ਫਗਵਾੜਾ 9 ਫਰਵਰੀ (ਸ਼ਿਵ ਕੋੜਾ) ਲਾਇਨਜ ਕਲੱਬ ਫਗਵਾੜਾ ਸਿਟੀ ਦੀ ਜਨਰਲ ਬਾਡੀ ਮੀਟਿੰਗ ਕਲੱਬ ਦੇ ਚਾਰਟਰ ਪ੍ਰਧਾਨ ਗੁਰਦੀਪ ਸਿੰਘ ਕੰਗ ਜੋਨ ਚੇਅਰਮੈਨ 321-ਡੀ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਰੋਡ ਸਥਿਤ ਕੇਜੀ ਰਿਜੋਰਟ ਵਿਖੇ ਹੋਈ। ਜਿਸ ਵਿਚ ਬਤੌਰ ਮੁੱਖ ਮਹਿਮਾਨ ਲਾਇਨਜ ਕਲੱਬ 321-ਡੀ ਦੇ ਵਾਈਸ ਡਿਸਟ੍ਰਿਕਟ ਗਵਰਨਲ-1 ਲਾਇਨ ਜੀ.ਐਸ. ਸੇਠੀ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਵਾਈਸ ਡਿਸਟ੍ਰਿਕਟ ਗਵਰਨਰ-2 ਲਾਇਨ ਦਵਿੰਦਰ ਅਰੋੜਾ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਲਾਇਨ ਇੰਜੀਨੀਅਰ ਐਸ.ਪੀ. ਸੌਂਧੀ, ਡੀ.ਵੀ.ਐਸ. (ਪ੍ਰੋਜੈਕਟਸ), ਲਾਇਨ ਮਹਾਵੀਰ ਸਿੰਘ ਤੇ ਲਾਇਨ ਹਰਜੀਤ ਸਿੰਘ ਵੀ ਉਚੇਰੇ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਸਕੱਤਰ ਲਾਇਨ ਅਤੁਲ ਜੈਨ ਨੇ ਸਲਾਨਾ ਰਿਪੋਰਟ ਪੜ੍ਹੀ ਅਤੇ ਦੱਸਿਆ ਕਿ ਸਾਲ 2020-21 ਵਿਚ ਕਲੱਬ ਵਲੋਂ ਪ੍ਰਮੁੱਖ ਤੌਰ ਤੇ 18 ਪ੍ਰੋਜੈਕਟ ਸਫਲਤਾ ਪੂਰਵਕ ਨੇਪਰੇ ਚਾੜ੍ਹੇ ਗਏ ਹਨ ਜਿਸ ਵਿਚ ਕਲੱਬ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਦੀ ਸੁਚੱਜੀ ਅਗਵਾਈ ਅਤੇ ਟੀਮ ਦਾ ਪੂਰਣ ਸਹਿਯੋਗ ਪ੍ਰਾਪਤ ਹੋਇਆ ਹੈ। ਮੁੱਖ ਮਹਿਮਾਨ ਲਾਇਨ ਜੀ.ਐਸ. ਸੇਠੀ ਨੇ ਗੁਰਦੀਪ ਸਿੰਘ ਕੰਗ ਅਤੇ ਉਹਨਾਂ ਦੀ ਟੀਮ ਨੂੰ ਵਧੀਆ ਕਾਰਗੁਜਾਰੀ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਲਾਇਨਜ ਕਲੱਬ ਫਗਵਾੜਾ ਸਿਟੀ ਆਪਣੀ ਵਧੀਆ ਕਾਰਗੁਜਾਰੀ ਦੇ ਚਲਦੇ 321-ਡੀ ਦੀਆਂ ਮੁਹਰਲਿਆਂ ਕਲੱਬਾਂ ਵਿਚ ਸ਼ਾਮਲ ਹੋ ਚੁੱਕੀ ਹੈ। ਉਹਨਾਂ ਕਲੱਬ ਦੇ ਚਾਰਟਰ ਪ੍ਰਧਾਨ ਗੁਰਦੀਪ ਸਿੰਘ ਕੰਗ ਤੋਂ ਇਲਾਵਾ ਸਕੱਤਰ ਲਾਇਨ ਅਤੁਲ ਜੈਨ, ਕੈਸ਼ੀਅਰ ਲਾਇਨ ਸੁਨੀਲ ਢÄਗਰਾ, ਪੀ.ਆਰ.ਓ. ਲਾਇਨ ਅਮਿਤ ਸ਼ਰਮਾ ਨੂੰ ਸਨਮਾਨ ਚਿੰਨ੍ਹ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ। ਲਾਇਨ ਮੈਂਬਰਾਂ ਦੇ ਪਿਨਾਂ ਵੀ ਲਾਈਆਂ ਗਈਆਂ। ਲਾਇਨ ਇੰਜੀਨੀਅਰ ਐਸ.ਪੀ. ਸੌਂਧੀ ਨੇ ਲਾਇਨਜ ਮੈਂਬਰਾਨ ਨੂੰ ਜੈਕੇਟਾਂ ਭੇਂਟ ਕੀਤੀਆਂ। ਗੁਰਦੀਪ ਸਿੰਘ ਕੰਗ ਨੇ ਸਮੂਹ ਹਾਜਰੀਨ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਨੇੜਲੇ ਭਵਿੱਖ ਵਿਚ ਹੋਰ ਕਾਫੀ ਸਾਰੇ ਸਮਾਜ ਸੇਵੀ ਪ੍ਰੋਜੈਕਟਾਂ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਅਖੀਰ ਵਿਚ ਕਲੱਬ ਵਲੋਂ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ। ਇਸ ਮੌਕੇ ਲਾਇਨ ਆਸ਼ੂ ਮਾਰਕੰਡਾ, ਲਾਇਨ ਜੁਗਲ ਬਵੇਜਾ ਲਾਇਨ ਅਸ਼ਵਨੀ ਕਵਾਤਰਾ, ਲਾਇਨ ਜਤਿੰਦਰ ਕੁਮਾਰ, ਲਾਇਨ ਸੰਜੀਵ ਲਾਂਬਾ, ਲਾਇਨ ਜਸਬੀਰ ਮਾਹੀ, ਲਾਇਨ ਅਜੇ ਕੁਮਾਰ, ਲਾਇਨ ਸ਼ਸ਼ੀ ਕਾਲੀਆ, ਲਾਇਨ ਸੁਮਿਤ ਭੰਡਾਰੀ, ਲਾਇਨ ਮਨਜੀਤ ਸਿੰਘ, ਲਾਇਨ ਅਮਰਜੀਤ ਸਹੋਤਾ, ਲਾਇਨ ਰਣਦੀਪ ਸਿੰਘ ਬੋਬੀ, ਲਾਇਨ ਪਰਵੀਨ ਕੁਮਾਰ, ਲਾਇਨ ਬਲਵਿੰਦਰ ਸਿੰਘ, ਲਾਇਨ ਸੰਜੀਵ ਸੂਰੀ, ਲਾਇਨ ਵਿਪਨ ਠਾਕੁਰ, ਲਾਇਨ ਵਿਪਨ ਕੁਮਾਰ, ਲਾਇਨ ਹਰਪ੍ਰੀਤ ਸਿੰਘ ਸੋਗੀ, ਲਾਇਨ ਰਣਧੀਰ ਕਰਵਲ, ਲਾਇਨ ਸਤਪਾਲ ਕੋਛੜ, ਲਾਇਨ ਅਨਿਲ ਕੋਛੜ ਆਦਿ ਹਾਜਰ ਸਨ।