ਫਗਵਾੜਾ, 25 ਜਨਵਰੀ (ਸ਼ਿਵ ਕੋੜਾ) ਕਿਸਾਨ ਸੰਘਰਸ਼ ਹਿਮਾਇਤੀ ਸਕੂਟਰ, ਮੋਟਰ ਸਾਇਕਲ ਪਰੇਡ 26 ਜਨਵਰੀ ਨੂੰ ਰੈਸਟ ਹਾਊਸ ਫਗਵਾੜਾ ਤੋਂ 12 ਵਜੇ ਆਰੰਭ ਹੋਵੇਗੀ। ਇਹ ਪਰੇਡ ਸ਼ਹਿਰ ਦੇ ਵੱਖੋ-ਵੱਖਰੇ ਬਜ਼ਾਰਾਂ ਵਿੱਚ ਦੀ ਹੋਈ ਬੱਸ ਸਟੇਂਡ ਫਗਵਾੜਾ ‘ਤੇ ਸਮਾਪਤ ਹੋਵੇਗੀ। ਇਸ  ਝੰਡਾ ਪਰੇਡ ਵਿੱਚ ਟੀਚਰ, ਲੇਖਕ, ਬੁੱਧੀਜੀਵੀ, ਕਲਾਕਾਰ, ਸਮਾਜ ਸੇਵੀ, ਸਮਾਜਿਕ ਚਿੰਤਕ ਅਤੇ ਵੱਖੋ-ਵੱਖਰੀਆਂ ਜੱਥੇਬੰਦੀਆਂ ਹਿੱਸਾ ਲੈਣਗੀਆਂ। ਅੱਜ ਇਸ ਸਬੰਧ ਵਿੱਚ ਕੀਤੀ ਤਿਆਰੀ ਮੀਟਿੰਗ ਵਿੱਚ ਸੁਖਦੇਵ ਸਿੰਘ ਤਰਕਸ਼ੀਲ ਸੁਸਾਇਟੀ, ਗੁਰਪਾਲ ਸਿੰਘ ਬੇਇਨਸਾਫੀ ਵਿਰੁੱਧੀ ਮੰਚ, ਕੁਲਦੀਪ ਸਿੰਘ ਨੁਮਾਇੰਦਾ ਟੀਚਰ ਐਸੋਸੀਏਸ਼ਨ, ਸਾਧੂ ਸਿੰਘ ਅਧਿਆਪਕ ਭਲਾਈ ਕਮੇਟੀ, ਸਤਵਿੰਦਰ ਸਿੰਘ ਟੂਰਾ ਆਗੂ ਗਜ਼ਟਿਡ ਅਤੇ ਨਾਨ-ਗਜ਼ਟਿਡ ਐਸਸੀ/ਬੀਸੀ ਫੈਡਰੇਸ਼ਨ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਦੇ ਆਗੂਆਂ ਤੋਂ ਬਿਨ੍ਹਾਂ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਪਰਵਿੰਦਰਜੀਤ ਸਿੰਘ ਸਕੇਪ ਸਾਹਿੱਤਕ ਸੰਸਥਾ  ਆਦਿ ਹਾਜ਼ਰ ਸਨ।