ਫਗਵਾੜਾ, 14 ਦਸੰਬਰ(ਸ਼ਿਵ ਕੋੜਾ) ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਦੇ 35ਵੇਂ ਵਾਤਾਵਰਨ ਮੇਲੇ ਦੇ ਉਦਘਾਟਨ ਮੌਕੇ ਰਾਜੀਵ ਵਰਮਾ ਏ.ਡੀ.ਸੀ. ਕਮ ਕਮਿਸ਼ਨਰ ਮਿਊਂਸਪਲ ਕਮਿਸ਼ਨਰ ਫਗਵਾੜਾ ਨੇ ਕਿਹਾ ਕਿ ਫਗਵਾੜਾ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਬਨਾਉਣਾ ਉਹਨਾ ਦਾ ਸੁਪਨਾ ਹੈ ਅਤੇ ਉਹ ਲੋਕਾਂ ਤੇ ਸਰਕਾਰ ਦੇ ਸਹਿਯੋਗ ਨਾਲ ਇਸਨੂੰ ਅਮਲੀ ਜਾਮਾ ਪਹਿਨਾਉਣਗੇ। ਉਹਨਾ ਨੇ ਫਗਵਾੜਾ ਲਈ 400 ਟ੍ਰੀ ਗਾਰਡ ਦੇਣ ਅਤੇ 112 ਪਾਰਕਾਂ ਵਿੱਚ ਬੈਂਚ ਲਗਾਉਣ ਦਾ ਐਲਾਨ ਕੀਤਾ। ਉਹਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਦੋ ਡਸਟਵਿਨ ਰੱਖਣ ਅਤੇ ਕੂੜੇ ਦੀ ਸੰਭਾਲ ਠੀਕ ਢੰਗ ਨਾਲ ਕਰਨ ਤਾਂ ਕਿ ਫਗਵਾੜਾ ਸਾਫ਼-ਸੁਥਰਾ ਬਣ ਸਕੇ। ਵਾਤਾਵਰਨ ਸੁਸਾਇਟੀ ਦੇ ਸਰਪ੍ਰਸਤ ਕੇ.ਕੇ. ਸਰਦਾਨਾ ਵਲੋਂ ਸ਼ੁੱਭ ਸੰਦੇਸ਼ ਉਪਰੰਤ ਮੇਲੇ ਦਾ ਉਦਘਾਟਨ ਸ਼ਮਾ ਰੋਸ਼ਨ ਕਰਕੇ ਰਾਜੀਵ ਵਰਮਾ ਨੇ ਕੀਤਾ। ਮਲਕੀਅਤ ਸਿੰਘ ਰਘਬੋਤਰਾ ਜਨਰਲ ਸਕੱਤਰ ਨੇ ਐਸੋਸੀਏਸ਼ਨ ਦੀ ਸਲਾਨਾ ਰਿਪੋਰਟ ਪੜ੍ਹੀ ਅਤੇ ਆਪਣੇ ਵਲੋਂ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਇਸੇ ਮੌਕੇ ਤੇ ਐਸੋਸੀਏਸ਼ਨ ਵਲੋਂ ਰਾਜੀਵ ਵਰਮਾ ਨੂੰ ਵਾਤਾਵਰਨ ਪ੍ਰੇਮੀ ਦਾ ਐਵਾਰਡ ਦਿੱਤਾ ਗਿਆ ਜਿਸ ਵਿੱਚ ਇੱਕ ਮੰਮੰਟੋ ਅਤੇ ਇੱਕ ਲੋਈ ਸ਼ਾਮਲ ਸੀ। ਉਦਘਾਟਨ ਸਮਾਰੋਹ ਮੌਕੇ ਇਨਰਵੀਲ ਕਲੱਬ ਫਗਵਾੜਾ ਸਾਊਥ ਈਸਟ ਵਲੋਂ ਕਰਵਾਏ ਗਏ ਤਿੰਨ ਮੁਕਾਬਲਿਆਂ ਦੇ ਇਨਾਮ ਵੰਡੇ ਗਏ। ਇਹਨਾ ਵਿੱਚ ਇੱਕ ਇਨਰਵੀਲ ਕਲੱਬ ਫਗਵਾੜਾ ਸਾਊਥ ਈਸਟ ਦਾ “ਬੈਸਟ ਆਊਟ ਆਫ਼ ਵੇਸਟ” ਅਤੇ ਦੂਸਰਾ ਊਰਜਾ ਦੇ ਬਦਲਵੇਂ ਸਰੋਤ ਸਬੰਧੀ ਮੁਕਾਬਲੇ ਕਰਵਾਏ ਗਏ। ਸਕੂਲਾਂ ਦੇ ਵਿਦਿਆਰਥੀਆਂ ਨੇ ਇਹਨਾਂ ਔਨਲਾਈਨ ਮੁਕਾਬਲਿਆਂ ਵਿੱਚ ਭਰਪੂਰ ਹਿੱਸਾ ਲਿਆ। ਕਲੱਬ ਦੇ ਪ੍ਰਧਾਨ ਸੰਤੋਸ਼ ਕੁਮਾਰੀ ਨੇ ਇਹਨਾ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀ ਪ੍ਰਾਪਤੀ ਸਬੰਧੀ ਦੱਸਿਆ ਕਿ “ਬੈਸਟ ਆਊਟ ਆਫ਼ ਵੇਸਟ” ਵਿੱਚ ਪਹਿਲਾ ਇਨਾਮ ਗੁਰਲੀਨ ਕੌਰ ਜੈਨ ਹਨੂਮੰਤ ਪਬਲਿਕ ਸਕੂਲ ਗੁਰਾਇਆ, ਦੂਜਾ ਇਨਾਮ ਜਸਲੀਨ ਕੌਰ ਮਾਂ ਅੰਬੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਭਾਣੋਕੀ, ਤੀਜਾ ਇਨਾਮ ਸਿਰਜਨ ਕੌਰ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ, ਅਕੰਸ਼ਾ ਅਤੇ ਕੰਨਚ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਨੂੰ ਪ੍ਰੋਤਸਾਹਨ ਇਨਾਮ ਦਿੱਤੇ ਗਏ। ਇਸੇ ਤਰ੍ਹਾਂ ਦੂਸਰੇ ਮੁਕਾਬਲੇ “ਊਰਜਾ ਦੇ ਬਦਲਵੇਂ ਸਰੋਤ” ਮੁਕਾਬਲੇ ਵਿੱਚ ਪਹਿਲਾ ਇਨਾਮ ਸਿਮਰਨਜੀਤ ਕੌਰ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ, ਦੂਸਰਾ ਇਨਾਮ ਪਲਕ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ, ਤੀਸਰੇ ਨੰਬਰ ਤੇ ਜਸਮੀਨ ਡਿਵਾਇਨ ਪਬਲਿਕ ਸਕੂਲ ਫਗਵਾੜਾ ਅਤੇ ਨਵਿਆ ਗੁਪਤਾ ਕਮਲਾ ਨਹਿਰੂ ਪ੍ਰਾਇਮਰੀ ਪਬਲਿਕ ਸਕੂਲ ਫਗਵਾੜਾ ਨੂੰ ਪ੍ਰੋਤਸਾਹਨ ਇਨਾਮ ਦਿੱਤੇ ਗਏ। ਜਦਕਿ ਕਿਊਜ਼ ਮੁਕਾਬਲੇ ਜੋ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਕਰਵਾਏ ਗਏ ਉਹਨਾ ਵਿੱਚ ਪਹਿਲਾ ਇਨਾਮ ਕੁਮਾਕਸ਼ਾ ਕਮਲਾ ਨਹਿਰੂ ਸਕੂਲ, ਦੂਜਾ ਇਨਾਮ ਨਵਜੋਤ ਮਾਂ ਅੰਬੇ ਸਕੂਲ, ਤੀਜਾ ਇਨਾਮ ਦਿਸ਼ਾਂ ਅਗਰਵਾਲ ਮਹਾਂਵੀਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੂੰ ਦਿੱਤਾ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਅਮਰਜੀਤ ਚੌਸਰ, ਗੁਰਮੀਤ ਸਿੰਘ ਪਲਾਹੀ, ਜਸਪ੍ਰੀਤ ਸਿੰਘ, ਰਵਿੰਦਰ ਚੋਟ, ਐਡਵੋਕੇਟ ਸੰਤੋਖ ਲਾਲ ਵਿਰਦੀ, ਤਾਰਾ ਚੰਦ ਚੁੰਬਰ, ਗੁਲਾਬ ਸਿੰਘ, ਰੂਪ ਲਾਲ, ਡਾ: ਵਿਜੈ ਸ਼ਰਮਾ, ਸੰਤੋਸ਼ ਕੁਮਾਰੀ ਪ੍ਰਧਾਨ ਇਨਰਵੀਲ ਕਲੱਬ ਸਾਊਥ ਈਸਟ, ਪਰਵਿੰਦਰ ਕੌਰ ਸੈਕਰੇਟਰੀ, ਸਤਿੰਦਰ ਪਾਲ ਕੌਰ ਸੂਚ ਖ਼ਜਾਨਚੀ, ਗੁਰਮਿੰਦਰ ਕੌਰ ਬੱਲ ਆਈ.ਐਸ.ਓ., ਤ੍ਰਿਪਤਾ ਸੇਠੀ ਐਗਜੇਕਿਊਟਵ ਮੈਂਬਰ, ਗੁਰਮੀਤ ਸੌਹੀ ਮੈਂਬਰ, ਨਵਿਤਾ ਕੁਮਾਰ ਇਨਰਵੀਲ ਕਲੱਬ ਫਗਵਾੜਾ ਪ੍ਰਧਾਨ ਹਾਜ਼ਰ ਸਨ।