫੋਜੀਆਂ ਵੱਲੋਂ ਅਚਾਨਕ ਘਾਟ ਲਗਾ ਕੇ 10 ਜਵਾਨਾਂ ਨੂੰ ਵਜੋਂ ਪੂਰੇ ਭਾਰਤ ਵਰਸ਼ ਵਿਚ ਵੱਖ ਵੱਖ ਜਿਲ੍ਹਾ ਹੈਡਕੁਆਟਰਾਂ ਤੇ ਉਨ੍ਹਾਂ ਸ਼ਹੀਦ ਪੁਲਿਸ ਅਫਸਰਾਂ ਤੇ ਜਵਾਨਾਂ, ਜਿਨ੍ਹਾਂ ਨੇ ਆਪਣੀਆਂ ਜਾਨਾ ਦੇਸ਼ ਦੀ ਰੱਖਿਆ ਕਰਦਿਆਂ ਡਿਊਟੀ ਦੌਰਾਨ ਵਾਰਿਆ ਸਨ। ਇਸ ਸਬੰਧੀ ਮਿਤੀ 21.10.2019 ਨੂੰ ਰਾਜ ਪੱਧਰੀ ਸਮਾਗਮ PAP ਕੰਪਲੈਕਸ ਜਲੰਧਰ ਛਾਉਣੀ ਮਾਨਯੋਗ DGP ਪੰਜਾਬ, ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਤੇ ਉਹਨਾਂ ਨੇ ਸ਼ਹੀਦਾ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਇਕ ਦਲੇਰ ਅਤੇ ਕਾਬਲ ਫੋਰਸ ਹੈ। ਪਿੰਜਬ ਪੁਲਿਸ ਨੇ ਨਾ ਸਿਰਫ ਸਮੁਚੇ ਭਾਰਤ ਵਿਚ ਬਲਕਿ ਪੂਰੇ ਸੰਸਾਰ ਪੱਧਰ ਤੇ ਅਜਿਹੇ ਮਿਸਾਲ ਕਾਇਮ ਕੀਤੀ, ਜਿਥੇ ਅੱਤਵਾਦ ਅਤੇ ਵੱਖਵਾਦ ਨੂੰ ਜੜੋਂ ਖਤਮ ਕਰ ਦਿੱਤਾ। ਜਿਨ੍ਹਾਂ ਦੀਆ ਕੁਰਬਾਨੀਆਂ ਕਾਰਨ ਅੱਜ ਰਾਜ ਅਤੇ ਦੇਸ਼ ਵਿਚ ਅਮਨ ਸੁਰੱਖਿਆ ਅਤੇ ਕੁਸ਼ਹਾਲੀ ਦਾ ਮਹੌਲ ਹੈ। ਸਤੰਬਰ 1981 ਤੋਂ ਅਗਸਤ 2019 ਤਕ ਪੰਜਾਬ ਪੁਲਿਸ ਦੇ ਕੁਲ 2719 ਅਫਸਰ ਅਤੇ ਜਵਾਨ ਸ਼ਹੀਦ ਪ੍ਰਾਪਤ ਕਰ ਚੁਕੇ ਹਨ। ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਆਪਣੀਆਂ ਅਤੇ ਪਰਿਵਾਰਕ ਮੈਂਬਰਾਂ ਦੀਆ ਕੀਮਤੀ ਜਾਨਾਂ ਕੁਰਬਾਨ ਕੀਤੀਆਂ ਹਨ। ਬੀਤੇ ਸਾਲ ਸਮੁਚੇ ਭਾਰਤ ਵਿਚ 292 ਪੁਲਿਸ ਅਫਸਰ ਅਤੇ ਜਵਾਨ ਡਿਊਟੀ ਦੌਰਾਨ ਸ਼ਹੀਦ ਹੋਏ ਹਨ। 01 ਅਕਤੂਬਰ ਨੂੰ ਨਸ਼ਾ ਤਸਕਰਾਂ ਬ=ਨਾਲ ਲੜਦਿਆਂ ਸ਼ਹੀਦ ਹੋਏ ਪੁਲਿਸ ਮੁਲਾਜਮ ਸਿਪਾਹੀ ਗੁਰਦੀਪ ਸਿੰਘ ਦਾ ਦੁਖੀ ਮਨ ਨਾਲ ਵਿਸ਼ੇਸ਼ ਤੌਰ ਤੇ ਜਿਕਰ ਕੀਤਾ ਅਤੇ ਉਸ ਨੂੰ ਵੀ ਸ਼ਰਦਾ ਦੇ ਫੁੱਲ ਭੇਂਟ ਕੀਤੇ। ਅੰਤ ਵਿਚ ਉਨ੍ਹਾਂ ਨੇ ਸ਼ਹੀਦ ਹੋਏ ਪੁਲਿਸ ਅਫਸਰਾਂ ਅਤੇ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਯਕੀਨ ਦਿਵਾਇਆ ਕਿ ਉਹ ਸਾਡੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੀ ਹਰ ਸਮਸਿਆ ਦਾ ਹੱਲ ਕਰਾਂਗੇ
ਡਾ. ਸੁਰਿੰਦਰ ਕੁਮਾਰ ਕਾਲੀਆ, I.P.S., D.I.G., ਪ੍ਰਸ਼ਾਸਨ, P.A.P. ਜੀ ਨੇ ਆਏ ਅਫਸਰ ਅਤੇ ਮਹਿਮਾਨਾਂ ਨੂੰ ਪ੍ਰੋਗਰਾਮ ਦੇ ਵੇਰਵਿਆਂ ਤੋਂ ਜਾਣੂ ਕਰਵਾਇਆ ਅਤੇ ਸ਼੍ਰੀ ਰਾਜਪਾਲ ਸਿੰਘ ਸੰਧੂ, ਕਮਾਂਡੈਂਟ, P.A.P. ਸਿਖਲਾਈ ਕੇਂਦਰ, ਜਲੰਧਰ ਛਾਉਣੀ ਜੀ ਨੇ ਇਸ ਸਾਲ ਸਮੁਚੇ ਭਾਰਤ ਵਿਚ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਅਫਸਰਾਂ ਅਤੇ ਜਵਾਨਾਂ ਦੇ ਨਾਮ ਪੜ੍ਹੇ। ਇਸ ਤੋਂ ਬਾਅਦ ਸ਼੍ਰੀ ਦਿਨਕਰ ਗੁਪਤਾ, I.P.S., ਮਾਨਯੋਗ D.G.P., ਪੰਜਾਬ ਚੰਡੀਗੜ ਜੀ ਨੇ ਸ਼ਹੀਦੀ ਸਮਾਰਕ ਤੇ ਆਪਣੀ ਸ਼ਰਧਾ ਤੇ ਫੁੱਲ ਭੇਟ ਕੀਤੇ। ਉਸਤੋਂ ਬਾਅਦ ਸਾਰੇ ਆਲਾ ਪੁਲਿਸ ਅਧਿਕਾਰੀਆਂ ਨੇ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਉਸਤੋਂ ਬਾਅਦ D.G.P. ਪੰਜਾਬ ਨੇ ਪ੍ਰੈਸ ਵਾਰਤਾ ਦੇ ਦੌਰਾਨ ਕਿਹਾ ਕਿ ਪੰਜਾਬ ਪੁਲਿਸ ਸੂਬੇ ਦੇ ਵਿਚ ਕਿਸੇ ਵੀ ਤਰਾਹ ਦੀ ਅਸ਼ਾਂਤੀ ਨਹੀਂ ਹੋਣ ਦੇਣਗੇ ਅਤੇ ਸ਼ਰਾਰਤੀ ਤ੍ਤਵਾਂ ਤੇ ਉਪਰ ਹਰ ਤਰ੍ਹਾਂ ਦੀ ਕਾਰਵਾਹੀ ਕੀਤੀ ਜਾਏਗੀ।