ਫਗਵਾੜਾ 27 ਨਵੰਬਰ (ਸ਼ਿਵ ਕੋੜਾ) 8 ਪੰਜਾਬ ਬਟਾਲੀਅਨ ਐਨ.ਸੀ.ਸੀ. ਫਗਵਾੜਾ ਵਲੋਂ ਐਨ.ਸੀ.ਸੀ. ਦਿਵਸ ਮੌਕੇ ਅੱਜ ਕਮਾਂਡਿੰਗ ਅਫਸਰ ਕਰਨਲ ਯੋਗੇਸ਼ ਭਾਰਦਵਾਜ ਦੀ ਅਗਵਾਈ ਹੇਠ ਸਥਾਨਕ ਸਿਵਲ ਹਸਪਤਾਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਵੱਖ ਵੱਖ ਕਾਲਜਾਂ/ਯੁਨੀਵਰਸਿਟੀਆਂ ਦੇ ਐਨ.ਸੀ.ਸੀ. ਕੈਡੇਟਸ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਦੋ ਐਨ.ਸੀ.ਸੀ. ਸਟਾਫ ਸਮੇਤ ਕੁਲ 13 ਯੁਨਿਟ ਖੂਨਦਾਨ ਕੀਤਾ ਗਿਆ। ਕਰਨਲ ਯੋਗੇਸ਼ ਭਾਰਦਵਾਜ ਨੇ ਸਮੂਹ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਖੂਨ ਦਾਨ ਵੀ ਉਸੇ ਤਰਾ ਮਹਾਨ ਦੇਸ਼ ਸੇਵਾ ਹੈ ਜਿਸ ਤਰਾ ਇਕ ਫੌਜੀ ਸਰਹੱਦ ਤੇ ਕਰਦਾ ਹੈ। ਜਿਸ ਤਰਾ ਫੌਜੀ ਸਰਹੱਦਾਂ ਉਪਰ ਆਪਣਾ ਖੂਨ ਦੇ ਕੇ ਦੇਸ਼ ਦੀ ਰੱਖਿਆ ਕਰਦਾ ਹੈ ਉਸੇ ਤਰਾ ਲੋੜਵੰਦ ਰੋਗੀਆਂ ਨੂੰ ਖੂਨ ਦਾਨ ਕਰਕੇ ਉਹਨਾਂ ਦੀ ਜਿੰਦਗੀ ਬਚਾਉਣਾ ਵੀ ਮਹਾਨ ਪਰਉਪਕਾਰ ਹੈ। ਇਸ ਮੌਕੇ ਬਟਾਲੀਅਨ ਦੇ ਸੁਪਰਿਡੈਂਟ ਜਤਿੰਦਰ ਬਾਲੀ ਤੋਂ ਇਲਾਵਾ ਸੂਬੇਦਾਰ ਮੇਜਰ ਸੋਨਮ ਤਰਗਿਸ, ਸੂਬੇਦਾਰ ਸੁਰਿੰਦਰ ਸਿੰਘ, ਸੂਬੇਦਾਰ ਕਮਲ ਸਿੰਘ, ਸੂਬੇਦਾਰ ਪੂਰਨ ਸਿੰਘ, ਸੂਬੇਦਾਰ ਕਾਬੁਲ ਸਿੰਘ ਅਤੇ ਸੂਬੇਦਾਰ ਧੂਰ ਸਿੰਘ ਸਮੇਤ ਹੋਰ ਟੀਮ ਮੈਂਬਰ ਹਾਜਰ ਸਨ।