
ਫਗਵਾੜਾ 6 ਜਨਵਰੀ (ਸ਼ਿਵ ਕੋੜਾ) ਸਿਵਲ ਹਸਪਤਾਲ ਫਗਵਾੜਾ ਦੇ ਸਮੂਹ ਰੇਡੀਓਗ੍ਰਾਫਰ ਅਤੇ ਪੰਜਾਬ ਰਾਜ ਸਿਹਤ ਵਿਭਾਗ ਦੇ ਸਾਥੀਆਂ ਵਲੋਂ ਸ੍ਰੀ ਟੇਕ ਚੰਦ ਰੇਡੀਓਗ੍ਰਾਫਰ ਦੀ ਪ੍ਰਧਾਨਗੀ ਹੇਠ ਅੱਜ ਇਕ ਮੀਟਿੰਗ ਕੀਤੀ ਗਈ। ਜਿਸ ਵਿਚ ਗੌਰਮਿੰਟ ਮੈਡੀਕਲ ਕਾਲਜ ਅੰਮਿ੍ਰਤਸਰ ਦੇ ਰੇਡੀਓਲੋਜੀ ਵਿਭਾਗ ਵਿਖੇ ਐਮ ਆਰ 2 ਯੁਨਿਟ ਵਿਚ ਹੋਈ ਦੁਰਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਨਾਲ ਹੀ ਪ੍ਰਸ਼ਾਸਨ ਉਪਰ ਪੱਖਪਾਤੀ ਰਵੱਈਆ ਅਖਤਿਆਰ ਕਰਕੇ ਘਟਨਾ ਲਈ ਜਿੰਮੇਵਾਰ ਅਫਸਰ ਕਾਡਰ ਨੂੰ ਬਚਾਉਣ ਦਾ ਦੋਸ਼ ਲਾਉਂਦੇ ਹੋਏ ਸਖਤ ਨਿਖੇਦੀ ਕੀਤੀ ਗਈ। ਉਹਨਾਂ ਮੰਗ ਕਰਦਿਆਂ ਕਿਹਾ ਕਿ ਦੋ ਰੇਡੀਓਗ੍ਰਾਫਰ ਮੁਲਾਜਮਾਂ ਨੂੰ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਇਸ ਮੌਕੇ ਰਿਟਾ. ਸੀਨੀਅਰ ਰੇਡੀਓਗ੍ਰਾਫਰ ਹਰੀ ਬਿਲਾਸ, ਪਿ੍ਰਤਪਾਲ ਸਿੰਘ, ਕੁਲਵਿੰਦਰ ਕੌਰ, ਲਵਪ੍ਰੀਤ, ਨਵਦੀਪ ਕੌਰ, ਸੋਮਨਾਥ, ਪਵਨ ਕੁਮਾਰ, ਮੋਹਨ ਭੱਟੀ ਆਦਿ ਹਾਜਰ ਸਨ।