ਜਲੰਧਰ :- ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ 2020 ਅਤੇ ਆਊਟਲੁੱਕ
ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ
ਮਹਾਂਵਿਦਿਆਲਾ, ਜਲੰਧਰ ਦੁਆਰਾ ਕੋਰੋਨਾ ਮਹਾਂਮਾਰੀ ਕਾਲ ਦੌਰਾਨ ਕੋਰੋਨਾ ਯੋਧਿਆਂ ਅਤੇ ਮਾਨਵਤਾਵਾਦੀ ਗਤੀਵਿਧੀਆਂ ਰਾਹੀਂ
ਆਪਣਾ ਬਹੁਮੁੱਲਾ ਯੋਗਦਾਨ ਪਾਉਣ ਵਾਲਿਆਂ ਨੂੰ ਸਮਰਪਿਤ ਕੇ.ਐਮ.ਵੀ. ਨਿਊਜ਼ਲਾਈਨ ਦੀ ਸਪੈਸ਼ਲ ਐਡੀਸ਼ਨ:2020
ਟਰਾਂਸਫਾਰਮਿੰਗ ਚੈਲੇਂਜਿਜ਼ ਇਨਟੂ ਸਟ੍ਰੈਂਥਸ ਨੂੰ ਰਿਲੀਜ਼ ਕੀਤਾ ਗਿਆ। ਨਿਊਜ਼ਲਾਈਨ ਦੀ ਸੰਪਾਦਕੀ ਟੀਮ ਦੀ ਮੌਜੂਦਗੀ ਵਿੱਚ
ਇਸ ਵਿਸ਼ੇਸ਼ ਐਡੀਸ਼ਨ ਦੀ ਘੁੰਡ ਚੁਕਾਈ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਦੁਆਰਾ ਕੀਤੀ ਗਈ। ਵਰਨਣਯੋਗ ਹੈ
ਕਿ ਇਹ ਕੇ.ਐਮ.ਵੀ. ਨਿਊਜ਼ਲਾਈਨ ਵਿਚ ਉਹ ਸਭ ਗਤੀਵਿਧੀਆਂ ਸ਼ੁਮਾਰ ਹਨ ਜੋ ਸੰਸਥਾ ਦੁਆਰਾ ਲਾਕਡਾਊਨ ਦੇ ਸਮੇਂ ਵਿਚ
ਮਾਨਵਤਾਵਾਦੀ ਅਤੇ ਪਰਉਪਕਾਰੀ ਸੋਚ ਨੂੰ ਮੁੱਖ ਰੱਖਦੇ ਹੋਏ ਆਯੋਜਿਤ ਕੀਤੀਆਂ ਗਈਆਂ। ਵਿਭਿੰਨ ਅਕਾਦਮਿਕ ਉਪਰਾਲਿਆਂ
ਨਾਲ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਨਿਰਵਿਘਨ ਚਲਾਉਣ ਦੇ ਨਾਲ-ਨਾਲ ਜਨ ਪੱਧਰ ਤੇ ਜਾਗਰੂਕਤਾ ਫੈਲਾਉਣ ਲਈ ਵੱਖ-ਵੱਖ
ਮਹੱਤਵਪੂਰਨ ਵਿਸ਼ਿਆਂ ਤੇ ਸਮੇਂ ਦਰ ਸਮੇਂ ਆਯੋਜਿਤ ਹੋਏ ਵੈਬੀਨਾਰਾਂ ਸਬੰਧੀ ਇਸ ਨਿਊਜ਼ਲਾਈਨ ਵਿੱਚ ਵਿਸਥਾਰ ਸਹਿਤ
ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ਰੂਰਤਮੰਦਾਂ ਨੂੰ ਲਾਕਡਾਊਨ ਦੌਰਾਨ ਭੋਜਨ ਅਤੇ ਲਗਪਗ 40000 ਮੁਫ਼ਤ
ਮਾਸਕ ਵੰਡਣ ਆਦਿ ਜਿਹੇ ਪਰਉਪਕਾਰੀ ਕਾਰਜਾਂ ਨਾਲ ਸਮਾਜ ਭਲਾਈ ਅਤੇ ਉਥਾਨ ਦੇ ਵਿਚ ਕੇ.ਐਮ.ਵੀ. ਦੁਆਰਾ ਪਾਏ ਗਏ
ਯੋਗਦਾਨ ਨੂੰ ਵੀ ਦਰਸਾਇਆ ਗਿਆ ਹੈ। ਇਸ ਦੇ ਨਾਲ ਹੀ ਵਿਭਿੰਨ ਸਰਕਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ
ਸੰਸਥਾਵਾਂ ਤੋਂ ਮਿਲੀ ਪਛਾਣ ਅਤੇ ਕੇ. ਐਮ.ਵੀ. ਦੇ ਕੋਰੋਨਾ ਵਾਰੀਅਰਜ਼ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਪ੍ਰਿੰਸੀਪਲ ਪ੍ਰੋ. ਅਤਿਮਾ
ਸ਼ਰਮਾ ਦਿਵੇਦੀ ਅਤੇ ਵਿਭਿੰਨ ਅਧਿਆਪਕਾਂ ਨੂੰ ਮਿਲੇ ਸਨਮਾਨ ਨੂੰ ਵੀ ਨਿਊਜ਼ਲਾਈਨ ਵਿੱਚ ਸੂਚੀਬੱਧ ਕੀਤਾ ਗਿਆ ਹੈ। ਮੈਡਮ
ਪ੍ਰਿੰਸੀਪਲ ਨੇ ਇਸ ਮੌਕੇ ਗੱਲ ਕਰਦੇ ਹੋਏ ਦੱਸਿਆ ਕਿ ਇਹ ਵਿਚਾਰਸ਼ੀਲ ਉਪਰਾਲਾ ਮਾਣਮੱਤੀ ਵਿਰਾਸਤੀ ਸੰਸਥਾ ਕੇ .ਐੱਮ.ਵੀ.
ਦੁਆਰਾ ਕੋਰੋਨਾ ਮਹਾਂਮਾਰੀ ਦੀ ਪ੍ਰੀਖਿਆ ਦੀ ਘੜੀ ਵਿੱਚ ਕੀਤੇ ਗਏ ਮਹੱਤਵਪੂਰਨ ਕਾਰਜਾਂ ਦੀ ਗਵਾਹੀ ਭਰਦਾ ਹੈ। ਕੇ. ਐਮ.ਵੀ. ਦੇ
ਸ਼ਲਾਘਾਯੋਗ ਸਫ਼ਰ ਵਿੱਚ ਲਾਕਡਾਊਨ ਦੌਰਾਨ ਕੀਤੇ ਗਏ ਮਹੱਤਵਪੂਰਨ ਕੰਮਾਂ ਅਤੇ ਗਤੀਵਿਧੀਆਂ ਦੀ ਆਪਣੀ ਇੱਕ ਵਿਸ਼ੇਸ਼ ਥਾਂ ਹੈ।
ਉਹ ਅੱਗੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਤਕਨਾਲੋਜੀ ਦਾ ਸਹੀ ਉਪਯੋਗ ਅਤੇ ਇਕਜੁੱਟ ਸੋਚ ਸਮੂਹ ਕੇ.ਐਮ.ਵੀ. ਪਰਿਵਾਰ ਨੂੰ
ਸਕਾਰਾਤਮਕ ਯਤਨਾਂ ਲਈ ਨਿਰੰਤਰ ਪ੍ਰੇਰਦੀ ਰਹੀ ਅਤੇ ਇਸ ਪ੍ਰੀਖਿਆ ਦੀ ਘੜੀ ਵਿੱਚ ਕੋਈ ਵੀ ਦਿਨ ਅਜਿਹਾ ਨਹੀਂ ਬਿਤਾਇਆ
ਗਿਆ ਜਿਸ ਦਿਨ ਕੇ. ਐਮ. ਵੀ. ਦੁਆਰਾ ਇਸ ਚੁਣੌਤੀਪੂਰਨ ਸਥਿਤੀ ਨਾਲ ਨਿਬੜਨ ਦੇ ਲਈ ਕੋਈ ਸਾਰਥਕ ਯਤਨ ਨਾ ਕੀਤਾ
ਗਿਆ ਹੋਵੇ । ਇਸ ਦੇ ਨਾਲ ਹੀ ਉਨ੍ਹਾਂ ਨੇ ਸਮੂਹ ਐਡੀਟੋਰੀਅਲ ਬੋਰਡ ਦੇ ਮੈਂਬਰਾਂ ਡਾ. ਮਧੂਮੀਤ, ਸ੍ਰੀਮਤੀ ਵਨਿਲਾ ਖੰਨਾ ਅਤੇ
ਸਹਿਜਪਾਲ ਸਿੰਘ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।