ਅੰਮ੍ਰਿਤਸਰ,25 ਜਨਵਰੀ – ਅਮਰੀਕਾ ਦੇ ਸ਼ਹਿਰ ਸ਼ਾਰਲਟ ‘ਚ ਸ਼ਾਰਲਟ ,ਕੋਲੰਬੀਆ,ਰੈਲੇ ਸ਼ਹਿਰ ਨਾਲ ਸਬੰਧਿਤ ਸੈਂਕੜੇ ਪੰਜਾਬੀ ਪਰਿਵਾਰਾਂ ਨੇ ਭਾਰਤ ਸਰਕਾਰ ਵੱਲੋਂ ਕਾਲੇ ਲਾਗੂ ਕੀਤੇ ਜਾਣ ਵਾਲੇ ਖੇਤੀ ਕਾਨੂੰਨਾਂ ਵਿਰੁੱਧ ਸ਼ਾਰਲਟ ਸ਼ਹਿਰ ‘ਚ ਇੱਕ ਵਿਸ਼ਾਲ ਕਾਰ ਰੋਸ ਰੈਲੀ ਕੱਢੀ।
ਸ਼ਾਰਲਟ ਦੇ ਗੁਰਦੁਆਰਾ ਸਾਹਿਬ ਤੋਂ ਕਾਰਾਂ ਦੇ ਵੱਡੇ ਕਾਫਲੇ ਨਾਲ ਸ਼ੁਰੂ ਹੋਈ ਇਹ ਰੈਲੀ ਡਾਊਨ ਟਾਊਨ ਵਿਖੇ ਮੇਅਰ ਦਫਤਰ ਮਾਰਸ਼ਲ ਪਾਰਕ ‘ਚ ਸਮਾਪਤ ਹੋਈ। ਇਸ ਦੌਰਾਨ ਸੰਬੋਧਨ ਕਰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਰਾਜਪਾਲ, ਡਾ. ਹਰਮੋਹਨ ਸਿੰਘ,ਸ਼ਮਸ਼ੇਰ ਸਿੰਘ ਹਰਿਆਣਾ,ਸਵਨੇਹ ਸਿੰਘ ਤੋਂ ਇਲਾਵਾ ਅਮਰੀਕਾ ਦੀਆਂ ਜੰਮਪਲ ਦੋ ਪੰਜਾਬੀ ਧੀਆਂ ਹਰਜਸ ਕੌਰ ਤੇ ਜਸਕੀਨ ਕੌਰ ਨੇ ਭਾਰਤ ਦੀ ਮੋਦੀ ਸਰਕਾਰ ਤੋਂ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਸਬਰ ਦਾ ਇਮਿਤਿਹਾਨ ਲੈਣ ਦੀ ਬਜਾਏ ਤੁਰੰਤ ਕਾਲੇ ਕਾਨੂੰਨਾਂ ਨੂੰ ਰੱਦ ਕਰੇ। ਇਕੱਤਰ ਪ੍ਰਦਰਸ਼ਨਕਰੀ ਪੰਜਾਬੀਆਂ ਨੇ ਖੇਤੀ ਮਾਰੂ ਕਾਨੂੰਨਾਂ ਵਿਰੁੱਧ ਭਾਰਤ ਸਰਕਾਰ ਵਿਰੁੱਧ ਅਤੇ ਕਿਸਾਨਾਂ ਦੇ ਹੱਕ ‘ਚ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਵਿਵਾਦਤ ਕਾਲੇ ਕਨੂੰਨਾਂ ਦੀ ਵਾਪਿਸੀ ਤੱਕ ਕਿਸਾਨੀ ਸੰਘਰਸ਼ ਨੂੰ ਭਰਵਾਂ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਉਪਰੰਤ ਡਾਊਨ ਟਾਊਨ ਮੇਅਰ ਦਫਤਰ ਪਹੁੰਚਕੇ ਮੋਦੀ ਸਰਕਾਰ ਵਿਰੁੱਧ ਮੈਮੋਰੰਡਮ ਵੀ ਦਿੱਤਾ ਗਿਆ। ਇਸ ਰੈਲੀ ਨੂੰ ਸੱਜਣ ਸਿੰਘ ਧਾਲੀਵਾਲ,ਨਵਦੀਪ ਢਿੱਲੋ ਪੰਜਵੜ ,ਪਵਨ ਗੋਰਾਇਆ ਗੁਰਪ੍ਰੀਤ ਗੋਰਾਇਆ, ਨਵਨੀਤ ਸਿੰਘ ਨਵ ਛੀਨਾ,ਮਨਜਿੰਦਰ ਕੌਰ ,ਪਵਨਜੀਤ ਸਿੰਘ ਆਦਿ ਦੇ ਪਰਿਵਾਰਾਂ ਵੱਲੋਂ ਆਰਗੇਨਾਈਜ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਇਨ੍ਹਾਂ ਸ਼ਹਿਰਾ ‘ਚ ਪਹਿਲਾਂ ਕਦੇ ਕਿਸੇ ਨੇ ਇਸ ਤਰਾਂ ਦੇ ਰੋਸ ਵਿਖਾਵਿਆ ‘ਚ ਹਿੱਸਾ ਨਹੀ ਲਿਆ ਪ੍ਰਬੰਧਕਾਂ ਅਨੁਸਾਰ ਫਖਰ ਵਾਲੀ ਗੱਲ ਇਹ ਹੈ ਕਿ ਪਹਿਲੀ ਵਾਰ ਇਸ ਤਰਾਂ ਕਿਸਾਨ ਅੰਦੋਲਨ ਨੂੰ ਸਮਰਪਿਤ ਹੁੰਦਿਆਂ ਵਿਸ਼ਾਲ ਕਾਰ ਰੈਲੀ ਕਰਕੇ ਦੂਰ ਬੈਠਿਆਂ ਵੀ ਆਪਣਾ ਵੱਡਾ ਯੋਗਦਾਨ ਪਾਇਆ ਹੈ ।
ਇਸ ਮੌਕੇ ਪੰਜਾਬੀ ਪਰਿਵਾਰਾਂ ਨੇ ਵੱਡੇ ਪੱਧਰ ਤੇ ਹਿੱਸਾ ਲਿਆ।