ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸਟਾਫ ਅਤੇ ਵਿਦਿਆਰਥੀਆਂ ਨੇ 12 ਅਪ੍ਰੈਲ, ਦੂਜੇ
ਸ਼ਨੀਵਾਰ ਨੂੰ ਇੰਡਸਟਰੀ ਡੇ ਵਜੋਂ ਮਨਾਇਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਸਮੂਹ
ਵਿਭਾਗਾਂ ਵਿੱਚ ਇਸ ਦਿਨ ਵਿਦਿਆਰਥੀਆਂ ਲਈ ਕੁਲ ਅੱਠ ਵੈਬਨਾਰ ਲਗਾਏ ਗਏ। ਜਿਸ ਨੂੰ ਇੰਡਸਟਰੀ ਅਤੇ
ਫੀਲਡ ਤੋ ਆਏ ਹੋਏ ਮਾਹਿਰ ਇੰਜੀਨੀਅਰਾਂ ਨੇ ਸੰਬੋਧਨ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ
ਦੱਸਿਆ ਕਿ ਇਸ ਇੰਡਸਟਰੀ ਡੇ ਮਨਾਉਣ ਦਾ ਮਕਸਦ ਕਾਲਜ ਦੇ ਵਿਦਿਆਰਥੀਆਂ ਨੂੰ ਇੰਡਸਟਰੀ ਦੀਆਂ
ਨਵੀਆਂ ਤਕਨੀਕਾਂ, ਪ੍ਰਣਾਲੀ, ਮਸ਼ੀਨ, ਉਪਕਰਣਾਂ ਤੇ ਹੋਰ ਸਾਜੋ ਸਮਾਨ ਬਾਰੇ ਜਾਣਕਾਰੀ ਮੁਹਈਆ
ਕਰਵਾਉਣਾ ਹੈ। ਵਿਦਿਆਰਥੀ ਇਸ ਦਿਨ ਦਾ ਇੰਤਜਾਰ ਬੜੇ ਚਾਅ ਨਾਲ ਕਰਦੇ ਹਨ। ਨਵੇਂ ਦਾਖਲੇ ਹੋਏ
ਵਿਦਿਆਰਥੀਆਂ ਲਈ ਉਹਨਾਂ ਦੇ ਸਰਬਪੱਖੀ ਵਿਕਾਸ ਦੇ ਮੱਦੇ ਨਜ਼ਰ ਮਾਨਵ ਸਰੋਕਾਰਾਂ ਤੇ ਨੈਤਿਕ ਕਦਰਾਂ
ਕੀਮਤਾਂ ਨਾਲ ਸੰਬਧਤ ਵੈਬਨਾਰ ਕਰਵਾਇਆ। ਪ੍ਰਿੰਸੀਪਲ ਸਾਹਿਬ ਨੇ ਇਸ ਇੰਡਸਟਰੀ ਡੇ ਨੂੰ ਸਫ਼ਲ ਬਣਾਉਣ
ਲਈ ਸਮੂਹ ਵਿਭਾਗਾਂ ਦੇ ਮੁਖੀ ਤੇ ਸਟਾਫ ਦਾ ਧੰਨਵਾਦ ਕੀਤਾ।ਉਹਨਾਂ ਦੱਸਿਆ ਕਿ ਕਾਲਜ ਵਲੋਂ
ਇਡੰਸਟਰੀ ਡੇ ਹਰ ਦੂਜੇ ਸ਼ਨੀਵਾਰ ਮਨਾਇਆ ਜਾਇਆ ਕਰੇਗਾ।