ਫਗਵਾੜਾ 14 ਜਨਵਰੀ (ਸ਼ਿਵ ਕੋੜਾ) ਫਗਵਾੜਾ ਦੇ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ਲੋਹੜੀ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਕੀਤਾ ਗਿਆ। ਜਿਸ ਵਿਚ ਫਗਵਾੜਾ ਦੀ ਨਵਨਿਯੁਕਤ ਤਹਿਸੀਲਦਾਰ ਸ੍ਰੀਮਤੀ ਮਨਦੀਪ ਕੌਰ ਬਤੌਰ ਮੁਖ ਮਹਿਮਾਨ ਸ਼ਾਮਲ ਹੋਏ। ਉਹਨਾਂ 101 ਲੋੜਵੰਦਾਂ ਨੂੰ ਕੰਬਲਾਂ ਦੀ ਵੰਡ ਕਰਨ ਉਪਰੰਤ ਬਲੱਡ ਬੈਂਕ ਵਲੋਂ ਕੀਤੇ ਜਾਂਦੇ ਸਮਾਜ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਜਦੋਂ ਫਗਵਾੜਾ ‘ਚ ਉਹਨਾਂ ਦੀ ਨਿਯੁਕਤੀ ਹੋਈ ਤਾਂ ਕਈ ਲੋਕਾਂ ਨੇ ਕਿਹਾ ਕਿ ਉੱਥੇ ਦੇ ਲੋਕ ਠੀਕ ਨਹੀ ਹਨ ਉੱਥੇ ਚਾਰਜ ਨਾ ਲਓ ਪਰ ਫਗਵਾੜਾ ‘ਚ ਡਿਉਟੀ ਸੰਭਾਲਣ ਤੋਂ ਬਾਅਦ ਬਲੱਡ ਬੈਂਕ ਵਿਖੇ ਪਹਿਲੇ ਹੀ ਜਨਤੱਕ ਸਮਾਗਮ ‘ਚ ਮਹਿਸੂਸ ਹੋਇਆ ਕਿ ਇÎਥੋਂ ਦੇ ਲੋਕ ਕਿੰਨੇ ਰਹਿਮ ਦਿਲ ਤੇ ਲੋਕ ਸੇਵਾ ਨੂੰ ਸਮਰਪਿਤ ਹਨ। ਉਹਨਾਂ ਸਮੂਹ ਹਾਜਰੀਨ ਨੂੰ ਲੋਹੜੀ ਅਤੇ ਮਾਘੀ ਦੀ ਵਧਾਈ ਵੀ ਦਿੱਤੀ। ਬਲੱਡ ਬੈਂਕ ਵਲੋਂ ਤਹਿਸੀਲਦਾਰ ਮਨਦੀਪ ਕੌਰ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਹਰ ਸਾਲ ਕ੍ਰਿਸਮਿਸ, ਨਵੇਂ ਸਾਲ, ਲੋਹੜੀ ਅਤੇ ਗਣਤੰਤਰ ਦਿਵਸ ਸਮਾਗਮ ਆਯੋਜਿਤ ਕਰਕੇ ਕੰਬਲਾਂ ਦੀ ਵੰਡ ਕੀਤੀ ਜਾਂਦੀ ਹੈ। ਅੱਜ ਕੀਤੀ ਕੰਬਲਾਂ ਦੀ ਵੰਡ ‘ਚ ਸ੍ਰ. ਅਮਰੀਕ ਸਿੰਘ ਮੁੱਖ ਸੰਚਾਲਕ ਬਾਬਾ ਹਰਦਿਆਲ ਸੇਵਾ ਸਿਮਰਨ ਕੇਂਦਰ ਸੁਭਾਸ਼ ਨਗਰ, ਹਰਮੇਸ਼ ਪਾਠਕ, ਸੁਭਾਸ਼ ਦੁਆ ਅਤੇ ਵਿਸ਼ਵਾਮਿੱਤਰ ਸ਼ਰਮਾ ਦਾ ਰਿਹਾ। ਇਸ ਤੋਂ ਇਲਾਵਾ ਸ੍ਰੀ ਪ੍ਰੇਮ ਸ਼ਰਮਾ ਨੇ ਵੀ ਆਪਣੀ ਪਤਨੀ ਸਵ. ਕੈਲਾਸ਼ ਸ਼ਰਮਾ ਦੀ ਯਾਦ ਵਿਚ ਕੰਬਲ ਭੇਂਟ ਕੀਤੇ। ਸ੍ਰੀ ਤਾਰਾ ਚੰਦ ਚੁੰਬਰ ਵਲੋਂ ਮੂੰਗਫਲੀ ਰੇਓੜੀਆਂ ਅਤੇ ਵਾਹਦ ਸੰਧਰ ਸ਼ੁਗਰ ਮਿਲ ਵਲੋਂ ਗੰਨੇ ਦੇ ਰਸ ਦੀ ਸੇਵਾ ਨਿਭਾਈ ਗਈ। ਇਸ ਮੌਕੇ ਟੀ.ਡੀ. ਚਾਵਲਾ, ਕਰਨਲ ਆਰ.ਕੇ. ਭਾਟੀਆ, ਵਿਨੋਦ ਮੜੀਆ, ਰੂਪ ਲਾਲ, ਗੁਰਪ੍ਰੀਤ ਸਿੰ, ਮੋਹਨ ਲਾਲ ਤਨੇਜਾ ਆਦਿ ਹਾਜਰ ਸਨ।