ਫਗਵਾੜਾ, 15 ਦਸੰਬਰ (ਸ਼ਿਵ ਕੋੜਾ) ਪਿੰਡ ਪਲਾਹੀ ਤੋਂ ਕਿਸਾਨਾਂ ਦੀ ਹਮਾਇਤ ਵਿੱਚ ਸੰਗਤ ਨੇ ਗੁਰਪਾਲ ਸਿੰਘ ਸੱਗੂ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸੱਲ ਅਤੇ ਰਵੀਪਾਲ ਪੰਚ ਦੀ ਅਗਵਾਈ ਵਿੱਚ 21 ਕਿਸਾਨਾਂ ਦਾ ਜੱਥਾ ਸਵੇਰੇ ਸੁਵੱਖਤੇ ਦਿੱਲੀ ਰਵਾਨਾ ਹੋਇਆ। ਇਸ ਸਮੇਂ ਬੋਲਦਿਆਂ ਸਾਬਕਾ ਸਰਪੰਚ ਗੁਰਪਾਲ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ ਅਤੇ ਕਾਨੂੰਨਾਂ ਨੂੰ ਨਾ ਰੱਦ ਕਰਨ ਦੀ ਜ਼ਿੱਦ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ। ਰਵੀਪਾਲ ਪੰਚ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਨੇ ਕਿਹਾ ਕਿ ਹਰ ਵਰਗਾ ਦੇ ਲੋਕ ਕਿਸਾਨਾਂ ਨਾਲ ਖੜੇ ਹਨ ਅਤੇ ਉਹਨਾ ਦੇ ਹੱਕ ਵਿੱਚ ਲਗਾਤਾਰ ਦਿੱਲੀ ਪੁੱਜ ਰਹੇ ਹਨ। ਇਸ ਸਮੇਂ ਹੋਰਨਾਂ ਤੋਂ ਬਿਨਾਂ ਰਵਿੰਦਰ ਸਿੰਘ ਸੱਗੂ, ਜੱਸੀ ਸੱਲ, ਗੁਰਪਾਲ ਸਿੰਘ ਸੱਗੂ, ਸੁਖਵਿੰਦਰ ਸਿੰਘ ਸੱਲ, ਸਰਬਜੀਤ ਸਿੰਘ ਚਾਨਾ, ਚਰਨਜੀਤ ਸਿੰਘ ਚਾਨਾ ਸਾਬਕਾ ਸਰਪੰਚ, ਅਮਰਜੀਤ ਸਿੰਘ ਸੱਲ, ਪਲਜਿੰਦਰ ਸਿੰਘ ਸੱਲ ਪ੍ਰਧਾਨ ਗੁਰਦੁਆਰਾ ਬਾਬਾ ਟੇਕ ਸਿੰਘ, ਰਸ਼ਪਾਲ ਸਿੰਘ, ਜਸਬੀਰ ਸਿੰਘ ਬਸਰਾ, ਪਰਮਿੰਦਰ ਸਿੰਘ ਸੀਹਰਾ ਬੰਡਾਲਾ, ਗੁਰਪ੍ਰੀਤ ਸਿੰਘ ਚਾਨਾ, ਦਲਬੀਰ ਸਿੰਘ ਧੀਰਾ, ਬਿੰਦਰ ਫੁੱਲ, ਗੁਰਵਿੰਦਰ ਪਲਾਹੀ ਸ਼ਾਮਲ ਹਨ। ਪਿੰਡ ਪਲਾਹੀ ਦੀ ਸੰਗਤ ਵਲੋਂ 75 ਕਿਲੋ ਬਦਾਮ ਗਿਰੀ ਅਤੇ 500 ਕਿਤਾਬਾਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਭੇਂਟ ਕੀਤੀਆਂ ਜਾਣਗੀਆਂ।