ਜਲੰਧਰ :- ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਚ ਗਵਰਨਿੰਗ ਕਮੇਟੀ ਦੇ ਪੂਰਵ ਪ੍ਰਧਾਨ ਅਤੇ ਐਮ ਪੀ
ਸਵਰਗੀ ਸਰਦਾਰ ਬਲਬੀਰ ਸਿੰਘ ਜੀ ਨੂੰ ਸ਼ਰਧਾਜਲੀ ਦਿੱਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ ਨਵਜੋਤ ਸਿੰਘ ਨੇ
ਵਿਦਿਆਰਥਣਾਂ ਨੂੰ ਸਰਦਾਰ ਬਲਬੀਰ ਸਿੰਘ ਜੀ ਦੀ ਸ਼ਖਸੀਅਤ ਅਤੇ ਨਾਰੀ ਸਿੱਖਿਆ ਦੇ ਖੇਤਰ ਵਿਚ ਉਹਨਾਂ ਦੇ
ਵਡਮੁੱਲੇ ਯੋਗਦਾਨ ਤੋਂ ਸਾਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਅੱਜ ਲਾਇਲਪੁਰ ਖਾਲਸਾ ਕਾਲਜ ਦੀਆਂ ਵਿਭਿੰਨ ਸ਼ਾਖਾਵਾਂ
ਦੀ ਸਫਲਤਾ ਅਤੇ ਅਕਾਦਮਿਕ ਖੇਤਰ ਵਿਚ ਉਹਨਾਂ ਦੀ ਪ੍ਰਤੀਸ਼ਠਾ ਨਾ ਕੇਵਲ ਸਵਰਗੀ ਬਲਬੀਰ ਸਿੰਘ ਜੀ ਦੀ ਦੂਰ
ਦ੍ਰਿਸ਼ਟੀ ਦਾ ਪ੍ਰਣਾਮ ਹੈ ਬਲਕਿ ਸਰਦਾਰਨੀ ਬਲਬੀਰ ਕੌਰ  ਜੀ ਦੀ ਨਿਸ਼ਠਾ ਅਤੇ ਲਗਨ ਦਾ ਪ੍ਰਤਿਫਲ ਵੀ ਹੈ।
ਅੰਤ ਵਿਚ ਮੈਡਮ ਨੇ ਕਿਹਾ ਕਿ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਇਮਾਨਦਾਰੀ ਨਾਲ ਦੇਸ਼ ਦੇ
ਜਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਵਾਂਗੇ ਅਤੇ ਇਹੀ ਸਾਡਾ ਨੈਤਿਕ ਕਰਤੱਵ ਹੈ ਕਿ ਅਸੀਂ ਸਮਾਜਿਕ ਜਿੰਮੇਵਾਰੀਆਂ
ਨੂੰ ਸਮਝੀਏ ਅਤੇ ਇਕ ਇਨਸਾਨ ਹੋਣ  ਦਾ ਫਰਜ਼ ਪੂਰਾ ਕਰੀਏ ਅਤੇ ਇਹ ਹੀ ਸਾਡੀ ਨੇੈਤਿਕ ਜ਼ਿੰਮੇਵਾਰੀ ਹੈ।

ਉਹਨਾਂ ਕਿਹਾ ਕਿ ਦੇਸ਼ ਦੇ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਡਾ ਇਹ ਕਰਤੱਵ ਹੈ ਕਿ ਅਸੀਂ ਸਮਾਜਿਕ ਜਿੰਮੇਵਾਰੀਆਂ
ਨੂੰ ਸਮਝੀਏ ਅਤੇ ਇਕ ਇਨਸਾਨ ਹੋਣ  ਦਾ ਫਰਜ਼ ਪੂਰਾ ਕਰੀਏ।