ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਜਲੰਧਰ
ਜਲੰਧਰ, 9 ਫਰਵਰੀ
ਜਲੰਧਰ ਵਿਕਾਸ ਅਥਾਰਟੀ (ਜੇਡੀਏ), ਜਲੰਧਰ ਵੱਲੋਂ ਜ਼ਿਲ੍ਹਾ ਜਲੰਧਰ  ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਾਪਰਟੀ ਦੀ ਵਿਕਰੀ ਲਈ ਓਯੂਵੀਜੀਐਲ ਸਾਈਟਾਂ ਦੀ ਈ-ਆਕਸ਼ਨ ਕਰਵਾਈ ਜਾ ਰਹੀ ਹੈ, ਜੋ ਕਿ 5 ਫਰਵਰੀ 2021 ਨੂੰ ਸਵੇਰੇ 9 ਵਜੇ ਸ਼ੁਰੂ ਹੋ ਕੇ ਫਰਵਰੀ, 2021 ਨੂੰ ਦੁਪਹਿਰ 1.00 ਵਜੇ ਸਮਾਪਤ ਹੋਵੇਗੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਲੰਧਰ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਜਾਇਦਾਦਾਂ ਵਿੱਚ ਪ੍ਰਮੁੱਖ ਖੇਤਰਾਂ ਵਿਚਲੇ ਰਿਹਾਇਸ਼ੀ ਪਲਾਟ, ਐਸਸੀਓਜ਼, ਦੁਕਾਨਾਂ, ਬੂਥ ਆਦਿ ਪ੍ਰਮੁੱਖ ਖੇਤਰਾਂ ਵਿੱਚ ਸ਼ਾਮਲ ਹਨ ਅਤੇ ਇਹ ਸਾਈਟਾਂ ਜਲੰਧਰ, ਕਪੂਰਥਲਾ, ਮੁਕੇਰੀਆਂ ਅਤੇ ਫਗਵਾੜਾ ਵਿਚ ਸਥਿਤ ਹਨ। ਉਨ੍ਹਾਂ ਕਿਹਾ ਕਿ ਪ੍ਰਮੁੱਖ ਜਾਇਦਾਦਾਂ ਖਰੀਦਣ ਦਾ ਇਕ ਸੁਨਹਿਰੀ ਮੌਕਾ ਹੈ ਕਿਉਂਕਿ ਨਿਲਾਮੀ ਦੀਆਂ ਸਾਈਟਾਂ ਪਹਿਲਾਂ ਤੋਂ ਵਿਕਸਤ ਇਲਾਕਿਆਂ ਵਿਚ ਸਥਿਤ ਹਨ।
ਸਾਈਟਾਂ ਦਾ ਕਬਜ਼ਾ ਅੰਤਿਮ ਬੋਲੀ ਦੀ 25 ਫੀਸਦੀ ਅਦਾਇਗੀ ‘ਤੇ ਸਫ਼ਲ ਬੋਲੀਕਾਰਾਂ ਨੂੰ ਸੌਂਪਿਆ ਜਾਵੇਗਾ ਅਤੇ ਅਲਾਟੀਆਂ ਨੂੰ ਬਕਾਇਆ ਰਕਮ ਕਿਸ਼ਤਾਂ ਵਿਚ 9.5% ਸਾਲਾਨਾ ਵਿਆਜ ਦਰ ਨਾਲ ਜਮ੍ਹਾ ਕਰਵਾਉਣੀ ਪਵੇਗੀ।
ਉਨ੍ਹਾਂ ਕਿਹਾ ਇਨਾਂ ਸਾਈਟਾਂ ਦੇ ਅਲਾਟੀਆਂ ਨੂੰ ਜਲਦ ਕਬਜ਼ਾ ਮਿਲਣ ਨਾਲ ਉਹ ਇਸ ’ਤੇ ਉਸਾਰੀ ਅਤੇ ਇਸਤੇਮਾਲ ਕਰ ਸਕਣਗੇ। ਇਨ੍ਹਾਂ ਸਾਈਟਾਂ ਦੀ ਕੀਮਤ , ਕਿਸਮ ,ਲੋਕੇਸ਼ਨ ਅਤੇ ਪੇਮੈਂਟ ਨਾਲ ਸਬੰਧਿਤ ਸਾਰੀਆਂ ਜਾਣਕਾਰੀਆਂ ਪੁੱਡਾ ਦੀ ਵੈਬਸਾਈਟ  www.puda.e-auctions.in ’ਤੇ ਵੇਖੀਆਂ ਜਾ ਸਕਦੀਆਂ ਹਨ।
ਆਨ ਲਾਈਨ ਆਕਸ਼ਨ ਵਿੱਚ ਹਿੱਸਾ ਲੈਣ ਲਈ ਬਿਨੈਕਾਰ ਨੂੰ ਪੋਰਟਲ ’ਤੇ ਜਾ ਕੇ ਆਪਣਾ ਯੂਜਰ ਆਈ.ਡੀ. ਅਤੇ ਪਾਸਵਰਡ ਬਣਾਉਣਾ ਪਵੇਗਾ ਅਤੇ ਨਾਲ ਹੀ ਸਕਿਊਰਟੀ ਫੀਸ ਵੀ ਬੈਂਕ ਰਾਹੀਂ ਜਮ੍ਹਾਂ ਕਰਵਾਉਣੀ ਹੋਵੇਗੀ।
———————