ਜਲੰਧਰ : ਦੇਸ਼ ਦੇ 71ਵੇਂ ਗਣਤੰਤਰ ਦਿਵਸ ਦੇ ਸ਼ੁਭ ਅਵਸਰ ‘ਤੇ ਸਿਹਤ
ਵਿਭਾਗ ਜਲੰਧਰ ਵਲੋਂ ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਵੱਲੋਂ ਦਫਤਰ ਸਿਵਲ ਸਰਜਨ ਵਿਖੇ
ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।ਇਸ ਮੌਕੇ ਸਿਵਲ ਸਰਜਨ ਡਾ. ਚਾਵਲਾ ਨੇ
ਸਮੂਹ ਸਟਾਫ ਨੂੰ ਗਣਤੰਤਰ ਦਿਵਸ ਦੀਆਂ ਸ਼ੁਭ-ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਡੇ
ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ
ਨਿਭਾ ਕੇ ਦੇਸ਼ ਦੀ ਤੱੱਰਕੀ ਵਿੱੱਚ ਆਪਣਾ ਯੋਗਦਾਨ ਪਾਈਏ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ
ਲੋਕਾਂ ਨੂੰ ਤਸੱਲੀਬਖਸ਼ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਵਚਨਵੱਧ ਹੈ। ਇਸ ਮੌਕੇ
ਤੇ, ਡਾ. ਸੁਰਿੰਦਰ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਡਾ. ਸੁਰਿੰਦਰ ਸਿੰਘ ਨਾਂਗਲ ਜ਼ਿਲ੍ਹਾ
ਸਿਹਤ ਅਫਸਰ, ਡਾ. ਸੀਮਾ ਜ਼ਿਲ੍ਹਾ ਟੀਕਾਕਰਨ ਅਫਸਰ, , ਡਾ. ਟੀ.ਪੀ.ਸਿੰਘ ਸਹਾਇਕ ਸਿਹਤ ਅਫਸਰ
,ਡਾ.ਸਤਿੰਦਰ ਪਵਾਰ ਜ਼ਿਲ੍ਹਾ ਡੈਂਟਲ ਸਿਹਤ ਅਫਸਰ, ਡਾ.ਸਤੀਸ਼ ਕੁਮਾਰ ਜਿਲ੍ਹਾ ਐਪੀਡਿਮੋਲੋਜਿਸਟ
,ਡਾ.ਹਰੀਸ਼ ਭਾਰਦਵਾਜ ,ਸ਼੍ਰੀ ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ,
ਸ਼੍ਰੀ ਰਾਜਪਾਲ ਤੇ ਹੋਰ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਹਾਜ਼ਿਰ ਸੀ।