ਫਗਵਾੜਾ 4 ਜਨਵਰੀ (ਸ਼ਿਵ ਕੋੜਾ) ਦੇਸ਼ ਦੇ ਸਾਬਕਾ ਹੋਮ ਮਨਿਸਟਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਸ.ਬੂਟਾ ਸਿੰਘ ਦੇ ਨਿਧਨ ਨਾਲ ਕਾਂਗਰਸ ਨੂੰ ਗਹਿਰਾ ਧੱਕਾ ਲੱਗਿਆ ਹੈ। ਫਗਵਾੜਾ ਬਲਾਕ ਕਾਂਗਰਸ ਨੇ ਆਪਣੇ ਸਵਰਗਵਾਸੀ ਨੇਤਾ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇੱਕ ਸੋਗ ਸਭਾ ਦਾ ਆਯੋਜਨ ਸਿਟੀ ਕਲੱਬ ਫਗਵਾੜਾ ਵਿਚ ਕੀਤਾ।ਜਿਸ ਵਿਚ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਵਿਸ਼ੇਸ਼ ਰੂਪ ਵਿਚ ਸ਼ਿਰਕਤ ਕੀਤੀ ਅਤੇ ਆਪਣੇ ਮਹਿਬੂਬ ਨੇਤਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨਾਂ ਕਿਹਾ ਕਿ ਸ.ਬੂਟਾ ਸਿੰਘ ਇੱਕ ਕਰਮਯੋਗੀ ਇਨਸਾਨ,ਨਿਧੜਕ ਬੁਲਾਰੇ ਅਤੇ ਰਾਜਨੀਤੀ ਤੇ ਮਜ਼ਬੂਤ ਪਕੜ ਰੱਖਣ ਵਾਲੇ ਇਨਸਾਨ ਸਨ। ਜਿੰਨਾ ਨੇ ਜਲੰਧਰ ਦੇ ਇੱਕ ਛੋਟੇ ਜਿਹੇ ਪਿੰਡ ‘ਚ ਜਨਮ ਲੈ ਕੇ ਦੇਸ਼ ਦੀ ਉਚੇਰੇ ਅਹੁਦੇ ਹੋਮ ਮਨਿਸਟਰ ਦਾ ਕਾਰਜ ਭਾਰ ਸੰਭਾਲਿਆ। ਉਹ ਹਮੇਸ਼ਾ ਹੀ ਪੰਜਾਬ ਨਾਲ ਜੁੜੇ ਰਹੇ। ਰਾਜਸਥਾਨ ਵਿਚ ਚੋਣ ਲੜਨ ਤੋ ਬਾਅਦ ਬੇਸ਼ੱਕ ਉਨਾਂ ਦੀ ਕਰਮ ਭੂਮੀ ਰਾਜਸਥਾਨ ਬਣੀ,ਪਰ ਪੰਜਾਬ ਨਾਲ,ਆਪਣੀ ਜਨਮ ਭੂਮੀ ਨਾਲ ਉਨਾਂ ਦਾ ਮੋਹ ਘੱਟ ਨਹੀਂ ਹੋਇਆ। ਧਾਲੀਵਾਲ ਨੇ ਕਿਹਾ ਕਿ ਦੇਸ਼ ਦੀ ਰਾਜਨੀਤੀ ਤੇ ਉਨਾਂ ਦਾ ਖ਼ਾਸਾ ਪ੍ਰਭਾਅ ਰਿਹਾ। ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਉਨਾਂ ਵੱਲ ਬਹੁਤ ਝੁਕਾਅ ਸੀ। ਕਾਂਗਰਸ ਪਾਰਟੀ ਨੂੰ ਮਜ਼ਬੂਤੀ ਦੇਣ ਅਤੇ ਦੇਸ਼ ਦੇ ਤਤਕਾਲੀਨ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਹਿਣ ਤੇ ਕਾਂਗਰਸ ਨੂੰ ਚੋਣ ਨਿਸ਼ਾਨ ਪੰਜਾ ਦੇਣ ਵਿਚ ਉਨਾਂ ਦਾ ਅਹਿਮ ਕਿਰਦਾਰ ਸੀ। ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ,ਪੀਪੀਸੀਸੀ ਦੇ ਸਾਬਕਾ ਸਕੱਤਰ ਮਨੀਸ਼ ਭਾਰਦਵਾਜ,ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਬੁੱਗਾ ਨੇ ਕਿਹਾ ਸ.ਬੂਟਾ ਸਿੰਘ ਦਾ ਫਗਵਾੜਾ ਨਾਲ ਵਿਸ਼ੇਸ਼ ਪਿਆਰ ਸੀ। ਸ.ਬੂਟਾ ਸਿੰਘ ਜੀ ਦੇ ਜੀਵਨ ਦੇ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਨੂੰ ਰਾਜਨੀਤੀ ਦੇ ਭੀਸ਼ਮ ਪਿਤਾਮਾ ਕਹਿਣਾ ਕੋਈ ਅੱਤਕਥਨੀ ਨਹੀਂ ਹੋਵੇਗੀ। ਕਾਂਗਰਸ ਪਾਰਟੀ ਉਨਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖੇਗੀ ਅਤੇ ਉਨਾਂ ਦੇ ਦਿਖਾਏ ਰਸਤੇ ਤੇ ਚੱਲਣ ਦਾ .ਯਤਨ ਕਰੇਗੀ। ਇਸ ਮੌਕੇ ਵਿਨੋਦ ਵਰਮਾਨੀ,ਸਾਬਕਾ ਬਲਾਕ ਕਾਂਗਰਸ ਪ੍ਰਧਾਨ ਅਸ਼ੋਕ ਪਰਾਸ਼ਰ,ਮੀਡੀਆ ਐਡਵਾਈਜ਼ਰ ਗੁਰਜੀਤ ਪਾਲ ਵਾਲੀਆ,ਜ਼ਿਲਾ ਮਹਿਲਾ ਕਾਂਗਰਸ ਪ੍ਰਧਾਨ ਸਰਜੀਵਨ ਲਤਾ ਸ਼ਰਮਾ, ਫਗਵਾੜਾ ਪ੍ਰਧਾਨ ਸੁਮਨ ਸ਼ਰਮਾ,ਜ਼ਿਲਾ ਪਰਿਸ਼ਦ ਮੈਂਬਰ ਮੀਨਾ ਰਾਣੀ,ਮਾਰਕੀਟ ਕਮੇਟੀ ਦੇ ਵਾਇਸ ਚੇਅਰਮੈਨ ਜਗਜੀਵਨ ਖਲਵਾੜਾ, ਸਾਬਕਾ ਕੌਂਸਲਰ ਸੁਸ਼ੀਲ ਮੈਣੀ,ਮਨੀਸ਼ ਪ੍ਰਭਾਕਰ, ਵਿਕੀ ਸੂਦ,ਜਤਿੰਦਰ ਵਰਮਾਨੀ,ਦਰਸ਼ਨ ਧਰਮਸੋਤ,ਰਵਿੰਦਰ ਸੰਧੂ,ਬੰਟੀ ਵਾਲੀਆ,ਗੁਰਦੀਪ ਦੀਪਾ,ਅਵਿਨਾਸ਼ ਗੁਪਤਾ, ਸੀਤਾ ਦੇਵੀ, ਕਰਿਸ਼ਨ ਕੁਮਾਰ ਹੀਰੋ,ਸਤੀਸ਼ ਸਲਹੋਤਰਾ,ਧਰਮਵੀਰ ਸੇਠੀ,ਮੀਨਾਕਸ਼ੀ ਵਰਮਾ,ਸ਼ਵਿੰਦਰ ਨਿਸ਼ਚਲ,ਪ੍ਰੇਮ ਕੋਰ ਚਾਨਾ,ਅਸ਼ਵਨੀ ਸ਼ਰਮਾ,ਰਾਮ ਕੁਮਾਰ ਚੱਢਾ,ਰਮੇਸ਼ ਜੋਰਡਨ,ਪ੍ਰਮੋਦ ਜੋਸ਼ੀ,ਬੌਬੀ ਬੇਦੀ,ਯੂਥ ਕਾਂਗਰਸ ਪ੍ਰਧਾਨ ਕਰਮਬੀਰ ਸਿੰਘ ਕੰਮਾਂ,ਸੋਢੀ ਪਟਵਾਰੀ,ਸੌਰਭ ਜੋਸ਼ੀ,ਜਵਾਏ ਉੱਪਲ,ਗੁਰਦਿਆਲ ਸਿੰਘ, ਸੋਨੂੰ ਪਹਿਲਵਾਨ,ਬੌਬੀ ਵੋਹਰਾ,ਅਰਜਨ ਸੁਧੀਰ, ਅਗਮ ਪਰਾਸ਼ਰ,ਰਵਿੰਦਰ ਚਾਵਲਾ, ਬਲਵਿੰਦਰ ਭਿੰਦਾ ਆਦਿ ਮੌਜੂਦ ਸਨ। ਸਾਰਿਆਂ ਨੂੰ ਸਵਰਗਵਾਸੀ ਨੇਤਾ ਦੀ ਤਸਵੀਰ ਤੇ ਫੁੱਲਾ ਨੇ ਸ਼ਰਧਾਂਜਲੀ ਦਿੱਤੀ ਅਤੇ ਉਨਾਂ ਨੂੰ ਯਾਦ ਕੀਤਾ।