ਫਗਵਾੜਾ :- (ਸ਼ਿਵ ਕੋੜਾ) ਸੁਖਚੈਨ ਆਨਾ ਰੋਡ ਪਰ ਸਥਿਤ ਕਾਲੀ ਮਾਤਾ ਮੰਦਰ ਪਰ ਅੱਜ ਲੈਂਟਰ ਪਾਇਆ ਗਿਆ। ਜਿਸਦੀ ਸ਼ੁਰੂਆਤ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤੀ। ਉਨਾਂ ਨੇ ਮਾਤਾ ਕਾਲੀ ਦੇ ਚਰਨਾਂ ਵਿਚ ਮੱਥਾ ਟੇਕ ਕੇ ਅਸ਼ੀਰਵਾਦ ਲਿਆ ਅਤੇ ਅਰਦਾਸ ਕੀਤੀ ਕਿ ਮਾਤਾ ਸਾਰੇ ਸੰਸਾਰ ਦਾ ਕਲਿਆਣ ਕਰਨ ਅਤੇ ਸੰਸਾਰ ਨੂੰ ਕੋਰੋਨਾ ਜਿਹੀ ਬਿਮਾਰੀ ਤੋ ਛੁਟਕਾਰਾ ਦਿਵਾਉਣ।  ਤਾਂ ਕਿ ਸੰਸਾਰ ਸਿਹਤਮੰਦ  ਜਿੰਦਗੀ ਜੀਨ ਦੇ ਨਾਲ ਨਾਲ ਆਪਣਾ ਕਾਰੋਬਾਰ ਵਧੀਆਂ ਢੰਗ ਨਾਲ ਚਲਾ ਸਕਣ। ਮੰਦਿਰ ਸੇਵਾਦਾਰ ਪਵਨ ਕਰਵਲ ਨੇ ਵਿਧਾਇਕ ਧਾਲੀਵਾਲ ਨੂੰ ਮਾਤਾ ਦੀ ਚੁਨਰੀ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ,ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲਿਆ, ਅਮਰਜੀਤ ਬਸੂਟਾ, ਸਤੀਸ਼ ਸਲਹੋਤਰਾ, ਰਾਕੇਸ਼ ਕਰਵਲ,ਤਿਰਲੋਕ ਸਿੰਘ ਨਾਮਧਾਰੀ, ਸੰਜੀਵ ਭਟਾਰਾ,ਡਾ.ਕੈਲਾਸ਼ ਕਪੂਰ, ਰਾਜਿੰਦਰ ਕਰਵਲ, ਰਾਹੁਲ ਕਰਵਲ,ਜਿੰਮੀ ਕਰਵਲ, ਅਦਿੱਤਿਆ ਕਰਵਲ, ਮੋਹਨ ਲਾਲ,ਸੋਹਨ ਲਾਲ, ਪਰਮਜੀਤ ਬਸੂਟਾ,ਮੋਹਿਤ ਕੁਮਾਰ ਆਦਿ ਸ਼ਾਮਲ ਸਨ।