ਜਲੰਧਰ : ਐਮ. ਐਲ. ਏ ਰਜਿੰਦਰ ਬੇਰੀ ਮੇਅਰ ਜਗਦੀਸ਼ ਰਾਜਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ
ਪਰਵਕਤਾ, ਪ੍ਰਧਾਨ ਜਿਲ੍ਹਾਂ ਮਹਿਲਾ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਵੱਲੋਂ
ਸਹਦੇਵ ਮਾਰਕਿਟ ਅਤੇ ਨੇੜੇ ਬੱਸ ਸਟੈਂਡ ਵਿਖੇ ਸਵੱਛ ਭਾਰਤ ਮੁਹਿੰਮ ਅਧੀਨ ਬਣਵਾਏ ਗਏ ਜਨਤਕ
ਬਾਥਰੂਮਾ ਦਾ ਅੱਜ ਉਦਘਾਟਨ ਕੀਤਾ ਗਿਆ।
ਉਦਘਾਟਨ ਮੌਕੇ ਐਮ. ਐਲ. ਏ ਰਜਿੰਦਰ ਬੇਰੀ ਜੀ ਨੇ ਕਿਹਾ ਇਨ੍ਹਾਂ ਜਗ੍ਹਾਂ ਉੱਤੇ ਜੋ ਬਾਥਰੂਮ ਸੀ
ਉਹ ਖਸਤਾ ਹਾਲਤ ਵਿੱਚ ਸਨ ਇਸ ਲਈ ਹੁੱਣ ਇੱਥੇ ਨਵੇਂ ਬਾਥਰੂਮ ਬਣਾਏ ਗਏ ਹਨ। ਬਾਥਰੂਮ ਬਣਨ
ਨਾਲ ਮਾਰਕਿਟ ਦੇ ਲੌਕਾ ਨੂੰ ਬਹੁੱਤ ਸਹੂਲਤ ਮਿਲੇਗੀ।
ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਸ਼ਹਿਰ ਨੂੰ ਸਾਫ ਸੁੱਥਰਾ ਰੱਖਣ ਲਈ ਅਤੇ ਲੋਕਾਂ ਦੀਆਂ ਮੁਸ਼ਕਲਾਂ
ਦੇ ਹੱਲ ਤੇ ਸ਼ਹਿਰ ਦੇ ਵਿਕਾਸ ਲਈ ਕੰਮ ਜੰਗੀ ਪੱਧਰ ਤੇ ਜਾਰੀ ਹੈ।
ਡਾ ਜਸਲੀਨ ਸੇਠੀ ਨੇ ਕਿਹਾ ਕਿ ਸਹਦੇਵ ਮਾਰਕਿਟ ਅਤੇ ਨੇੜੇ ਬੱਸ ਸਟੈਂਡ ਵਿੱਖੇ ਜੋ ਪਹਿਲਾ ਜਨਤਕ
ਬਾਥਰੂਮ ਸਨ ਉਨ੍ਹਾਂ ਦੀ ਖਾਲਤ ਬਹੁੱਤ ਖਰਾਬ ਸੀ। ਕੁੱਝ ਦਿਨ ਪਹਿਲਾ ਨਿਊ ਜਵਾਹਰ ਨਗਰ ਮਾਰਕਿਟ
ਵਿੱਚ ਨਵੇਂ ਬਾਬਰੂਮ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਅੱਜ ਨਵੇਂ ਬਣਾਏ ਗਏ ਹੋਰ ਦੋ ਹੋਰ ਬਾਥਰੂਮਾ
ਦਾ ਉਦਘਾਟਨ ਕੀਤਾ ਗਿਆ ਇਸ ਲਈ ਮੈ ਧੰਨਵਾਦ ਕਰਦੀ ਹਾਂ ਆਪਣੇ ਐਮ. ਐਲ. ਏ ਰਜਿੰਦਰ
ਬੇਰੀ ਜੀ, ਮੇਅਰ ਜਗਦੀਸ਼ ਰਾਜਾ ਜੀ ਦਾ ਜਿਨ੍ਹਾਂ ਨੇ ਮੇਰੇ ਬੇਨਤੀ ਤੇ ਇਨ੍ਹਾਂ ਬਾਬਰੂਮਾ ਦਾ ਨਵੀਨੀਕਰਨ
ਕਰਾਇਆ। ਇਸ ਨਾਲ ਮਾਰਕਿਟ ਦੇ ਲੋਕਾਂ ਨੂੰ ਅਤੇ ਆਮ ਜਨਤਾ ਨੂੰ ਕਾਫੀ ਸਹੂਲਤ ਹੋਵੇਗੀ।
ਇਸ ਮੌਕੇ ਸਹਦੇਵ ਮਾਰਕਿਟ ਅਤੇ ਨੇੜੇ ਬੱਸ ਸਟੈਂਡ ਮਾਰਕਿਟ ਦੇ ਦੁਕਾਨਦਾਰਾ ਨੇ ਐਮ. ਐਲ. ਏ
ਰਜਿੰਦਰ ਬੇਰੀ ਜੀ, ਮੇਅਰ ਜਗਦੀਸ਼ ਰਾਜਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ ਜਿਲ੍ਹਾਂ
ਮਹਿਲਾ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਦਾ ਧੰਨਵਾਦ ਕੀਤਾ ਅਤੇ ਕਿਹਾ
ਕਿ ਪਹਿਲਾ ਜੋ ਬਾਥਰੂਮ ਸਨ ਉਨ੍ਹਾਂ ਦੀ ਹਾਲਤ ਬਹੁੱਤ ਮਾੜੀ ਸੀ ਹੁਣ ਮਾਰਕਿਟ ਵਿੱਚ ਨਵੇਂ ਬਾਥਰੂਮ
ਬਣ ਜਾਣ ਕਾਰਣ ਆਮ ਜਨਤਾ ਤੇ ਦੁਕਾਨਦਾਰਾ ਨੂੰ ਕਾਫੀ ਸਹੂਲਤ ਹੋਵੇਗੀ।
ਇਸ ਮੌਕੇ :- ਪ੍ਰਧਾਨ ਅਸ਼ਵਨੀ ਮਲਹੋਤਰਾ, ਰਾਜਵਿੰਦਰ ਸਿੰਘ ਵਾਲੀਆਂ, ਸੋਨੂੰ ਤਰੇਹਣ, ਭੁਪਿੰਦਰ ਸਿੰਘ,
ਜੋਗਿੰਦਰ ਸਿੰਘ, ਫੂਲਚੰਦ ਬੰਦਣ, ਸਚਿਨ, ਮੁਨੀਸ਼ ਸਾਹਨੀ, ਯਸ਼ਪਾਲ ਖੰਨਾ, ਅਵਲ ਕੁਮਾਰ, ਚੰਦਰ ਸ਼ੇਖਰ