ਜਲੰਧਰ :- ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਨੁੰਮਾਈ ਹੇਠ ਮੇਹਰ ਚੰਦ
ਪੋਲੀਟੈਕਨਿਕ ਕਾਲਜ, ਜਲੰਧਰ ਦੇ ਸੀ.ਡੀ.ਟੀ.ਪੀ ਅਤੇ ਇਲੈਕਟ੍ਰੀਕਲ ਵਿਭਾਗ ਨੇ ਦੀਪਕ
ਭੱਲਾ (ਡਿਪਟੀ ਸੀ.ਈ.ੳ) ਅਤੇ ਸ. ਜਸਬੀਰ ਸਿੰਘ ਜੀ (ਸਪੀਕਰ) ਕੈਰੀਅਰ ਕੌਂਸਲਰ ਡਿੱਸਟਕ
ਬਿਉਰੋ ਆਫ਼ੳਮਪ; ਇੰਪਲਾਈਮੈਂਟ ਐਡ ਇੰਟ੍ਰਪਰਾਇਸੱਸ ਡੀ.ਸੀ ਆਫ਼ਿਸ ਜਲੰਧਰ ਦੇ
ਸਹਿਯੋਗ ਨਾਲ (ਕੈਰੀਅਰ ਕੌਂਸਲਿੰਗ) ਤੇ ਆਨਲਾਇੰਨ ਵੈਬੀਨਾਰ ਆਯੋਜਿਤ
ਕੀਤਾ ਗਿਆ।ਮੁੱਖੀ ਵਿਭਾਗ ਪ੍ਰੋ. ਦਿੱਲਦਾਰ ਸਿੰਘ ਰਾਣਾਂ ਨੇ ਇਸਦਾ ਸ਼ੁੱਭ
ਆਰੰਬ ਕੀਤਾ।ਪ੍ਰੋਫੈਸਰ ਕਸ਼ਮੀਰ ਕੁਮਾਰ ਜੀ ਨੇ ਸਾਰੇ ਭਾਗੀਦਾਰਾਂ ਨੂੰ ਜੀ
ਆਇਆਂ ਕਿਹਾ।ਸ. ਜਸਬੀਰ ਸਿੰਘ ਜੀ (ਸਪੀਕਰ) ਨੇ ਵਿੱਦਆਰਥੀਆਂ ਦੇ ਭਵਿੱਖ
ਨੂੰ ਧਿਆਨ ਚ ਰੱਖਦਿਆਂ ਉਨ੍ਹਾਂ ਦੀ ਕੌਸਲਿੰਗ ਕੀਤੀ।ਉਨ੍ਹਾਂ
ਨੇ ਸਰਕਾਰੀ ਸਕੀਮਾਂ ਅਤੇ ਨੋਕਰੀਆਂ ਸਬੰਧੀ ਵੇਰਵੇ ਸਹਿਤ ਚਾਨਣਾ
ਪਾਇਆ।ਇਸ ਵੈਬੀਨਾਰ ਵਿੱਚ ਲੱਗ-ਭੱਗ 65 ਵਿੱਦਾਆਰਥੀਆਂ ਨੇ ਹਿੱਸਾ
ਲਿਆ।ਇਲੈਕਟ੍ਰੀਕਲ ਵਿਭਾਗ ਅਤੇ ਸੀ.ਡੀ.ਟੀ.ਪੀ ਦੀਤਰਫ਼ੋਂ ਸਾਰਾ ਸਟਾਫ਼ ਮੋਜੂਦ
ਸੀ।ਅੰਤ ਵਿੱਚ ਗਗਨਦੀਪ ਅਤੇ ਅਰਵਿੰਦ ਦੱਤਾ (ਕੌਆਰਡੀਨੇਟਰ) ਨੇ
ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।ਕੈਰੀਅਰ ਕੌਂਸਲਿੰਗ ਦਾ ਇਹ
ਵੈਬੀਨਾਰ ਟੀਚਰਾਂ ਅਤੇ ਵਿੱਦਿਆਰਥੀਆਂ ਲਈ ਬਹੁਤ ਕਾਰਗਰ ਸਿੱਧ ਹੋਵੇਗਾ।