ਫਗਵਾੜਾ 29 ਅਕਤੂਬਰ (ਸ਼ਿਵ ਕੋੜਾ) ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਫਗਵਾੜਾ ਸ਼ਹਿਰ ਦੇ ਵਿਕਾਸ ਦਾ ਜੋ ਵਾਅਦਾ ਚੋਣਾਂ ਤੋਂ ਪਹਿਲਾ ਕੀਤਾ,ਉਸ ਨੂੰ ਹੋਲੀ ਹੋਲੀ ਪੂਰਾ ਕੀਤਾ ਜਾ ਰਿਹਾ ਹੈ। ਵਿਕਾਸ ਦੇ ਮਾਮਲੇ ਵਿਚ ਫਗਵਾੜਾ ਇੱਕ ਆਦਰਸ਼ ਸ਼ਹਿਰ ਬਣੇਗਾ। ਜੋ ਸੜਕਾਂ ਅਕਾਲੀ ਭਾਜਪਾ ਦੇ 500 ਕਰੋੜ ਤੇ ਵਿਕਾਸ ਵਿਚ ਨਹੀਂ ਬਣੀਆਂ,ਉਹ ਹੁਣ ਕਾਂਗਰਸ ਵੱਲੋਂ ਬਣਾਈਆਂ ਜਾ ਰਾਹੀਆ ਹਨ। ਉਹ ਅੱਜ ਫਗਵਾੜਾ ਵਿਚ ਅਲੱਗ ਅਲੱਗ ਜੱਗਾਂ ਤੇ 96 ਕਰੋੜ 61 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੀਆ ਸੜਕਾਂ ਦਾ ਕੰਮ ਸ਼ੁਰੂ ਕਰਵਾ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਆਪਣੇ ਸ਼ਹਿਰ ਦੀ ਨੁਹਾਰ ਬਦਲਣ ਦਾ ਸਪਨਾ ਲੈ ਕੇ ਰਾਜਨੀਤੀ ਵਿਚ ਆਏ ਸਨ ਅਤੇ ਉਨ੍ਹਾਂ ਨੂੰ ਹਲਕਾ ਵਾਸੀਆਂ ਦਾ ਬਹੁਤ ਪਿਆਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਾਰੀਆਂ ਸੜਕਾਂ ਹੋਲੀ ਹੋਲੀ ਬਣਾ ਦਿੱਤੀਆਂ ਜਾਣਗੀਆਂ ਤਾਂ ਕਿ ਲੋਕਾਂ ਨੂੰ ਚੱਲਣ ਫਿਰਨ ਵਿਚ ਕੋਈ ਦਿੱਕਤ ਪੇਸ਼ ਨਾ ਆਏ। ਉਨ੍ਹਾਂ ਅੱਜ ਬਾਬਾ ਗਧਿਆ ਟੈਂਕੀ ਤੋ ਬਾਈਪਾਸ ਤਕ,ਬੰਗਾ ਰੋਡ ਤੋਂ ਥਾਣਾ ਸਦਰ ਤਕ ਦੀ ਸੜਕ,ਬੰਗਾ ਰੋਡ ਤੋਂ ਸੁਖਚੈਨਆਣਾ ਸਾਹਿਬ ਦੀ ਸੜਕ ਅਤੇ ਬਾਬ ਗਧਿਆ ਸ਼ਮਸ਼ਾਨਘਾਟ ਦੀ ਅੰਦਰਲੀ ਸੜਕ ਦਾ ਕੰਮ ਸ਼ੁਰੂ ਕਰਵਾਇਆ। ਧਾਲੀਵਾਲ ਨੇ ਕਿਹਾ ਕਿ ਇਲਾਕਾ ਵਾਸੀਆਂ ਦੀ ਮੰਗ ਤੇ ਬਾਬਾ ਗਧਿਆ ਸ਼ਮਸ਼ਾਨਘਾਟ ਦੀ ਹਾਲਤ ਜੋ 25/30 ਸਾਲਾਂ ਵਿਚ ਨਹੀਂ ਸੁਧਰ ਸਕੀ ਹੈ ਨੂੰ ਸੁਧਾਰਨ ਲਈ ਵੀ ਸਕੀਮ ਬਣਾਈ ਜਾਵੇਗੀ। ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਬੁੱਗਾ,ਸਾਬਕਾ ਕੌਂਸਲਰ ਓਮ ਪਰਕਾਸ਼ ਬਿੱਟੂ,ਜਿੱਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਸਰਜੀਵਨ ਲਤਾ,ਵਾਰਡ ਨੂੰ 6 ਤੋਂ ਤਰਲੋਕ ਸਿੰਘ ਨਾਮਧਾਰੀ,ਵਾਰਡ ਨੰ 7 ਤੋ ਸੰਜੀਵ ਜੱਜੀ ਭਟਾਰਾ,ਗੁਰਦੀਪ ਗਰੇਵਾਲ,ਮੋਹਨ ਸਿੰਘ ਸਾਈਂ,ਭਿੰਦਾ,ਰਾਕੇਸ਼ ਕਰਵਲ, ਪੰਕਜ ਕੁਮਾਰ ਐਸਡੀਓ ਨਿਗਮ,ਕੰਵਰਪਾਲ ਸਿੰਘ ਜੇਈ ਨਿਗਮ,ਦਲਵੀਰ ਸਿੰਘ,ਬਲਜੀਤ ਬਾਉ,ਗੁਰਵਿੰਦਰ ਸਿੰਘ,ਬੌਬੀ ਭਾਟਿਆ,ਰਾਹੁਲ ਕਰਵਲ,ਸ਼ੁਭ ਸ਼ਰਮਾ ਆਦਿ ਸਮੇਤ ਇਲਾਕਾ ਵਾਸੀ ਮੌਜੂਦ ਸਨ।