ਫਗਵਾੜਾ, 15 ਦਸੰਬਰ (ਸ਼ਿਵ ਕੋੜਾ) ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵਲੋਂ ਸਮਾਜਿਕ ਸੰਸਥਾਵਾਂ ਅਤੇ ਸਕੂਲਾਂ ਦੇ ਸਹਿਯੋਗ ਨਾਲ ਲਗਾਏ ਗਏ 35ਵੇਂ ਵਾਤਾਵਰਨ ਮੇਲੇ ਦੇ ਦੂਸਰੇ ਦਿਨ ਲਾਇੰਨਜ਼ ਕਲੱਬ ਫਗਵਾੜਾ ਡਾਇਮੰਡ ਵਲੋਂ ਸਕੂਲ/ਕਾਲਜ ਦੇ ਬੱਚਿਆਂ ਦਾ ਫਰੂਟ ਟਰੀ ਪਲਾਂਟਟੇਸ਼ਨ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ 80 ਤੋਂ  ਵੱਧ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਵਿੱਚ ਏ-ਕੇਟੈਗਰੀ  ਵਿੱਚ 1 ਤੋਂ 5ਵੀਂ ਕਲਾਸ ਦੇ ਬੱਚਿਆਂ ਨੇ ਹਿੱਸਾ ਲਿਆ ਜਿਸ ਵਿੱਚ ਦਿਕਸ਼ਤ, ਆਰੀਆ ਮਾਡਲ ਸਕੂਲ ਪਹਿਲੇ ਸਥਾਨ ਤੇ ਤੇਜਲ ਗੁਪਤਾ ਕੈਂਬਰਜ ਇੰਟਰਨੈਂਸ਼ਨਲ ਸਕੂਲ ਦੂਸਰੇ ਸਥਾਨ ਤੇ ਨੈਤਿਕ ਕੁਮਾਰ ਬੀ.ਸੀ.ਐਸ.ਇੰਟਰਨੈਸ਼ਨਲ ਸਕੂਲ ਤੀਸਰੇ ਸਥਾਨ ਤੇ ਰਹੇ। ਕੈਟੇਗਰੀ ਬੀ ‘ਚ 6 ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਜਾਰਨਾ ਕਮਲਾ ਨਹਿਰੂ ਸਕੂਲ ਪਹਿਲੇ ਅਤੇ ਪ੍ਰੀਤ ਨਾਇਨ ਗੁਲਾਟੀ ਕੈਂਬਰਜ ਇੰਟਰਨੈਂਸ਼ਨਲ ਸਕੂਲ, ਭੂਮਿਕਾ ਆਰੀਆ ਮਾਡਲ ਸਕੂਲ ਦੂਸਰੇ ਸਥਾਨ  ਤੇ ਰਹੇ। ਤੀਸਰੇ ਸਥਾਨ ਤੇ ਨਵਜੋਤ ਕੌਰ ਮਾਂ ਅੰਬੇ ਸਕੂਲ, ਅਸ਼ਵੀਨ ਕੌਰ ਸੰਤੂਰ ਇਨਟਰਨੈਸ਼ਨਲ ਸਕੂਲ ਤੇ ਰਹੇ। ਕੈਟੇਗਰੀ ਸੀ ਵਿੱਚ ਪਲਕ ਆਰੀਆ ਮਾਡਲ ਸਕੂਲ ਨੇ ਪਹਿਲੇ ਸਥਾਨ ਹਾਸਲ ਕੀਤਾ। ਸਾਰੇ ਜੇਤੂਆਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਮੁੱਖ ਮਹਿਮਾਨ ਨਵਦੀਪ ਸਿੰਘ ਤਹਿਸਲੀਦਾਰ, ਫਗਵਾੜਾ ਨੇ ਪ੍ਰਦਾਨ ਕੀਤੇ। ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।  ਇਹ ਸਾਰੇ ਇਨਾਮ ਲਾਇੰਨਜ਼ ਕਲੱਬ ਫਗਵਾੜਾ ਡਾਇਮੰਡ ਵਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਸੈਣੀ ਅਤੇ ਕਮਲ ਪਾਹਵਾ ਦੀ ਅਗਵਾਈ ਹੇਠ ਪ੍ਰਦਾਨ ਕੀਤੇ ਗਏ।  ਇਸ ਮੁਕਾਬਲੇ ਦੀ ਜੱਜਮੈਂਟ ਮੋਹਨ ਲਾਲ  ਹਰੀ ਰਾਮ ਨਰਸਰੀ ਫਗਵਾੜਾ ਅਤੇ ਲਾਇੰਨ ਕਲੱਬ ਡਾਇਮੰਡ ਦੇ ਸਮੂਹ ਮੈਂਬਰਾਂ ਵਲੋਂ ਕੀਤੀ ਗਈ।  ਮੇਲੇ ਦੇ ਪ੍ਰਬੰਧਕ ਮਲਕੀਅਤ ਸਿੰਘ ਰਘਬੋਤਰਾ ਨੇ ਲਾਇੰਨਜ਼ ਕਲੱਬ ਡਾਇਮੰਡ ਦੇ ਮੈਂਬਰ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ  ਗੌਰਬ ਸ਼ਰਮਾ, ਅਬਿਸ਼ੇਕ ਬਹਿਰਾ ਪੀਆਰਓ., ਡਾ: ਹਰੀਸ਼ ਕੁਮਾਰ ਖ਼ਜ਼ਾਨਚੀ, ਮੁਕੇਸ਼, ਇੰਦਰਜੀਤ ਸਿੰਘ ਸਪਰਾ, ਅਮਰਜੀਤ ਸਿੰਘ, ਰਜਿੰਦਰ ਕੁਮਾਰ, ਕੁਲਦੀਪ ਕੁਮਾਰ, ਡਾ: ਅਮਰਜੀਤ ਚੌਸਰ, ਰੂਪ ਲਾਲ, ਗੁਲਾਬ ਸਿੰਘ, ਰਵਿੰਦਰ ਚੋਟ,ਜਸਪ੍ਰੀਤ ਸਿੰਘ ਜੱਸੀ ਤੋਂ ਇਲਾਵਾਂ ਸਕੂਲਾਂ ਦੇ ਬੱਚੇ, ਉਹਨਾ ਦੇ ਮਾਤਾ-ਪਿਤਾ ਅਤੇ ਲਾਇੰਨਜ਼ ਕਲੱਬ ਦੇ  ਮੈਂਬਰ ਹਾਜ਼ਰ ਹੋੋਏ!