ਜਲੰਧਰ :- ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਵਿਦਿਆਲਾ, ਆਟੋਨਾਮਸ ਅਤੇ
ਭਾਰਤ ਦੇ ਨੰਬਰ-1 ਕਾਲਜ (ਇੰਡੀਆ ਟੂਡੇ 2020 ਅਤੇ ਆਊਟਲੁਕ ਮੈਗਜ਼ੀਨ
ਦੀ ਰੈਕਿੰਗ ਅਨੁਸਾਰ), ਮਹਿਲਾ ਸਸ਼ਕਤੀਕਰਨ ਦੀ ਸੀਟ, ਜਲੰਧਰ ਦੀ ਸਟੂਡੈਂਟ
ਕੌਂਸਲ 2020-2021 ਦਾ ਗਠਨ ਹੋਣ ਉਪਰੰਤ ਚੁਣੇ ਗਏ ਵਿਦਿਆਰਥੀਆਂ ਨੂੰ
ਬੈਜਜ਼ ਲਗਾ ਕੇ ਸਨਮਾਨਿਤ ਕੀਤਾ ਗਿਆ । ਵਿਦਿਆਰਥੀ ਪ੍ਰੀਸ਼ਦ ਦੇ ਸਾਰੇ
ਮੈਂਬਰਾਂ ਨੇ ਕਾਲਜ ਦੀਆਂ ਨੀਤੀਆਂ ਦੇ ਅਨੁਸਾਰ ਆਪਣੇ ਕਾਰਜਭਾਗ ਦੀ
ਜਿੰਮੇਦਾਰੀ ਨੂੰ ਈਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਚੁੱਕੀ । ਇਸ
ਪ੍ਰੀਸ਼ਦ ਵਿਚ ਸਾਰੇ ਵਿਭਾਗਾਂ ਨਾਲ ਜੁੜੇ ਵਿਦਿਆਰਥੀਆਂ ਦੇ ਨਾਲ-ਨਾਲ
ਖਿਡਾਰੀਆਂ, ਹੋਸਟਲ ਵਿਦਿਆਰਥਣਾਂ ਅਤੇ ਈਸੀਏ ਟੀਮ ਦੇ ਮਂੈਬਰ
ਵਿਦਿਆਰਥੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ । ਇਸ ਵਿਚ ਡਸਿਪਲਿਨ,
ਸਟੂਡੈਂਟ ਮੈਂਟਰਸ਼ਿਪ, ਕੈਂਪਸ ਬੀਉਟੀਫਿਕੇਸ਼ਨ, ਲਾਇਬ੍ਰੇਰੀਅਤੇ ਈਵੇਂਟ
ਮੈਨੇਜਮੈਂਟ ਆਦਿ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਅੰਤਰਗਤ ਇਹ
ਆਪਣੇ ਕੈਪਟਨ ਦੇ ਮਾਰਗਦਰਸ਼ਨ ਵਿਚ ਕਾਰਜ ਕਰਦੇ ਹੋਇਆਂ ਵਿਦਿਆਲਾ ਦੀਆਂ
ਵਿਭਿੰਨ ਗਤੀਵਿਧੀਆਂ ਨੂੰ ਸੁਚਾਰੂ ਰੂਪ ਵਿਚ ਚਲਾਉਣ ਵਿਚ ਸਹਿਯੋਗ ਦੇਣਗੇ ।
ਸਟੂਡੈਂਟ ਕੌਂਸਲ ਦੇ ਚੁਣੇ ਗਏ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਰਹੇ —
ਹੈਡ ਗਰਲ- ਪਰਨਵਚੀਤ ਕੌਰ, ਐਮ.ਏ. ਸਾਇਕਾਲੋਜੀ ਸਮੈਸਟਰ ਤੀਸਰਾ ਅਤੇ
ਕਮਾਕਸ਼ੀ ਸ਼ਰਮਾ, ਬੀ.ਏ. ਆਨਰਸ ਸਕੂਲ ਇੰਨ ਇੰਗਲਿਸ਼ ਸਮੈਸਟਰ ਪੰਜਵਾਂ
ਜੁਆਇੰਟ ਹੈਡ ਗਰਲ- ਕੁਲਵਿੰਦਰ ਕੌਰ, ਬੀ.ਏ. ਸਮੈਸਟਰ ਪੰਜਵਾਂ
ਵਾਇਸ ਹੈਡ ਗਰਲ- ਮਨਜੋਤ ਕੌਰ, ਐਮ.ਏ. ਪੰਜਾਬੀ ਸਮੈਸਟਰ-ਪਹਿਲਾ, ਆਰਜ਼ੂ
ਸ਼ਰਮਾ, ਬੀ.ਏ. ਸਮੈਸਟਰ ਤੀਸਰਾ, ਪਲਕ, ਬੀ.ਕਾਮ. ਆਨਰਸ ਸਮੈਸਟਰ ਪੰਜਵਾਂ, ਯੁਕਤਾ
ਮਾਯਰ, ਬੀ.ਸੀ.ਏ. ਸਮੈਸਟਰ ਤੀਸਰਾ ਅਤੇ ਮੁਸਕਾਨ ਮੇਹਤਾ, ਬੀ.ਏ. ਸਮੈਸਟਰ-
ਪੰਜਵਾਂ
ਐਸੋਸਿਏਟ ਹੈਡ ਗਰਲ- ਦ੍ਰਿਸ਼ਟੀ ਹਾਂਡਾ, ਬੀ.ਐਸ.ਸੀ. ਫੈਸ਼ਨ ਡਿਜਾਇਨਿੰਗ
ਸਮੈਸਟਰ-ਪੰਜਵਾਂ, ਤਾਨਯਾ ਹਾਂਡਾ ਬੀ.ਐਸ.ਸੀ. ਹੋਮ ਸਾਇੰਸ ਸਮੈਸਟਰ ਪੰਜਵਾਂ,
ਅੰਸ਼ੁਮਨ ਸਲੂਜਾ ਬੀ.ਐਸ.ਸੀ. ਸਮੈਸਟਰ ਪੰਜਵਾਂ ਅਤੇ ਮਨਲੀਨ ਕੌਰ, ਬੀ.ਐਸ.ਸੀ.
ਆਈ.ਟੀ. ਸਮੈਸਟਰ ਪੰਜਵਾਂ
ਹਿਊਮੈਨੀਟੀਜ਼ ਪ੍ਰੀਫੈਕਟ- ਪ੍ਰਭਕਿਰਤ ਕੌਰ , ਬੀ.ਐਸ.ਸੀ. ਇਕਨੋਮਿਕਸ
ਸਮੈਸਟਰ ਪੰਜਵਾਂ ਅਤੇ ਦੀਪਸ਼ਿਖਾ, ਬੀ.ਵਾਕ ਨਿਯੂਟ੍ਰੀਸ਼ਿਅਨ ਐਕਸਰਸਾਈਜ਼
ਐੰਡ ਹੈਲਥ ਸਮੈਸਟਰ ਪੰਜਵਾਂ
ਸਾਇੰਸ ਪ੍ਰੀਫੈਕਟ- ਅੰਜਲੀ, ਐਮ.ਐਸ.ਸੀ. ਫਿਜਿਕਸ ਸਮੈਸਟਰ ਤੀਸਰਾ
ਕਾਮਰਸ ਪ੍ਰੀਫੈਕਟ- ਕਾਸ਼ਵੀ, ਬੀ.ਕਾਮ ਰੈਗੂਲਰ ਸਮੈਸਟਰ ਪੰਜਵਾਂ
ਵਿਦਿਆਲਾ ਪ੍ਰਿੰਸੀਪਲ ਪ੍ਰੋ.ਅਤਿਮਾ ਸ਼ਰਮਾ ਦਿਵੇਦੀ ਨੇ ਇਹਨਾਂ ਸਾਰੀਆਂ
ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਹਨਾਂ ਨੂੰ ਪੂਰੀ ਪ੍ਰਤੀਬੱਧਤਾ

ਅਤੇ ਮਿਹਨਤ ਨਾਲ ਆਪਣੀਆਂ ਜਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਪ੍ਰੇਰਨਾ
ਦਿੱਤੀ । ਉਹਨਾਂ ਕਿਹਾ ਕਿ ਵਿਦਿਆਰਥੀਆਂ ਵਿਚ ਨੇਤਰਤੱਵ ਯੋਗਤਾ ਅਤੇ
ਆਤਮ ਵਿਸ਼ਵਾਸ਼ ਦੀ ਭਾਵਨਾ ਦਾ ਸੰਚਾਰ ਕਰਨ ਦੇ ਲਈ ਇਹ ਇਕ ਯਤਨ ਹੈ । ਉਹਨਾਂ
ਨੇ ਇਸ ਗਠਨ ਦੇ ਕਾਰਜ ਨੂੰ ਮੁਕੰਮਲ ਕਰਾਉਣ ਵਾਲੇ ਪ੍ਰਾਧਿਆਪਕਾਂ ਡਾ. ਮਧੂਮੀਤ,
ਡੀਨ ਸਟੂਡੈਂਟ ਵੈਲਫੇਅਰ, ਰਸ਼ਮੀ ਸ਼ਰਮਾ, ਡਾ. ਨੀਤੂ ਚੋਪੜਾ,
ਮਨੀ ਖੇਰਾ ਅਤੇ ਡਾ. ਪ੍ਰਦੀਪ ਅਰੋੜਾ ਦੀ ਸ਼ਲਾਘਾ ਕੀਤੀ ।