ਫਗਵਾੜਾ 5 ਜਨਵਰੀ (ਸ਼ਿਵ ਕੋੜਾ) ਨੇੜਲੇ ਭਵਿੱਖ ਵਿਚ ਹੋਣ ਜਾ ਰਹੀਆਂ ਫਗਵਾੜਾ ਕਾਰਪੋਰੇਸ਼ਨ ਦੀਆਂ ਚੋਣਾਂ ‘ਚ ਉਮੀਦਵਾਰੀ ਲਈ ਟਿਕਟ ਦੇ ਇੱਛੁਕ ਪਾਰਟੀ ਵਰਕਰ ਅਬਜ਼ਰਵਰਾਂ ਰਾਹੀ ਆਪਣੀਆਂ ਅਰਜੀਆਂ ਭੇਜ ਸਕਦੇ ਹਨ ਅਤੇ ਸਿੱਧੇ ਤੋਰ ਤੇ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਸੂਬਾ ਕਮੇਟੀ ਨੂੰ ਅਰਜੀ ਦਿੱਤੀ ਜਾ ਸਕਦੀ ਹੈ। ਇਹ ਜਾਣਕਾਰੀ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੇ ਇੱਥੇ ਗੱਲਬਾਤ ਦੌਰਾਨ ਦਿੱਤੀ। ਉਹਨਾਂ ਦੱਸਿਆ ਕਿ ਕਾਰਪੋਰੇਸ਼ਨ ਚੋਣਾਂ ਸਬੰਧੀ ਗਠਿਤ ਕੀਤੀ ਗਈ ਸੂਬਾ ਪੱਧਰੀ ਚੋਣ ਕਮੇਟੀ ਦੀ ਚੰਡੀਗੜ੍ਹ ‘ਚ ਅੱਜ ਹੋਈ ਮੀਟਿੰਗ ਦੌਰਾਨ ਪੀ.ਪੀ.ਸੀ.ਸੀ. ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਵਲੋਂ ਇਹ ਫੈਸਲਾ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਅਰਜੀਆਂ ਭੇਜਣ ਦੀ ਆਖਰੀ ਤਾਰੀਖ 12 ਜਨਵਰੀ ਹੈ। ਅਬਜ਼ਰਵਰਾਂ ਨੂੰ ਵੀ ਇਸ ਤਰੀਖ ਤਕ ਪ੍ਰਾਪਤ ਹੋਈਆਂ ਅਰਜੀਆਂ ਜਮਾ ਕਰਵਾਉਣੀਆਂ ਹੋਣਗੀਆਂ ਅਤੇ 14 ਜਨਵਰੀ ਤੱਕ ਅਬਜ਼ਰਵਰ ਆਪਣੀ ਰਿਪੋਰਟ ਦੇਣਗੇ। ਇਸ ਤੋਂ ਮਗਰੋਂ 15 ਅਤੇ 16 ਜਨਵਰੀ ਨੂੰ ਇਨ੍ਹਾਂ ਅਰਜੀਆਂ ਦੀ ਸਕਰੂਟਨੀ ਹੋਵੇਗੀ ਤੇ ਵਿਚਾਰਾਂ ਕੀਤੀਆਂ ਜਾਣਗੀਆਂ। ਜਿਸ ਉਪਰੰਤ ਚੋਣ ਕਮੇਟੀ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਮਿਲੇਗੀ। ਉਹਨਾਂ ਦੱਸਿਆ ਕਿ ਸਾਲ 2012 ਅਤੇ 2017 ਵਿਚ ਜਿਹੜੇ ਟਕਸਾਲੀ ਕਾਂਗਰਸੀ ਇਹਨਾਂ ਟਿਕਟਾਂ ਤੇ ਚੋਣ ਲੜ ਚੁੱਕੇ ਹਨ ਉਹਨਾਂ ਦੀਆਂ ਅਰਜੀਆਂ ਤੇ ਵਿਸ਼ੇਸ਼ ਵਿਚਾਰ ਕੀਤਾ ਜਾਵੇਗਾ। ਇਕ ਤੋਂ ਵੱਧ ਉਮੀਦਵਾਰ ਵਾਲੇ ਵਾਰਡਾਂ ‘ਚ ਸੂਬਾ ਕਮੇਟੀ ਦਾ ਫੈਸਲਾ ਅੰਤਿਮ ਹੋਵੇਗਾ।