ਜਲੰਧਰ :- ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਪੀਜੀ ਵਿਭਾਗ ਅੰਗਰੇਜੀ ਵੱਲੋਂ
ਕਮਿਊਨਿਟੀ ਕਾਲਜ ਸਕੀਮ ਦੇ ਅੰਤਰਗਤ ਪਿ੍ਰੰਸੀਪਲ ਪ੍ਰੋ. ਡਾ. ਅਜੇ ਸਰੀਨ ਦੇ
ਦਿਸ਼ਾ-ਨਿਰਦੇਸ਼ ਅਨੁਸਾਰ ਕਮਿਊਨਿਕੇਸ਼ਨ ਸਕਿਲਸ ਐਂਡ ਪਰਸੈਨਲਿਟੀ ਡਿਵੈਲਪਮੈਂਟ ਵਿਸ਼ੇ
’ਤੇ ਅੰਤਰਰਾਸ਼ਟਰੀ ਵੇਬਿਨਾਰ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਆਰੰਭ ਦੀਪ ਜਗਾ ਕੇ
ਤੇ ਗਾਯਤਰੀ ਮੰਤਰ ਨਾਲ ਕੀਤਾ ਗਿਆ। ਵਿਭਾਗ ਮੁਖੀ ਮਮਤਾ ਨੇ ਪਿ੍ਰੰਸੀਪਲ ਅਤੇ
ਰਿਸੋਰਸ ਪਰਸਨ ਹਰਜਿੰਦਰ ਸਿੰਘ ਬੁਗਤਾਨਾ (ਸੇਲਟਾ ਕਵਾਲੀਫਾਈਡ), ਇੰਗਲਿਸ਼
ਟਿਊਟਰ, ਆਸਟਰੇਲੀਆ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਲਈ
ਕਮਿਊਨਿਕੇਸ਼ਨ ਸਕਿਲਸ ਵਿੱਚ ਮਹਾਰਤ ਹਾਸਲ ਕਰਨਾ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ
ਕਮਿਊਨਿਟੀ ਕਾਲਜ ਕੋਆਰਡੀਨੇਟਰ ਮੀਨਾਕਸ਼ੀ ਸਿਆਲ ਦੀ ਪ੍ਰੇਰਣਾ ਨਾਲ ਹੀ
ਇਹ ਵੇਬਿਨਾਰ ਸੰਭਵ ਹੋਇਆ ਹੈ। ਪਿ੍ਰੰਸੀਪਲ ਪ੍ਰੋ. ਡਾ. ਅਜੇ ਸਰੀਨ ਜੀ ਨੇ
ਕਿਹਾ ਕਿ ਆਧੁਨਿਕ ਸਿੱਖਿਆ ਅਤੇ ਰੁਜਗਾਰ ਨੂੰ ਦੇਖਦੇ ਹੋਏ ਜਾਬ ਨਾਲ ਸਬੰਧਿਤ ਸਕਿਲਸ
ਵਿੱਚ ਮਹਾਰਤ ਹਾਸਲ ਕਰਨਾ ਬਹੁਤ ਜਰੂਰੀ ਹੈ। ਸਕਿਲ ਨੂੰ ਹਾਸਲ ਕਰਨਾ ਸਿੱਖਿਆ ਦਾ ਬੇਜੋੜ
ਹਿੱਸਾ ਬਣ ਗਿਆ ਹੈ। ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਐਚ.ਐਮ.ਵੀ ਵਿੱਚ 20
ਤੋਂ ਜਿਆਦਾ ਸਕਿਲ ਅਤੇ ਵੋਕੇਸ਼ਨਲ ਕੋਰਸ ਕਰਵਾਏ ਜਾ ਰਹੇ ਹਨ।
ਰਿਸੋਰਸ ਪਰਸਨ ਹਰਜਿੰਦਰ ਸਿੰਘ ਨੇ ਕਮਿਊਨਿਕੇਸ਼ਨ ਸਕਿਲਸ ਅਤੇ
ਪਰਸਨੈਲਿਟੀ ਦੇ ਸਬੰਧ ਵਿੱਚ ਚਰਚਾ ਕੀਤੀ। ਉਨ੍ਹਾਂ ਇਕ ਪ੍ਰੇਜੇਂਟੇਸ਼ਨ ਦੇ ਮਾਧਿਅਮ ਨਾਲ
ਵਿਦਿਆਰਥਣਾਂ ਨੂੰ ਸਕਿਲਸ ਦੀ ਮਹਤੱਤਾ ਦੱਸੀ। ਉਨ੍ਹਾਂ ਕਿਹਾ ਕਿ ਪ੍ਰਭਾਵਸ਼ਾਲੀ
ਕਮਿਊਨਕੇਸ਼ਨ ਸਕਿਲਸ ਨਾਲ ਅਸੀਂ ਆਸਾਨੀ ਨਾਲ ਸੰਚਾਰ ਕਰ ਸਕਦੇ ਹਾਂ। ਇਸ ਨਾਲ ਆਪਸੀ
ਸਬੰਧ ਵੀ ਬਿਹਤਰ ਹੁੰਦੇ ਹਨ। ਵਿਦਿਆਰਥਣਾਂ ਨੇ ਲੈਕਚਰ ਤੋਂ ਬਾਅਦ ਇੰਟਰਐਕਟਿਵ ਸੈਸ਼ਨ
ਵਿੱਚ ਵੀ ਹਿੱਸਾ ਲਿਆ। ਪਰਮਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਵੈਂਟ
ਦੀ ਮਾਡਰੇਟਰ ਲਵਲੀਨ ਕੌਰ ਸਨ।