ਫਗਵਾੜਾ 18 ਦਸੰਬਰ (ਸ਼ਿਵ ਕੋੜਾ) ਘੇੜਾ ਪ੍ਰੋਡਕਸ਼ਨ ਅਤੇ ਆਰ.ਜੇ. ਫਿਲਮ ਪ੍ਰੋਡਕਸ਼ਨ ਹਾਉਸ ਵਲੋਂ ਦੋ ਸ਼ਾਰਟ ਫਿਲਮਾਂ ਦੀ ਸ਼ੂਟਿੰਗ ਫਗਵਾੜਾ ਦੇ ਨਜਦੀਕੀ ਪਿੰਡ ਖੁਰਮਪੁਰ ਅਤੇ ਰਾਵਲਪਿੰਡੀ ਵਿਖੇ ਕੀਤੀ ਗਈ। ਇਹਨਾਂ ਫਿਲਮਾਂ ਦੇ ਨਿਰਮਾਤਾ ਰਜਿੰਦਰ ਘੇੜਾ ਨੇ ਦੱਸਿਆ ਕਿ ਅੱਜ ਕਲ ਦੇ ਵਿਅਸਤ ਸਮੇਂ ਵਿਚ ਦੋ ਤੋਂ ਢਾਈ ਘੰਟਿਆਂ ਦੀ ਫਿਲਮ ਦੇਖਣ ਦਾ ਸਮਾਂ ਲੋਕਾਂ ਪਾਸ ਨਹੀਂ ਹੈ ਇਸ ਲਈ ਉਹਨਾਂ ਸ਼ਾਰਟ ਫਿਲਮਾਂ ਰਾਹÄ ਸਮਾਜ ਨੂੰ ਦਿਸ਼ਾ ਦੇਣ ਦਾ ਇਹ ਉਪਰਾਲਾ ਕੀਤਾ ਹੈ। ਉਹਨਾਂ ਦੱਸਿਆ ਕਿ ਫਿਲਮਾਂ ਦੇ ਨਾਮ ‘ਬੱਗਾ ਬੱਲਦ’ ਅਤੇ ‘ਕਿਰਪਾਨ’ ਹਨ। ਫਿਲਮ ‘ਬੱਗਾ ਬੱਲਦ’ ਮੋਜੂਦਾ ਕਿਸਾਨ ਅੰਦੋਲਨ ਨੂੰ ਸਮਰਪਿਤ ਹੈ ਜਦਕਿ ‘ਕਿਰਪਾਨ’ ਸਿੱਖੀ ਸਿਧਾਂਤਾ ਨਾਲ ਪ੍ਰੇਰਿਤ ਹੈ। ਇਹਨਾਂ ਫਿਲਮਾਂ ਵਿਚ ਮੁੱਖ ਕਿਰਦਾਰ ਰੀਤ ਪ੍ਰੀਤ ਪਾਲ ਸਿੰਘ ਅਤੇ ਉਹਨਾਂ ਦੇ ਨਾਲ ਪੂਜਾ ਸਾਹਨੀ, ਬਚਿੱਤਰ ਸਿੰਘ ਬੰਗਾ, ਹੀਤੇਸ਼ ਸੁਮਨ, ਅਨੀਕੇਤ, ਮਨੋਜ ਕੁਮਾਰ ਭਗਤ ਤੇ ਅਮਰੀਕ ਖੁਰਮਪੁਰ ਵਲੋਂ ਬਹੁਤ ਹੀ ਖੂਬਸੂਰਤੀ ਨਾਲ ਨਿਭਾਏ ਗਏ ਹਨ। ਇਹ ਫਿਲਮਾ ਪ੍ਰੇਰਣਾਦਾਇਕ ਹਨ ਜੋ ਦਰਸ਼ਕਾਂ ਨੂੰ ਪਸੰਦ ਆਉਣਗੀਆਂ। ਫਿਲਮਾਂ ਦਾ ਨਿਰਦੇਸ਼ਨ ਰੀਤ ਪ੍ਰੀਤ ਪਾਲ ਸਿੰਘ ਨੇ ਕੀਤਾ ਹੈ ਜਦਕਿ ਸਹਾਇਕ ਨਿਰਦੇਸ਼ਕ ਵਜੋਂ ਸ਼ਵੇਤਾ ਸਾਹਨੀ ਨੇ ਸਾਥ ਦਿੱਤਾ ਹੈ। ਫਿਲਮਾਂ ਦੀ ਸਕ੍ਰਿਪਟ ਜਰਨੈਲ ਸਿੰਘ ਭਮਰਾ ਵਲੋਂ ਲਿਖੀ ਗਈ ਹੈ। ਉਹਨਾਂ ਦੱਸਿਆ ਕਿ ਇਹਨਾਂ ਫਿਲਮਾਂ ਨੂੰ ਜਲਦੀ ਹੀ ਯੂ-ਟਯੂਬ ਅਤੇ ਹੋਰ ਸੋਸ਼ਲ ਮੀਡੀਆ ਚੈਨਲਾਂ ਰਾਹÄ ਦੇਖਿਆ ਜਾ ਸਕੇਗਾ। ਇਸ ਮੋਕੇ ਧਰਮਿੰਦਰ ਭੁੱਲਾਰਾਈ, ਮਨਮੰਤ ਸਿੰਘ, ਸੰਦੀਪ ਕੁਮਾਰ ਆਦਿ ਵੀ ਹਾਜਰ ਸਨ।