ਫਗਵਾੜਾ 25 ਜਨਵਰੀ (ਸ਼ਿਵ ਕੋੜਾ) ਇੰਟਰਨੈਸ਼ਨਲ ਹਿਉਮੈਨ ਰਾਈਟ ਕੌਂਸਲ ਦੇ ਫਾਉਂਡਰ ਸਨੀ ਸ਼ਾਹ ਦੇ ਦਿਸ਼ਾ ਨਿਰਦੇਸ਼ਾਂ ਅਤੇ ਉੱਤਰ ਭਾਰਤ ਦੇ ਇੰਚਾਰਜ ਵਜਿੰਦਰ ਸਿੰਘ ਦੀ ਸਹਿਮਤੀ ਨਾਲ ਪੰਜਾਬ ਸਟੇਟ ਬੋਰਡ ਦੇ ਮੈਂਬਰ ਰਾਹੁਲ ਮਸੀਹ ਵਲੋਂ ਅੱਜ ਫਗਵਾੜਾ ਵਿਖੇ ਆਯੋਜਿਤ ਮੀਟਿੰਗ ਦੌਰਾਨ ਮਹੰਤ ਲਤਾ ਸ਼ੇਰਗਿਲ ਨੂੰ ਕੌਂਸਲ ਦੇ ਫਗਵਾੜਾ ਪ੍ਰਧਾਨ ਵਜੋਂ ਨਿਯੁਕਤੀ ਦਾ ਐਲਾਨ ਕੀਤਾ ਗਿਆ। ਇਸ ਮੌਕੇ ਰਾਹੁਲ ਮਸੀਹ ਵਲੋਂ ਮਹੰਤ ਲਤਾ ਸ਼ੇਰਗਿਲ ਨੂੰ ਬੈਚ ਲਗਾ ਕੇ ਨਿਯੁਕਤੀ ਪੱਤਰ ਅਤੇ ਸ਼ਨਾਖਤੀ ਕਾਰਡ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਹ ਸੰਸਥਾ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਨਾਲ ਹੀ ਸਮਾਜ ਸੇਵਾ ਨੂੰ ਵੀ ਸਮਰਪਿਤ ਹੈ। ਉਹਨਾਂ ਦੱਸਿਆ ਕਿ ਮਹੰਤ ਲਤਾ ਸ਼ੇਰਿਗਲ ਕਾਫੀ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਸਰਗਰਮ ਹਨ। ਕੋਰੋਨਾ ਮਹਾਮਾਰੀ ਦੌਰਾਨ ਵੀ ਉਹਨਾਂ ਲੋੜਵੰਦਾਂ ਦੀ ਕਾਫੀ ਮੱਦਦ ਕੀਤੀ ਜਿਸ ਨੂੰ ਦੇਖਦੇ ਹੋਏ ਫਗਵਾੜਾ ਪ੍ਰਧਾਨ ਵਜੋਂ ਉਹਨਾਂ ਨੂੰ ਕੌਂਸਲ ਦੀ ਜਿੰਮੇਵਾਰੀ ਸੰਭਾਲੀ ਗਈ ਹੈ। ਇਸ ਮੌਕੇ ਮਹੰਤ ਲਤਾ ਸ਼ੇਰਗਿਲ ਨੇ ਕੌਂਸਲ ਦੇ ਸੀਨੀਅਰ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਟਵਿੰਕਲ, ਵਰਦੀਪ ਸੰਧੂ, ਲੱਕੀ ਰਾਜਪੂਤ ਆਦਿ ਹਾਜਰ ਸਨ।