
ਮਿਤੀ 14/02/2021 ਦਿਨ ਐਤਵਾਰ ਨੂੰ ਲਾਜਪਤ ਰਾਏ ਨਗਰ ਵੈਲਫੇਅਰ ਐਸੋਸੀਏਸ਼ਨ ਦੀ ਜਨਰਲ ਬੋਡੀ ਮੀਟਿੰਗ ਪ੍ਰਧਾਨ ਸ: ਗੁਰਮੀਤ ਸਿੰਘ (ਚਾਚਾ ਚਪੇੜਾ ਵਾਲਾ) ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਰੇ ਕਲੋਨੀ ਵਾਸੀਆਂ ਨੇ ਡਾ ਜਸਲੀਨ ਸੇਠੀ ਜੀ ਵੱਲੋ ਕੀਤੇ ਗਏ ਕੰਮਾ ਦੀ ਸ਼ਿਲਾਂਗਾ ਕੀਤੀ। ਇਸ ਮੌਕੇ ਡਾ ਜਸਲੀਨ ਸੇਠੀ ਨੇ ਸਾਰੇ ਕਲੋਨੀ ਵਾਸੀਆਂ ਦਾ ਇਨ੍ਹਾਂ ਮਾਨ ਸਮਾਨ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ “ਮੇਰਾ ਵਾਰਡ ਮੇਰਾ ਪਰਿਵਾਰ” ਹੈ ਤੇ ਵਾਰਡ ਦੇ ਵਿਕਾਸ ਕਾਰਜਾਂ ਵਿੱਚ ਸਾਡੇ ਐਮ. ਐਲ. ਏ ਰਜਿੰਦਰ ਬੇਰੀ ਜੀ, ਮੇਅਰ ਜਗਦੀਸ਼ ਰਾਜਾ ਅਤੇ ਮੇਰੇ ਵੱਲੋ ਨਾ ਹੀ ਕਦੇ ਕੋਈ ਕਮੀ ਹੋਈ ਹੈ ਅਤੇ ਨਾ ਕਦੇ ਕੋਈ ਕਮੀ ਹੋਵੇਗੀ। ਇਸ ਮੌਕੇ ਡਾ ਸੇਠੀ ਨੇ ਸਾਰੇ ਕਲੋਨੀ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਨਗਰ ਨਿਗਮ ਵੱਲੋ ਜਾਰੀ ਕੀਤੀਆ ਗਈਆਂ ਹਦਾਇਤਾ ਮੁਤਾਬਿਕ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖਰਾ- ਵੱਖਰਾ ਰੱਖਣ ਲਈ ਘਰ ਵਿੱਚ ਤਿੰਨ ਕੂੜੇਦਾਨ ਜਰੂਰ ਲਗਾਉਣੇ ਚਾਹੀਦੇ ਹਨ। ਇਸ ਮੀਟਿੰਗ ਵਿੱਚ ਸਾਰੇ ਕਲੋਨੀ ਵਾਸੀਆਂ ਨੇ ਕੌਸਲਰ ਡਾ ਜਸਲੀਨ ਸੇਠੀ ਜੀ ਨਾਲ ਵਾਦਾ ਕੀਤਾ ਕਿ ਅਸੀ ਨਗਰ ਨਿਗਮ ਜਲੰਧਰ ਦੀਆਂ ਹਦਾਇਤਾਂ ਦੀ ਪਾਲਣਾ ਕਰਾਂਗੇ ਅਤੇ ਘਰ ਵਿੱਚ ਤਿੰਨ ਕੂੜੇਦਾਨ ਜਰੂਰ ਰੱਖਾਗੇ। ਇਸ ਮੀਟਿੰਗ ਵਿੱਚ ਆਈ. ਪੀ. ਸਿੰਘ. ਸੇਠੀ, ਜਨਰਲ ਸੈਕਟਰੀ ਐਚ. ਆਰ ਮਲੋਹਤਰਾ, ਪੀ. ਆਰ ਓ. ਯਸ਼ ਕਤਿਆਲ, ਕੈਸ਼ੀਅਰ ਅਸ਼ਵਨੀ ਗੁਪਤਾ, ਐਮ ਐਲ ਵਾਸਨ, ਡਾ ਵਾਹੀ, ਗਗਨ ਅਰੌੜਾ, ਅਸ਼ੀਸ਼ ਗੁਲਾਟੀ, ਰਾਹੁਲ ਮਲਹੌਤਰਾ, ਡੀ. ਪੀ. ਸੋਂਧੀ, ਡਾ ਕੌਰ, ਸ਼ਾਲੂ ਵਾਸਨ, ਸੋਮੀਕਾ ਸੱਚਦੇਵਾ, ਰੁਚੀ ਜੈਨ, ਰਜਨੀ ਮਲਹੋਤਰਾ ਆਦਿ ਕਲੋਨੀ ਵਾਸੀ ਮਜੂਦ ਸਨ।