ਜਲੰਧਰ :- ਜਲੰਧਰ ‘ਚ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਇੱਥੋਂ ਦੇ ਸਿਵਲ ਹਸਪਤਾਲ ‘ਚ ਡਾ. ਕਸ਼ਮੀਰੀ ਲਾਲ ਨੂੰ ਸਭ ਤੋਂ ਪਹਿਲਾ ਟੀਕਾ ਲਗਾਇਆ ਗਿਆ ਅਤੇ ਉਨ੍ਹਾਂ ਤੋਂ ਬਾਅਦ ਬਾਕੀ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਟੀਕੇ ਲਗਾਏ ਗਏ। ਸਿਵਲ ਹਸਪਤਾਲ ‘ਚ ਸਵੇਰੇ 11.30 ਵਜੇ ਤੋਂ ਲੈ ਕੇ 12.15 ਵਜੇ ਤੱਕ 20 ਟੀਕੇ ਲੱਗੇ ਹਨ ਅਤੇ ਅੱਜ ਦੇ ਦਿਨ 100 ਟੀਕੇ ਲਗਾਏ ਜਾਣਗੇ।