ਫਗਵਾੜਾ 27 ਜਨਵਰੀ (ਸ਼ਿਵ ਕੋੜਾ) ਕੇਂਦਰ ਵੱਲੋਂ ਕਿਸਾਨੀ ਸੰਬੰਧੀ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਦੇਸ਼ ਦਾ ਅੰਨ ਦਾਤਾ ਤਿੰਨ ਮਹੀਨੇ ਤੋ ਦਿਲੀ ਦੀ ਸੜਕਾਂ ਤੇ ਪਰੇਸ਼ਾਨ ਹੋ ਰਿਹਾ ਹੈ, ਪਰ ਕੇਂਦਰ ਦੀ ਨਾਦਰਸ਼ਾਹੀ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। 11 ਵਾਰ ਮੀਟਿੰਗ ਹੋਣ ਦੇ ਬਾਵਜੂਦ ਵੀ ਮਾਮਲਾ ਸੁਲਝਾਉਣ ਤੇ ਕੇਂਦਰ ਨਾਕਾਮ ਰਿਹਾ ਹੈ। ਜਿਸ ਨੂੰ ਲੈ ਕੇ 26 ਜਨਵਰੀ ਨੂੰ ਕਿਸਾਨ ਮੋਰਚੇ ਵੱਲੋਂ ਦਿੱਤੀ ਗਈ ਅੰਦੋਲਨ ਦੀ ਕਾਲ ਦੇ ਮੱਦੇਨਜ਼ਰ ਫਗਵਾੜਾ ਦੀ ਸਮੁੱਚੀ ਕਾਂਗਰਸ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਦੀ ਅਗਵਾਈ ਵਿਚ ਰੋਸ ਮਾਰਚ ਕਰਦੇ ਹੋਏ ਸ਼ੂਗਰ ਮਿਲ ਚੌਂਕ ਉੱਪਰ ਪੁਲ ਤੇ ਬਿਨਾਂ ਟਰੈਫ਼ਿਕ ਨੂੰ ਡਿਸਟਰਬ ਕੀਤੇ ਮਨੁੱਖੀ ਚੈਨ ਬਣਾ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰੋਸ ਜਤਾਇਆ। ਉਨਾਂ ਕਿਸਾਨੀ ਅੰਦੋਲਨ ਦੇ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਇਸ ਮੌਕੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਵਿਚ ਸਦੀਆਂ ਤੋਂ ਚਲੇ ਆ ਰਹੇ ਆੜਤੀ ਸਿਸਟਮ ਨੂੰ ਖ਼ਤਮ ਕਰ ਆਪਣੇ ਪੂੰਜੀਪਤੀ ਦੋਸਤਾਂ ਨੂੰ ਲਾਹਾ ਦੇਣ ਲਈ ਉਨਾਂ ਦੀ ਮਨਮਰਜ਼ੀ ਦੇ ਕਾਨੂੰਨ ਬਣਾ ਰਹੀ ਹੈ। ਜਿਸ ਨੂੰ ਸ਼ੁਰੂ ਵਿਚ ਹੀ ਕਿਸਾਨਾਂ ਨੇ ਰੱਦ ਕਰਦੇ ਹੋਏ ਇਸ ਨੂੰ ਕਿਸਾਨੀ ਦੇ ਡੈੱਥ ਵਾਰੰਟ ਦੱਸਿਆ ਸੀ। ਉਨਾਂ ਕਿਹਾ ਕਿ ਕੇਂਦਰ ਸਰਕਾਰ ਇਸ ਗਲ ਤੇ ਅੜੀ ਹੈ ਕਿ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਹਨ,ਜਦ ਕਿ ਕਿਸਾਨ ਇਸ ਕੇਂਦਰ ਦੀ ਕਥਿਤ ਭਲਾਈ ਤੋਂ ਪਰੇਸ਼ਾਨ ਹੋਕੇ ਸੰਘਰਸ਼ ਕਰ ਰਿਹਾ ਹੈ। ਕਿਸਾਨ ਤਿੰਨ ਮਹੀਨੇ ਤੋਂ ਸੜਕਾਂ ਤੇ ਹੈ ਅਤੇ 70 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਧਾਲੀਵਾਲ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਅਮਰੀਕਾ ਵਿਚ ਹੋਈਆਂ 4 ਮੌਤਾਂ ਤੇ ਦੁੱਖ ਪਰਗਟ ਕਰਨ ਵਾਲੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਜੀ ਕਿਸਾਨਾਂ ਦੀ ਮੌਤ ਤੇ ਇੱਕ ਸ਼ਬਦ ਨਹੀਂ ਬੋਲੇ। ਉਨਾਂ ਕਿਹਾ ਕਿ ਅਸਲ ਵਿਚ ਕੇਂਦਰ ਸਰਕਾਰ ਦੇ ਮੰਤਰੀ ਜਿੰਨਾ ਦਾ ਕਿਸਾਨੀ ਨਾਲ ਕੋਈ ਵਾਸਤਾ ਨਹੀਂ ਹੈ,ਉਹ ਅੰਬਾਨੀ ਅਡਾਨੀ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਕਿਸਾਨਾਂ ਨੂੰ ਉਨਾਂ ਦੀਆ ਜ਼ਮੀਨਾਂ ਤੇ ਹੀ ਬੰਧੂਆ ਮਜ਼ਦੂਰ ਬਣਾਉਣ ਤੇ ਤੁਲੇ ਹਨ,ਜਿਸ ਦੇ ਚਲ਼ ਦੇ ਹੀ ਦੇਸ਼ ਵਿਆਪੀ ਅੰਦੋਲਨ ਚੱਲ ਰਿਹਾ ਹੈ। ਪੰਜਾਬ ਕਾਂਗਰਸ ਇਸ ਅੰਦੋਲਨ ਦੀ ਪੂਰੀ ਤਰਾਂ ਨਾਲ ਸਪੋਰਟ ਕਰਦੀ ਹੈ ਅਤੇ ਕਿਸਾਨ ਭਰਾਵਾਂ ਦੇ ਨਾਲ ਹੈ। ਉਨਾਂ ਕਿਹਾ ਕਿ ਪੰਜਾਬ ਭਾਜਪਾ ਆਪਣੇ ਨੇਤਾ ਮੋਦੀ ਜੀ ਨੂੰ ਅਸਲ ਤਸਵੀਰ ਦਿਖਾਉਣ ਕਿ ਅਗਰ ਕਿਸਾਨਾਂ ਦੀ ਗੱਲ ਨਹੀਂ ਮੰਨੀ ਤਾਂ ਇਕੱਲੇ ਪੰਜਾਬ ਵਿਚ ਹੀ ਨਹੀਂ ਸਗੋਂ ਪੁਰੇ ਦੇਸ਼ ਵਿਚ ਕਿਸਾਨ ਭਾਜਪਾ ਦੀ ਔਕਾਤ ਦਿਖਾ ਦੇਣਗੇ। ਧਾਲੀਵਾਲ ਨੇ ਕਿਹਾ ਕਿ ਇਹ ਪਹਿਲੀ ਬਾਰ ਹੈ ਕਿ ਕੇਂਦਰ ਜਿੰਨਾ ਦਾ ਭਲਾ ਕਰਨਾ ਚਾਹੁੰਦਾ ਹੈ,ਉਹ ਇਸ ਦਾ ਵਿਰੋਧ ਕਰ ਰਹੇ ਅਤੇ ਆਪਣੀਆਂ ਪੀੜੀਆਂ ਨੂੰ ਇਸ ਦੀ ਮਾਰ ਤੋ ਬਚਾਉਣ ਲਈ ਸਰਦ ਰਾਤਾਂ ਵਿਚ ਦਿੱਲੀ ਦੇ ਬਾਰਡਰ ਤੇ ਬੈਠੇ ਹਨ। ਉਨਾਂ ਕਿਹਾ ਕਿ ਕੇਂਦਰ ਹਠਧਰਮੀ ਛੱਡੇ ਅਤੇ ਰਾਜ ਧਰਮ ਤੇ ਲੋਕ ਤਾਂਤਰਿਕ ਕਦਰਾਂ ਕੀਮਤਾਂ ਦਾ ਖ਼ਿਆਲ ਰੱਖਦੇ ਹੋਏ ਕਿਸਾਨਾਂ ਦੇ ਮਸਲੇ ਦਾ ਹੱਲ ਕਰਨ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੋਹਣ ਲਾਲ ਬਾਂਗਾਂ,ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ,ਪੀਪੀਸੀਸੀ ਦੇ ਸਾਬਕਾ ਸਕੱਤਰ ਮਨੀਸ਼ ਭਾਰਦਵਾਜ, ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ, ਜਗਜੀਵਨ ਲਾਲ,ਰੇਸ਼ਮ ਕੋਰ ਵਾਈਸ ਚੇਅਰਮੈਨ, ਜਿੱਲਾ ਪਰਿਸ਼ਦ ਮੈਂਬਰ ਨਿਸ਼ਾ ਰਾਣੀ,ਮੀਨਾ ਰਾਣੀ, ਮੀਡੀਆ ਇੰਚਾਰਜ ਗੁਰਜੀਤ ਪਾਲ ਵਾਲੀਆ, ਸਾਬਕਾ ਕੌਂਸਲਰ ਰਾਮ ਪਾਲ ਉੱਪਲ਼,ਦਰਸ਼ਨ ਲਾਲ ਧਰਮਸੋਤ,ਜਤਿੰਦਰ ਵਰਮਾਨੀ,ਓਮ ਪਰਕਾਸ਼ ਬਿੱਟੂ,ਮਨੀਸ਼ ਪ੍ਰਭਾਕਰ, ਗੁਰਦੀਪ ਦੀਪਾ, ਸਰਜੀਵਨ ਲਤਾ ਸ਼ਰਮਾ, ਸੁਮਨ ਸ਼ਰਮਾ, ਸੀਤਾ ਦੇਵੀ, ਸਵਿੰਦਰ ਨਿਸ਼ਚਲ, ਮਲਕੀਤ ਕੌਰ, ਗੁਰਪ੍ਰੀਤ ਕੋਰ ਸੰਧੂ, ਸੁਖਮਿੰਦਰ ਸਿੰਘ ਰਾਣੀਪੁਰ, ਰਿੰਕੂ ਵਾਲੀਆ,ਕਮਲ ਧਾਲੀਵਾਲ,ਤਜਿੰਦਰ ਬਾਵਾ, ਮੀਨਾਕਸ਼ੀ ਵਰਮਾ,ਬੌਬੀ ਠਕੱਰਕੀ, ਰਾਮ ਸਾਂਪਲਾ ਆਦਿ ਮੌਜੂਦ ਸਨ।