ਫਗਵਾੜਾ 16 ਫਰਵਰੀ (ਸ਼ਿਵ ਕੋੜਾ) ਫਗਵਾੜਾ ਦੇ ਕਾਂਗਰਸੀ ਆਗੂਆਂ ਦਾ ਇਕ ਵਫਦ ਜਿਲ੍ਹਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ ਦੀ ਅਗਵਾਈ ‘ਚ ਫਗਵਾੜਾ ਦੀ ਨਵਨਿਯੁਕਤ ਐਸ.ਡੀ.ਐਮ. ਡਾ. ਸ਼ਾਇਰੀ ਮਲਹੋਤਰਾ ਨੂੰ ਮਿਲਿਆ। ਇਸ ਮੌਕੇ ਵਫਦ ਵਲੋਂ ਐਸ.ਡੀ.ਐਮ. ਨੂੰ ਗੁਲਦਸਤਾ ਭੇਂਟ ਕਰਕੇ ਫਗਵਾੜਾ ਵਿਖੇ ਨਿਯੁਕਤੀ ਦਾ ਸਵਾਗਤ ਕੀਤਾ ਗਿਆ। ਜਿਲ੍ਹਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ ਸਮੇਤ ਵਫਦ ਵਿਚ ਸ਼ਾਮਲ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਉਪ ਚੇਅਰਮੈਨ ਬੀਬੀ ਰੇਸ਼ਮ ਕੌਰ, ਮਾਰਕਿਟ ਕਮੇਟੀ ਫਗਵਾੜਾ ਦੇ ਉਪ ਚੇਅਰਮੈਨ ਜਗਜੀਵਨ ਲਾਲ ਤੋਂ ਇਲਾਵਾ ਦੇਸਰਾਜ ਸਰਪੰਚ ਬਘਾਣਾ, ਪੰਚਾਇਤ ਮੈਂਬਰ ਜਤਿੰਦਰ ਸਿੰਘ ਲੱਖਪੁਰ ਨੇ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਆਸ ਪ੍ਰਗਟਾਈ ਕਿ ਸਬ ਡਿਵੀਜਨਲ ਮੈਜਿਸਟ੍ਰੇਟ ਵਜੋਂ ਉਹਨਾਂ ਦੀਆਂ ਉੱਤਮ ਸੇਵਾਵਾਂ ਫਗਵਾੜਾ ਵਾਸੀਆਂ ਨੂੰ ਮਿਲਣਗੀਆਂ। ਐਸ.ਡੀ.ਐਮ. ਡਾ. ਸ਼ਾਇਰੀ ਮਲਹੋਤਰਾ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਸਰਕਾਰ ਦੀਆਂ ਵੱਖ ਵੱਖ ਸਕੀਮਾ ਤਹਿਤ ਸਮੁੱਚੇ ਹਲਕੇ ਦਾ ਉੱਚ ਪੱਧਰਾ ਵਿਕਾਸ ਕਰਵਾਇਆ ਜਾਵੇਗਾ ਅਤੇ ਆਮ ਜਨਤਾ ਨਾਲ ਜੁੜੇ ਮਸਲੇ ਹਲ ਕਰਵਾਉਣ ਉਹਨਾਂ ਦੀ ਪ੍ਰਾਥਮਿਕਤਾ ਰਹੇਗੀ। ਸਰਕਾਰੀ ਸਕੀਮਾ ਦਾ ਲਾਭ ਹਰ ਲੋੜਵੰਦ ਤੱਕ ਪਹੁੰਚੇ, ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ।