ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿੱਚ ਫਾਰਮੇਸੀ ਵਿਭਾਗ ਦੂਆਰਾ ‘ਮੋਬਾਈਲ ਰੇਡੀਏਸ਼ਨ ਦੇ ਨੁਕਸਾਨਦੇਹ ਪ੍ਰਭਾਬ ’ ਤੇ ਵੈਬਿਨਾਰ ਦਾ ਆਯੋਜਨ
ਪ੍ਰਿˆਸੀਪਲ ਡਾ: ਜਗਰੁਪ ਸਿੰਘ ਦੀ ਰਹਿਨੁਮਾਈ ਹੇਠ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਫਾਰਮੇਸੀ ਵਿਭਾਗ ਦੂਆਰਾ “ਮੋਬਾਈਲ ਰੇਡੀਏਸ਼ਨ ਦੇ ਨੁਕਸਾਨਦੇਹ ਪ੍ਰਭਾਵ” ਵਿਸ਼ੇ ਤੇ ਵੈਬਿਨਾਰ ਦਾ ਆਯੋਜਨ ਕਰਵਾਇਆ ਗਿਆ । ਵਿਭਾਗ ਦੇ ਮੁਖੀ ਡਾ. ਸੰਜੇ ਬਾਂਸਲ ਨੇ ਦੱਸਿਆ ਕਿ ਇਹ ਆਯੋਜਨ ਪੰਜਾਬ ਸਰਕਾਰ ਦੇ “ ਮਿਸ਼ਨ ਫਤਿਹ” ਦੇ ਤਹਿਤ ਕੀਤਾ ਗਿਆ । ਕਿਉਕਿ ਕੋਵਿਡ ਦੇ ਕਾਰਣ ਅਜਕਲ ਮੋਬਾਇਲ ਦੀ ਬਰਤੋਂ ਬਹੁਤ ਵੱਧ ਗਈ ਹੈ, ਜਿਸਦੀ ਰੇਡੀਏਸ਼ਨ ਦਾਂ ਸਾਡੀ ਸਿਹਤ ਤੇ ਬਹੁਤ ਬੁਰਾ ਪ੍ਰਵਾਵ ਪੈਂਦਾ ਹੈ । ਇਸ ਵਿੱਚ ਪਿਮਜ਼ ਹਸਪਤਾਲ, ਜਲੰਧਰ ਦੇ ਇ. ਐਨ . ਟੀ ਵਿਭਾਗ ਦੇ ਮੂਖੀ ਪ੍ਰੋਫੈਸਰ ਡਾ. ਹਰਵਿੰਦਰ ਕੁਮਾਰ ਬਤੌਰ ਰਿਸੋਰਸ ਪਰਸਨ ਹਾਜਰ ਸੀ । ਉਹਨਾਂ ਦੱਸਿਆ ਕਿ ਮੋਬਾਇਲ ਦੀ ਵਰਤੋਂ ਜਿਆਦਾ ਕਰਕੇ ਨੀਂਦ ਨਾ ਆਉਣਾ, ਕੈਂਸਰ, ਦਿਮਾਗ ਦੀ ਰਸੌਲੀ, ਫਰਟੀਨਿਟੀ ਸਮਸਿਆ, ਦਿਲ ਦੀਆਂ ਬਿਮਾਰੀਆਂ, ਸਟ੍ਰੈਸ, ਸੁਣਨ ਚ ਪਰੇਸ਼ਾਨੀ ਅਤੇ ਬਿਹਰਾਪਨ, ਅੱਖਾ ਚ ਖੁਜਲੀ, ਲਾਲੀ ਆਦਿ ਬਿਮਾਰੀਆਂ ਹੋ ਸਕਦੀਆਂ ਹਨ । ਇਸਤੋਂ ਇਲਾਵਾ ਮੋਬਾਇਲ ਚ ਪਾਈਆਂ ਜਾਣ ਵਾਲੀਆਂ ਧਾਤੁਆਂ ਜਿਵੇ ਕਿ ਨਿਕਲ, ਕੋਮੀਅਮ ਅਤੇ ਕੋਬਾਲਟ ਤੋਂ ਸਕਿਨ ਐਲਰਜੀ ਹੋ ਸਜਦੀ ਹੈ । ਜਨਤਕ ਥਾਂਵਾ ਤੇ ਮੋਬਾਇਲ ਦੀ ਵਰਤੌਂ ਨਾਲ ਕਈ ਇਨਫੈਕਸਨ ਜਿਵੇਂ ਕਿ ਇ ਕੋਲੀ, ਵਰਗੀਆਂ ਸਮੱਸਿਆਂਵਾ ਨੂੰ ਸੱਦਾ ਦਿੰਦੀਆਂ ਹਨ । ਇਅਰ ਪਲਘ ਤੋ ਇਨਫੈਕਸ਼ਨ ਅਤੇ ਟ੍ਰੈਫਿਕ ਦੁਰਘਟਨਾਵਾਂ ਦਾ ਖਤਰਾ ਬਹੁਤ ਵੱਧ ਜਾਂਦਾ ਹੈ । ਉਹਨਾ ਕਿਹਾ ਕਿ ਸਾਨੂੰ ਇਅਰ ਪਲਘ ਦੀ ਜਗਾ ਹੈਡ ਫੋਨ ਦੀ ਵਰਤੌਂ ਕਰਨੀ ਚਾਹੀਦੀ ਹੈ ।ਪ੍ਰੋਗਰਾਮ ਦੇ ਕੌ ਅੋਰਡੀਨੇਟਰ ਮੀਨਾ ਬਾਂਸਲ ਨੇ ਵਿਭਾਗ ਅਤੇ ਮੂਖੀ ਡਾ ਸੰਜੇ ਬਾਂਸਲ ਸਹਿਤ ਵਰਤਾਗਣ ਅਤੇ ਪੀਮਜ਼ ਦੇ ਪ੍ਰੌ. ਸ੍ਰੀ ਸ਼ੀਤਲ ਜੀ ਦਾ ਧੰਨੜਾਦ ਕੀਤਾ ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਫਾਰਮੇਸੀ ਵਿਭਾਗ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਤੇ ਅਗੇ ਵੀ ਵਿਦਿਆਰਥੀਆਂ ਲਈ ਇਸ ਤਰ੍ਹਾ ਦੇ ਵੈਬਿਨਾਰ ਕਰਵਾਉਣ ਦੇ ਲਈ ਪ੍ਰੇਰਿਤ ਕੀਤਾ । ਇਸ ੳਵਸਰ ਤੇ ਡਾ ਸੰਜੇ ਬਾਂਸਲ, ਕਸ਼ਮੀਰ ਕੁਮਾਰ, ਸੰਦੀਪ ਕੁਮਾਰ, ਕਰਨ ਇੰਦਰ ਸਿੰਘ, ਸਵਿਤਾ ਅਤੇ ਲਗਭਗ 80 ਵਿਦਿਆਰਥੀ ਮੋਜੂਦ ਸ਼ਨ ।