ਜਲੰਧਰ :- ਆਈ ਵੀ ਵਰਲਡ ਸਕੂਲ ਵਿੱਚ ਮਕਰ ਸੰਕ੍ਰਾਂਤੀ ਦਾ ਤਿਉਹਾਰ ਬੜੀ ਧੂਮ-
ਧਾਮ ਨਾਲ਼ ਮਨਾਇਆ ਗਿਆ। ਮਕਰ ਸੰਕ੍ਰਾਂਤੀ ਦਾ ਤਿਉਹਾਰ ਦੱਖਣੀ
ਭਾਰਤ ਵਿੱਚ ਪੋਂਗਲ ਅਤੇ ਉੱਤਰੀ ਭਾਰਤ ਵਿੱਚ ਮਾਘੀ ਵੱਜੋਂ ਜਾਣਿਆ
ਜਾਂਦਾ ਹੈ।ਛੋਟੇ ਆਈ ਵੀਅਨਜ਼ ਨੇ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ
ਮਕਰ ਸੰਕ੍ਰਾਂਤੀ ਨੂੰ ਬੜੇ ਜੋਸ਼ ਅਤੇ ਉਤਸ਼ਾਹ ਨਾਲ਼ ਮਨਾਇਆ ।
ਵਰਚੁਅਲ ਜਸ਼ਨ ਦੀ ਸ਼ੁਰੂਆਤ ਸਾਡੇ ਵਿਦਿਆਰਥੀਆਂ ਨਾਲ਼ ਜਾਣਕਾਰੀ
ਸਾਂਝੀ ਕਰਨ ਨਾਲ਼ ਹੋਈ ਕਿ ਮਕਰ ਸੰਕ੍ਰਾਂਤੀ ਕਿਉਂ ਸਭ ਲਈ ਇੱਕ
ਮਹੱਤਵਪੂਰਨ ਤਿਉਹਾਰ ਹੈ ਅਤੇ ਇਸਨੂੰ ਕਿਉਂ ਮਨਾਇਆ ਜਾਂਦਾ
ਹੈ।ਸਾਡੇ ਆਈ ਵੀਅਨਜ਼ ਦੁਆਰਾ ਪਤੰਗ ਬਣਾਉਣ ਦੀ ਸ਼ਿਲਪਕਾਰੀ ਮਕਰ
ਸੰਕ੍ਰਾਂਤੀ ਦੇ ਜਸ਼ਨ ਦੀ ਮੁੱਖ ਖਿੱਚ ਸੀ।ਵਿਦਿਆਰਥੀਆਂ ਨੇ ਉਤਸ਼ਾਹ
ਨਾਲ਼ ਇਸ ਜਸ਼ਨ ਵਿੱੱਚ ਹਿੱਸਾ ਲਿਆ।ਦੂਸਰੀਆਂ ਗਤੀਵਿਧੀਆਂ ਜਿਵੇਂ :-
ਮੇਰਾ ਮਨ-ਪਸੰਦ ਭੋਜਨ,ਨਵੇਂ-ਨਵੇਂ ਸ਼ਬਦਾਂ ਦੀ ਵਰਤੋਂ ਆਦਿ ਵੀ
ਆਯੋਜਿਤ ਕੀਤੀਆਂ ਗਈਆਂ।
ਐੱਸ ਚੌਹਾਨ,ਪ੍ਰਿੰਸੀਪਲ,ਆਈ ਵੀ ਵਰਲਡ ਸਕੂਲ ਨੇ ਇਸ
ਮੁਕਾਬਲੇ ਨੂੰ ਯਾਦਗਾਰ ਬਣਾਉਣ ਲਈ ਅਧਿਆਪਕਾਂ ਅਤੇ
ਵਿਦਿਆਰਥੀਆਂ ਦੁਆਰਾ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ।ਵਾਸਲ
ਐਜੂਕੇਸ਼ਨ ਸੁਸਾਇਟੀ ਦੇ ਮੁੱਖ ਪ੍ਰਬੰਧਕ ਨਿਰਦੇਸ਼ਕ
ਕੇ.ਕੇ.ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼
ਆਰ. ਕੇ.ਵਾਸਲ, ਡਾਇਰੈਕਟਰ ਈਨਾ ਵਾਸਲ, ਸੀ.ਈ.ਓ.
ਰਾਘਵ ਵਾਸਲ ਜੀ ਨੇ ਵਿਦਿਆਰਥੀਆਂ ਦੀ ਵਰਚੁਅਲ ਟੈਕਨੋਲਜੀ ਰਾਹੀਂ ਵੀ
ਤਿਉਹਾਰਾਂ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ
ਆਯੋਜਨ ਤੇ ਇਸ ਜਸ਼ਨ ਦੀ ਪ੍ਰਸ਼ੰਸਾ ਕੀਤੀ।