ਜਲੰਧਰ :- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਅਕਾਦਮਿਕ, ਪੜ੍ਹਾਈ, ਕਲਚਰਲ, ਖੇਡਾਂ, ਖੋਜ
ਅਤੇ ਸਾਹਿਤਕ ਖੇਤਰ ਵਿੱਚ ਪ੍ਰਾਪਤੀਆਂ ਕਰਨ ਦੇ ਨਾਲ ਨਾਲ ਕਾਮਰਸ ਅਤੇ ਬਿਜਨਸ ਖੇਤਰ ਵਿੱਚ ਵੀ
ਸੇਵਾਵਾਂ ਦੇ ਰਹੇ ਹਨ। ਇਸੇ ਲੜੀ ਵਿੱਚ ਕਾਲਜ ਦੇ ਕਾਮਰਸ ਵਿਭਾਗ ਦੇ ਚਾਰ ਵਿਦਿਆਰਥੀਆਂ ਪਲਕ
ਬੇਦੀ, ਦਿਵਾਂਗ, ਉਤਕਰਸ਼ ਬੰਸਲ ਅਤੇ ਹਰਸਿਮਰਨ ਕੌਰ ਨੇ ਇੰਸਟੀਚਿਊਟ ਆਫ਼ ਚਾਰਟਰਡ
ਅਕਾਉਂਟੈਂਟਸ ਆਫ਼ ਇੰਡੀਆ ਦੁਆਰਾ ਲਿਆ ਗਿਆ ਸੀ.ਏ. ਫਾਊਂਡੇਸ਼ਨ ਟੈਸਟ ਪਾਸ
ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ
ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਉਹਨਾਂ ਜਾਣਕਾਰੀ ਦਿੰਦਿਆਂ
ਦੱਸਿਆ ਕਿ ਇਹ ਟੈਸਟ ਪਾਸ ਕਰਨ ਵਾਲੇ ਸਾਰੇ ਹੀ ਬੀ.ਕਾਮ ਭਾਗ ਪਹਿਲਾ ਦੇ ਵਿਦਿਆਰਥੀ ਹਨ ਅਤੇ
ਇਨ੍ਹਾਂ ਨੇ ਪਹਿਲੀ ਵਾਰੀ ਪੇਪਰ ਦੇ ਕੇ ਇਹ ਪ੍ਰਾਪਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਮਰਸ ਅਤੇ
ਬਿਜਨਸ ਦੇ ਖੇਤਰ ਵਿੱਚ ਬਹੁਤ ਅਸੀਮ ਸੰਭਾਵਨਾਵਾਂ ਹਨ। ਅਜੋਕਾ ਯੁੱਗ ਹੀ ਵਿੱਤੀ ਤੇ ਬਿਜਨਸ ਦਾ
ਯੁੱਗ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਦੀ
ਅਧਿਆਪਕ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵੀ ਤਿਆਰੀ ਕਰਵਾ ਰਹੇ ਹਨ। ਉਨ੍ਹਾਂ ਇਸ ਮੌਕੇ
ਵਿਭਾਗ ਦੇ ਗਾਈਡੈਂਸ ਸੈੱਲ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ। ਵਿਦਿਆਰਥੀਆਂ ਦੀਆਂ ਇਨ੍ਹਾਂ
ਵਿਸ਼ੇਸ਼ ਪ੍ਰਾਪਤੀਆਂ ਦੀ ਡਾ. ਰਛਪਾਲ ਸਿੰਘ ਸੰਧੂ ਮੁਖੀ ਕਾਮਰਸ ਵਿਭਾਗ ਅਤੇ ਡਾ. ਨਵਦੀਪ
ਕੁਮਾਰ ਕੋਆਰਡੀਨੇਟਰ ਗਾਈਡੈਂਸ ਸੈੱਲ ਨੇ ਵੀ ਸ਼ਲਾਘਾ ਕੀਤੀ।