ਜਲੰਧਰ :- ਭਾਰਤ ਦੀ ਵਿਰਾਸਤ ਅਤੇ ਆਟੋਨੌਮਸ, ਸੰਸਥਾ ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ 2020 ਅਤੇ ਆਊਟਲੁੱਕ
ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ
ਮਹਾਂਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਹਿੰਦੀ ਦੁਆਰਾ ਵਿਦੇਸ਼ਾਂ ਵਿਚ ਹਿੰਦੀ: ਦਸ਼ਾ ਅਤੇ ਦਿਸ਼ਾ ਵਿਸ਼ੇ ਤੇ
ਅੰਤਰਰਾਸ਼ਟਰੀ ਵੈੱਬੀਨਾਰ ਦਾ ਆਯੋਜਨ ਕਰਵਾਇਆ ਗਿਆ। ਸੁਰੇਸ਼ਚੰਦਰ ਸ਼ੁਕਲ ਸ਼ਰਦ ਆਲੋਕ, ਨਾਰਵੇ ਅਤੇ
ਸ਼ਲਿੰਦਰ ਕੁਮਾਰ ਸ਼ਰਮਾ, ਉਜੈਨ ਨੇ ਇਸ ਵੈਬੀਨਾਰ ਵਿੱਚ ਸਰੋਤ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਵਿਦਿਆਲਾ ਪ੍ਰਿੰਸੀਪਲ ਪ੍ਰੋ.
ਅਤਿਮਾ ਸ਼ਰਮਾ ਦਿਵੇਦੀ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਭਾਰਤੀ ਸੰਸਕ੍ਰਿਤੀ ਦੀ ਛੋਹ ਪ੍ਰਾਪਤ ਹਿੰਦੀ
ਸਾਹਿਤ ਦੇ ਵਿਭਿੰਨ ਰੂਪਾਂ ਜਿਨ੍ਹਾਂ ਵਿਚ ਮਹੱਤਵਪੂਰਨ ਜੀਵਨ ਮੁੱਲਾਂ ਦਾ ਸੰਦੇਸ਼ ਦਿੱਤਾ ਗਿਆ ਹੈ, ਨੂੰ ਸਰਲ ਹਿੰਦੀ ਭਾਸ਼ਾ ਦੇ ਵਿੱਚ
ਆਮ ਲੋਕਾਂ ਦੇ ਵਿਚ ਪਹੁੰਚਾਇਆ ਜਾਣਾ ਸਮੇਂ ਦੀ ਜ਼ਰੂਰਤ ਹੈ ਅਤੇ ਇਸ ਦਿਸ਼ਾ ਦੇ ਵੱਲ ਹਿੰਦੀ ਦੇ ਵਿਦਵਾਨਾਂ ਅਤੇ ਵਿਚਾਰਕਾਂ ਨੂੰ
ਗੰਭੀਰਤਾ ਨਾਲ ਯਤਨ ਕਰਨੇ ਚਾਹੀਦੇ ਹਨ । ਇਸ ਮੌਕੇ ਸੰਬੋਧਿਤ ਹੁੰਦੇ ਹੋਏ ਸ਼ੈਲੇਂਦਰ ਕੁਮਾਰ ਸ਼ਰਮਾ ਨੇ ਇਤਿਹਾਸਕ ਸੰਸਥਾ
ਕੰਨਿਆ ਮਹਾਂਵਿਦਿਆਲਾ ਦੁਆਰਾ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ, ਨਾਰੀ ਸਸ਼ਕਤੀਕਰਨ ਸਮਾਜਿਕ
ਜ਼ਿੰਮੇਵਾਰੀ ਜ਼ਿੰਮੇਵਾਰੀਆਂ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕੀਤੀ ।ਉਨ੍ਹਾਂ ਕਿਹਾ ਕਿ ਵਿਸ਼ਵ ਦੇ ਵਿਭਿੰਨ ਦੇਸ਼ਾਂ ਦੇ ਵਿਚ ਰਹਿ ਰਹੇ
ਹਿੰਦੀ ਭਾਸ਼ੀ ਲੋਕਾਂ ਦੁਆਰਾ ਹਿੰਦੀ ਦੇ ਵਿਕਾਸ ਦੇ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਵਿਦੇਸ਼ਾਂ ਦੇ
ਵਿਚ ਵਸਦੇ ਹੋਏ ਲੋਕ ਹਿੰਦੀ ਦੇ ਵਿਕਾਸ ਦੇ ਲਈ ਪੂਰੀ ਤਨਦੇਹੀ ਨਾਲ ਯਤਨ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ
ਹਿੰਦੀ ਨੂੰ ਰਚਨਾਤਮਕਤਾ ਅਤੇ ਮਨੋਰੰਜਨ ਹੀ ਨਹੀਂ ਸਗੋਂ ਵਿਗਿਆਨ ਅਤੇ ਵਿਚਾਰ ਦੀ ਭਾਸ਼ਾ ਬਣਾਉਣ ਦੀ ਦਿਸ਼ਾ ਵੱਲ ਵੀ ਕੰਮ
ਕੀਤਾ ਜਾਣਾ ਚਾਹੀਦਾ ਹੈ। ਪਿਛਲੇ 40 ਸਾਲਾਂ ਤੋਂ ਨੌਰਵੇ ਵਿੱਚ ਰਹਿੰਦੇ ਹੋਏ ਨਿਰੰਤਰ ਹਿੰਦੀ ਭਾਸ਼ਾ ਦੇ ਉਥਾਨ ਅਤੇ ਇਸ ਦੇ ਵਿਕਾਸ ਦੇ
ਲਈ ਪ੍ਰਚਾਰ ਅਤੇ ਪ੍ਰਸਾਰ ਕਰ ਰਹੇ ਪ੍ਰੋਗਰਾਮ ਦੇ ਦੂਸਰੇ ਸਰੋਤ ਬੁਲਾਰੇ ਸੁਰੇਸ਼ਚੰਦਰ ਸ਼ਰਦ ਅਲੋਕ ਨੇ ਇਸ ਮੌਕੇ ਸੰਬੋਧਿਤ
ਹੁੰਦੇ ਹੋਏ ਕਿਹਾ ਕਿ ਵਿਦੇਸ਼ਾਂ ਵਿੱਚ ਹਿੰਦੀ ਸੰਪਰਕ ਹੀ ਨਹੀਂ ਸਗੋਂ ਮਨੋਰੰਜਨ, ਸਿਰਜਣ ਅਤੇ ਵਿਚਾਰਕ ਅਦਾਨ ਪ੍ਰਦਾਨ ਦਾ ਵੀ
ਮਾਧਿਅਮ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਦੇ ਵਿਚ ਹਿੰਦੀ ਦਾ ਪ੍ਰਸਾਰ ਜ਼ਰੂਰੀ ਹੈ ਅਤੇ ਹਿੰਦੀ ਦੇ ਨਾਲ-ਨਾਲ ਸਾਨੂੰ
ਉੱਥੋਂ ਦੀ ਸਥਾਨਕ ਭਾਸ਼ਾ ਦਾ ਗਿਆਨ ਹੋਣਾ ਵੀ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਹਿੰਦੀ ਦੇ ਨਾਲ-ਨਾਲ ਹੋਰ ਵੀ
ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਵੀ ਰੁਜ਼ਗਾਰ ਦੇ ਅਨੇਕਾਂ ਮੌਕੇ ਪ੍ਰਾਪਤ ਹੋ ਸਕਣ
ਅਤੇ ਇਸ ਨਾਲ ਹਿੰਦੀ ਦੇ ਵਿਕਾਸ ਵਿੱਚ ਨਵੀਨ ਸੰਭਾਵਨਾਵਾਂ ਵੀ ਉਜਾਗਰ ਹੋਣਗੀਆਂ। ਵਰਨਣਯੋਗ ਹੈ ਕਿ ਇਸ ਵੈਬੀਨਾਰ ਦੇ ਵਿਚ
ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਚੰਡੀਗੜ੍ਹ, ਉੱਤਰਪ੍ਰਦੇਸ਼ , ਮੱਧਪ੍ਰਦੇਸ਼, ਕਰਨਾਟਕ, ਕੇਰਲ, ਮਹਾਰਾਸ਼ਟਰ ਆਦਿ ਤੋਂ ਵੱਡੀ
ਸੰਖਿਆ ਵਿਚ ਹਿੰਦੀ ਦੇ ਅਧਿਆਪਕਾਂ, ਖੋਜਕਾਰੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵੈੱਬੀਨਾਰ ਦੇ ਸਫਲ ਆਯੋਜਨ
ਲਈ ਮੈਡਮ ਪ੍ਰਿੰਸੀਪਲ ਨੇ ਡਾ. ਵਿਨੋਦ ਕਾਲਰਾ, ਮੁਖੀ, ਹਿੰਦੀ ਵਿਭਾਗ ਅਤੇ ਸਮੂਹ ਅਧਿਆਪਕਾਂ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ
ਕੀਤੀ।