ਜਲੰਧਰ 1ਨਵੰਬਰ( )ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਕੀਤੇ ਘੁਟਾਲੇ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨ, ਮਜ਼ਦੂਰ ਤੇ ਅਵਾਮ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਦੇ ਵਿਰੁੱਧ 9 ਨਵੰਬਰ ਨੂੰ ਬੰਗਾ ਬਾਈਪਾਸ, (ਨੇੜੇ ਚੌਂਕ ਹੁਸ਼ਿਆਰਪੁਰ)ਫਗਵਾੜਾ ਵਿਖੇ ਸਵੇਰੇ 10 ਵਜੇ ਹੋਣ ਵਾਲੀ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਜਲੰਧਰ ਸ਼ਹਿਰ ਦੇ ਵੱਖ-ਵੱਖ ਹਲਕੇ ਦੀਆਂ ਹਲਕਾ ਵਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਇਸ ਸਬੰਧੀ ਅੱਜ ਜੱਥੇਦਾਰ ਕੁਲਵੰਤ ਸਿੰਘ ਮੰਨਣ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਅਤੇ ਵੱਖ-ਵੱਖ ਹਲਕੇ ਅਨੁਸਾਰ ਮੀਟਿੰਗਾਂ ਕਰਨ ਦਾ ਫੈਸਲਾ ਲਿਆ ਗਿਆ।
ਮੀਟਿੰਗਾਂ ਸਬੰਧੀ ਮਨਿੰਦਰਪਾਲ ਸਿੰਘ ਗੁੰਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਉੱਤਰੀ ਦੀ ਮੀਟਿੰਗ 3 ਨਵੰਬਰ ਦਿਨ ਮੰਗਲਵਾਰ ਨੂੰ ਸ਼ਾਮ ਦੇ 5:30 ਵਜੇ ਪ੍ਰਮਜੀਤ ਸਿੰਘ ਰੇਰੂ ਕੌਂਸਲਰ ਦੇ ਦਫ਼ਤਰ ਸਾਹਮਣੇ ਮੈਟਰੋ, ਪਠਾਨਕੋਟ ਰੋਡ ਵਿਖੇ ਹੋਵੇਗੀ।
ਵਿਧਾਨ ਸਭਾ ਹਲਕਾ ਸੈਂਟਰਲ ਦੀ ਮੀਟਿੰਗ 4 ਨਵੰਬਰ ਦਿਨ ਬੁੱਧਵਾਰ ਨੂੰ ਸ਼ਾਮ ਦੇ 4:30 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਢਿੱਲਵਾਂ ਵਿੱਖੇ ਹੋਵੇਗੀ।
ਵਿਧਾਨ ਸਭਾ ਹਲਕਾ ਸੈਂਟਰਲ ਅਤੇ ਵੈਸਟ ਦੀ ਮੀਟਿੰਗ 5 ਨਵੰਬਰ ਦਿਨ ਵੀਰਵਾਰ ਨੂੰ ਸ਼ਾਮ ਦੇ 6:30 ਵਜੇ ਹੋਟਲ ਸਕਾਈਲਾਰਕ ਵਿਖੇ ਹੋਵੇਗੀ।
ਇਹ ਮੀਟਿੰਗਾਂ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਦੀ ਅਗਵਾਈ ਹੇਠ ਹੋਣਗੀਆਂ ਅਤੇ ਮੀਟਿੰਗਾਂ ਦੌਰਾਨ ਬੀਬੀ ਜਗੀਰ ਕੌਰ ਜੀ ਪ੍ਰਧਾਨ ਇਸਤ੍ਰੀ ਅਕਾਲੀ ਦਲ, ਵਰਕਰਾਂ ਨੂੰ ਸੰਬੋਧਨ ਕਰਨ ਲਈ ਉਚੇਚੇ ਤੌਰ ਤੇ ਪਹੁੰਚ ਰਹੇ ਹਨ। ਇਸ ਮੌਕੇ ਜੱਥੇਦਾਰ ਕੁਲਵੰਤ ਸਿੰਘ ਮੰਨਣ ਨੇ ਸ਼੍ਰੌਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਸਮੂਹ ਮੈਂਬਰ ਸਹਿਬਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਆਪਣੇ ਹਲਕੇ ਦੀਆਂ ਮੀਟਿੰਗਾਂ ਵਿੱਚ ਸਾਥੀਆਂ ਸਮੇਤ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨ।ਇਸ ਮੌਕੇ ਪ੍ਰਮਜੀਤ ਸਿੰਘ ਰੇਰੂ ਕੌਂਸਲਰ, ਰਣਜੀਤ ਸਿੰਘ ਰਾਣਾ, ਪ੍ਰਵੇਸ਼ ਟਾਂਗਰੀ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ, ਅਮਰਜੀਤ ਸਿੰਘ ਕਿਸ਼ਨਪੁਰਾ, ਮਨਿੰਦਰ ਪਾਲ ਸਿੰਘ ਗੁੰਬਰ, ਰਵਿੰਦਰ ਸਿੰਘ ਸਵੀਟੀ,ਭਜਨ ਲਾਲ ਚੋਪੜਾ, ਸੁਭਾਸ਼ ਸੋਂਧੀ, ਅਵਤਾਰ ਸਿੰਘ ਘੁੰਮਣ, ਸਤਿੰਦਰ ਸਿੰਘ ਪੀਤਾ, ਪ੍ਰਮਜੀਤ ਸਿੰਘ ਜੇ ਪੀ, ਹਕੀਕਤ ਸਿੰਘ ਸੈਣੀ, ਗੁਰਜੀਤ ਸਿੰਘ ਮਰਵਾਹਾ, ਠੇਕੇਦਾਰ ਕਰਤਾਰ ਸਿੰਘ ਬਿੱਲਾ, ਕੁਲਤਾਰ ਸਿੰਘ ਕੰਡਾ,ਬਾਲ ਕਿਸ਼ਨ ਬਾਲਾ, ਅਮਰੀਕ ਸਿੰਘ ਭਾਟਸਿੰਘ, ਹਰਵਿੰਦਰ ਸਿੰਘ ਰਾਜੂ,ਜਸਵਿੰਦਰ ਸਿੰਘ ਜੱਸਾ,ਦੇਵ ਰਾਜ ਆਦਿ ਹਾਜ਼ਰ ਸਨ।