ਜਲੰਧਰ :- ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੌਂ ਤਕਨੀਕੀ ਸਿੱਖਿਆ ਨੂੰ ਪੇਂਡੂ ਖੇਤਰਾਂ, ਘੱਟ ਪੜ੍ਹੇ ਲਿਖੇ,
ਗਰੀਬ, ਅਪੰਗ, ਕੈਦੀ, ਟੱਪਰੀਵਾਸਾਂ, ਲੋੜਬੰਦ ਅਤੇ ਬੇਰੋਜਗਾਰ ਨੋਜਵਾਨਾਂ ਤੱਕ ਪਹੁਚਾਉਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ
ਚੱਕਣ ਲਈ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਤਹਿਤ ਮੇਹਰ ਚੰਦ ਬਹੁਤਕਨੀਕੀ ਕਾਲਜ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਆਪਣੇ ਪਸਾਰ
ਕੇਂਦਰ ਪਿੰਡ ਕੂਪਰ-ਆਦਮਪੁਰ (ਜਲੰਧਰ) ਵਿਖੇ ਮਾਨਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਅਗਵਾਈ ਵਿਚ ਮਿੱਤੀ 6 ਤੋਂ 8
ਜਨਵਰੀ, 2021. ਤੱਕ ਇਕ ਤਿੰਨ ਰੋਜਾ ਆਨਲਾਈਨ ਤਕਨੀਕੀ ਮੇਲੇ ਦਾ ਆਯੋਜਨ ਕੀਤਾ ਗਿਆ।ਜਿੱਥੇ ਮਾਨਯੋਗ ਪ੍ਰਿੰਸੀਪਲ ਡਾ. ਜਗਰੂਪ
ਸਿੰਘ ਜੀ ਨੇ ਇਸਦਾ ਸ਼ੁੱਭ ਆਰੰਬ ਕੀਤਾ ਉੱਥੇ ਉਨ੍ਹਾਂ ਗਰੀਬ ਅਤੇ ਅਪੰਗ ਬੱਚਿਆਂ ਨੂੰ ਉਚੇਰੀ ਸਿੱਖਿਆ ਦੇਣ, ਸਮਾਜਿਕ
ਕੁਰੀਤੀਆਂ ਅਤੇ ਨਸ਼ਿਆਂ ਤੋਂ ਬਚਣ ਦੀ ਗੱਲ ਕਰਦੇ ਹੋਏ ਆਵਾਜਾਈ ਸੰਬੰਧੀ ਅਨੁਸਾਸ਼ਿਤ ਰਹਿਣ ਦਾ ਸੁਨੇਹਾ ਵੀ ਦਿੱਤਾ।
ਕਸ਼ਮੀਰ ਕੁਮਾਰ ਇੰਟ੍ਰਨਲ ਕੁਆਰਡੀਨੇਟਰ ਵਲੋਂ ਤਕਨੀਕੀ ਅਤੇ ਕਿੱਤਾ ਮੁੱਖੀ ਸਿੱਖਿਆ ਨਾਲ ਬੱਚਿਆਂ ਨੂੰ ਜੋੜਨ ਦੀ ਗੱਲ ਕੀਤੀ ਅਤੇ
ਲੋਕਾਂ ਨੂੰ ਵੱਧ ਤੋਂ ਵੱਧ ਸੂਰਜੀ-ਊਰਜਾ ਨਾਲ ਚੱਲਣ ਵਾਲੇ ਉਪਕਰਨਾਂ ਦੀ ਵਰਤੋਂ ਅਤੇ ਬਾਯੋ-ਊਰਜਾ ਨੂੰ ਅਪਣਾਉਣ ਦੀ ਨਸੀਹਤ
ਕੀਤੀ ਗਈ ਤਾਂ ਕਿ ਘੱਟ ਤੋਂ ਘੱਟ ਰਵਾਇਤੀ ਊਰਜਾ ਵਰਤਨ ਨਾਲ ਜਿੱਥੇ ਸਾਡਾ ਆਰਥਿਕ ਬੋਝ ਘਟੇਗਾ ਓਥੇ ਵਾਤਾਵਰਨ ਨੂੰ ਸਵੱਛ ਰੱਖਣ
ਵਿੱਚ ਵੀ ਮੱਦਦ ਮਿਲੇਗੀ।ਉਨ੍ਹਾਂ ਨੇ ਬੇਕਾਰ ਹੋਈਆਂ ਵਸਤੂਆਂ ਤੋਂ ਵਧੀਆ ਵਰਤਣ ਵਾਲੀਆਂ ਵਸਤੂਆਂ ਬਣਾਉਣ ਲਈ ਬੱਚਿਆਂ
ਨੂ ਪ੍ਰੇਰਿਆਂ ਜੋਕਿ ਕੂੜੇ ਨੂੰ ਨਜਿੱਠਣ ਦਾ ਇੱਕ ਵਧੀਆ ਉਪਰਾਲਾ ਹੈ। ਮੇਲੇ ਦੌਰਾਨ ਅਖਿਲ ਭਾਟੀਆ (ਜੂਨੀਅਰ ਕੰਸਲਟਂੈਟ)
ਵਲੋਂ ਕੂੜੇ ਨਾਲ ਨਿਪਟਣ ਲਈ “ਐਰੋਬਿਕ ਹਨੀਕੋਂਬ ਕਮਪੋਸਟਿੰਗ ਪਿੱਟ” ਤੇ ਇੱਕ ਵੈਬੀਨਾਰ ਕੀਤਾ ਗਿਆ ਤਾਂਕਿ ਅਸੀ ਆਪਣੇ ਕੂੜੇ
ਨੂੰ ਖਾਦ ਵਿੱਚ ਬਦਲ ਕੇ ਲਹਿ- ਲਹਰਾਉਦਿਆਂ ਫ਼ਸਲਾਂ ਪੈਦਾ ਕਰ ਸਕੀਏ ਅਤੇ ਆਪਣੇ ਚੋਗਿਰਦੇ ਨੂੰ ਸਾਫ਼-ਸੁਥਰਾ ਰੱਖ ਕੇ ਲਾ-ਇਲਾਜ
ਬਿਮਾਰੀਆਂ ਤੋਂ ਬੱਚ ਸਕੀਏ। ਵਾਤਾਵਰਣ ਨੂੰ ਬਚਾਉਣ ਲਈ ਬੱਚਿਆਂ ਨੇ ਪੋਂਦੇ ਲਗਾਏੇ ਅਤੇ ੳੇੁਨ੍ਹਾਂ ਦੀ ਸਾਂਭ-ਸੰਭਾਲ ਦਾ
ਅਹਿਦ ਕੀਤਾ।ਮੈਡਮ ਨੇਹਾ (ਸੀ. ਡੀ. ਕੰਸਲਟੈਂਟ) ਵਲੋਂ “ਆਤਮ-ਨਿਰਭਰ ਭਾਰਤ” ਸਬੰਧੀ ਵੈਬੀਨਾਰ ਕੀਤਾ ਗਿਆ।ਜਿੱਥੇ ਉਨ੍ਹਾਂ
ਬੱਚਿਆ ਨੂੰ ਸਿਹਤਮੰਦ ਰਹਿਣ ਲਈ ਨਸ਼ੀਆ ਤੋ ਦੂਰ ਰਹਿਣ ਦਾ ਸੁਨੇਹਾ ਦਿੱਤਾ ਉੱਥੇ ਉਨ੍ਹਾਂ ਨਾਰੀ ਸ਼ਕਤੀ ਤੇ ਆਪਣੇ ਵਿਚਾਰ
ਰੱਖੇ।ਕਟਿੰਗ-ਟੇਲਰਿੰਗ ਅਤੇ ਬਿਉਟੀਸ਼ਨ ਦੀਆਂ ਲੜਕੀਆਂ ਵਲੋਂ ਆਪਣੇ ਕੀਤੇ ਕੰਮਾਂ ਦੀ ਨੁਮਾਇਸ਼ ਲਗਾਈ ਗਈ।ਇਸ ਮੁਬਾਰਕ
ਮੋਕੇ ਜਿੱਥੇ ਵਿੱਦਿਆਰਥਿਆਂ ਨੇ ਵੱਖ-ਵੱਖ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ ਉਥੇ ਉਨ੍ਹਾਂ ਨੇ ਲੋਹੜੀ ਦਾ ਤਿਉਹਾਰ
ਮਨਾਂਉਦਿਆਂ ਮਾਹੋਲ ਨੂੰ ਖੁਸ਼ਗੁਆਰ ਬਣਾਇਆਂ।ਲੋਕਾਂ ਨੂੰ ਲੜਕੀਆਂ ਪ੍ਰਤੀ ਜਾਗਰੂਕ ਕਰਨ ਲਈ “ਧੀਆਂ ਦੀ ਲੋਹੜੀ”
ਸੰਭਧੀ ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ।ਕੋਰਸ ਪੁਰਾ ਕਰਨ ਵਾਲੇ ਵਿੱਦਿਆਰਥਿਆਂ ਨੂੰ ਸਰਟੀਫ਼ਿਕੇਟ ਵੰਡੇ ਗਏ ਤਾਂਕਿ ਉਹ
ਰੋਜਗਾਰ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜ ਸਕਣ ਅਤੇ ਦੇਸ਼ ਦੀ ਪ੍ਰਗਤੀ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣ। ਪ੍ਰਸਾਰ ਕੇਦਰ
ਵਲੋਂ ਵੱਖ-ਵੱਖ ਟਰੇਡਾਂ ਦੇ ਮੈਡਮ ਅਨੀਤਾ ਅਤੇ ਨੇਹਾ ਹਾਜਿਰ ਹੋਏ। ਹਰਪ੍ਰੀਤ ਸਿੰਘ ਜੀ ਕੇਂਦਰ ਇੰਚਾਰਜ ਨੇ ਅੰਤ ਵਿੱਚ ਸਾਰੇ
ਆਨਲਾਇਨ ਹਾਜਿਰ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਨਮਾਨ ਦਿੰਦੇ ਹੋਏ ਤਹਿ ਦਿਲ ਤੋਂ ਧੰਨਵਾਦ ਕੀਤਾ।ਜਿੱਥੇ ਕੋਵਿਡ-19
ਦੀਆ ਹਦਾਇਤਾਂ ਨੂੰ ਮੱਦੇ ਨਜਰ ਰੱਖਦਿਆਂ ਇਹ ਮੇਲਾ ਨੇਪੜੇ ਚਾੜਿਆਂ ਉੱਥੇ ਇਹ ਸਭਨਾਂ ਦੇ ਦਿਲਾਂ ਤੇ ਅਮਿੱਟ ਛਾਪ ਛੱਡ
ਗਿਆ।