ਜਲੰਧਰ :- ਇੰਨੋਸੈਂਟ ਹਾਰਟਸ, ਗ੍ਰੀਨ
ਮਾਡਲ ਟਾਊਨ ਦੇ ਵਿਦਿਆਰਥੀ ਦਿਵਯਮ ਸਚਦੇਵਾ ਨੇ ਅੋਪਨ
ਡਿਸਟ੍ਰਿਕਟ ਬੈਡਮਿੰਟਨ ਵਿੱਚ ਅੰਡਰ-13 (ਸਿੰਗਲ) ਲੜਕਿਆਂ
ਵਿੱਚ ਅਤੇ ਅੰਡਰ-15 (ਸਿੰਗਲ) ਲੜਕਿਆਂ ਵਿੱਚ ਸੋਨ ਤਗਮਾ
ਹਾਸਿਲ ਕੀਤਾ ਅਤੇ ਅੰਡਰ-13 (ਡਬਲ) ਲੜਕਿਆਂ ਦੀ ਟੀਮ
ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਹਾਸਿਲ
ਕੀਤਾ ਜਦਕਿ ਅੰਡਰ-15 (ਡਬਲ) ਲੜਕਿਆਂ ਦੀ ਟੀਮ ਵਿੱਚ
ਦਿਵਯਮ ਨੇ ਰਜਤ ਪਦਕ ਹਾਸਿਲ ਕਰ ਕੇ ਸਕੂਲ ਦਾ ਮਾਣ
ਵਧਾਇਆ। ਇਹ ਅੋਪਨ ਡਿਸਟ੍ਰਿਕਟ ਬੈਡਮਿੰਟਨ
ਚੈਂਪਿਅਨਸ਼ਿਪ ਰਾਏਜ਼ਾਦਾ ਹੰਸਰਾਜ ਸਟੇਡਿਅਮ ਵਿੱਚ
ਪਿਛਲੇ ਦਿਨਾ ਆਯੋਜਿਤ ਕੀਤੀ ਗਈ। ਦਿਵਯਮ ਨੇ ਤਿੰਨ ਸੌਨ
ਅਤੇ ਇੱਕ ਰਜਤ ਪਦਕ ਹਾਸਿਲ ਕੀਤਾ। ਇਹ ਪੁਰਸਕਾਰ ਉਸਨੂੰ
ਜਲੰਧਰ ਦੇ ਮਾਨਯੋਗ ਡਿਪਟੀ ਕਮਿਸ਼ਨਰ ਦੇ ਹੱਥੋਂ ਮਿਲਿਆ ਜੋ
ਕਿ ਬੇਹੱਦ ਮਾਣ ਦੀ ਗੱਲ ਹੈ। ਦਿਵਯਮ ਸਕੂਲ ਦਾ ਇੱਕ
ਹੋਣਹਾਰ ਖਿਡਾਰੀ ਹੈ ਜੋ ਕਿ ਖੇਡਣ ਦੇ ਨਾਲ-ਨਾਲ ਪੜਾਈ
ਵਿੱਚ ਵੀ ਹਮੇਸ਼ਾ ਅੱਗੇ ਰਹਿੰਦਾ ਹੈ। ਸਕੂਲ ਦੇ ਪ੍ਰਿੰਸੀਪਲ
ਰਾਜੀਵ ਪਾਲੀਵਾਲ ਅਤੇ ਵਾਈਸ ਪ੍ਰਿੰਸੀਪਲ ਸ਼ਰਮੀਲਾ
ਨਾਕਰਾ ਨੇ ਦਿਵਯਮ ਅਤੇ ਉਸਦੇ ਮਾਪਿਆਂ ਨੂੰ ਇਸ ਸ਼ਾਨਦਾਰ
ਸਫਲਤਾ ਤੇ ਵਧਾਈ ਦਿੱਤੀ। ਸਪੋਰਟਸ ਦੇ ਐਚ.ਓ.ਡੀ.
ਸੰਜੀਵ ਭਾਰਦਵਾਜ ਨੇ ਦਿਵਯਮ ਦੀ ਪ੍ਰਸ਼ੰਸਾ ਕਰਦੇ ਹੋਏ ਉਸਨੂੰ
ਭਵਿੱਖ ਦੇ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਅਤੇ ਇਸੀ
ਤਰ੍ਹਾਂ ਮਿਹਨਤ ਕਰਦੇ ਰਹਿਣ ਦੇ ਲਈ ਪ੍ਰੋਤਸਾਹਿਤ ਕੀਤਾ।