ਫਗਵਾੜਾ, 16 ਫਰਵਰੀ (ਸ਼ਿਵ ਕੋੜਾ) ਪੰਜਾਬ ਦੇ ਉਹਨਾ ਕਿਸਾਨਾਂ ਜਿਹਨਾਂ ਨੇ ਆਪਣੇ ਜੇ-ਫਾਰਮ  ਆਯੂਸ਼ਮਾਨ ਸਿਹਤ ਬੀਮਾ ਯੋਜਨਾ ਅਧੀਨ ਮਾਰਕੀਟ ਕਮੇਟੀ ਫਗਵਾੜਾ ‘ਚ ਆਪਣੇ ਆੜ੍ਹਤੀਆਂ ਰਾਹੀਂ ਜਮ੍ਹਾਂ ਕਰਵਾਏ ਸਨ, ਉਹਨਾ ਦੇ ਸਬੰਧਿਤ ਫਾਰਮ ਆਨਲਾਈਨ ਨਾ ਕੀਤੇ ਜਾਣ ਕਾਰਨ ਕਿਸਾਨਾਂ ਨੂੰ ਸਮਾਰਟ ਕਾਰਡ ਜਾਰੀ ਨਹੀਂ ਕੀਤੇ ਜਾ ਰਹੇ। ਇਸ ਸਬੰਧ ਵਿੱਚ ਕਰਮਜੀਤ ਸਿੰਘ, ਗੋਬਿੰਦ ਸਿੰਘ ਪਲਾਹੀ, ਜਸਵਿੰਦਰ ਸਿੰਘ ਸੱਲ ਪਲਾਹੀ, ਗੁਰਮਿੰਦਰ ਸਿੰਘ ਪਲਾਹੀ, ਸਰਬਜੀਤ ਸਿੰਘ ਬਰਨਾ, ਮਨਦੀਪ ਸਿੰਘ ਆਦਿ ਨੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਉਹਨਾਂ ਦੇ ਸਮਾਰਟ ਕਾਰਡ ਬਣਾਏ ਜਾਣ । ਉਹਨਾ ਨੇ ਇਹ ਵੀ ਕਿਹਾ ਕਿ ਸਬੰਧਿਤ ਅਧਿਕਾਰੀਆਂ, ਕਰਮਚਾਰੀਆਂ ਦੀ ਕੀਤੀ ਹੋਈ ਅਣਗਹਿਲੀ ਨਾਲ ਉਹਨਾ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ। ਇਹਨਾ ਕਿਸਾਨਾਂ ਨੇ ਐਮ.ਐਲ.ਏ. ਫਗਵਾੜਾ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਨਿੱਜੀ ਤੌਰ ‘ਤੇ ਇਹਨਾ ਜੇ-ਫਾਰਮ ਵਾਲੇ ਸਾਰੇ ਕਿਸਾਨਾਂ ਜਿਹਨਾ ਦੇ ਨਾਮ  ਸਮੇਂ ਸਿਰ ਆਨਲਾਈਨ ਨਹੀਂ ਹੋਏ ਉਹਨਾ ਨੂੰ ਆਯੂਸ਼ਮਾਨ ਬੀਮਾ ਯੋਜਨਾ ਸਮਾਰਟ ਕਾਰਡ ਜਾਰੀ ਕਰਵਾਏ ਜਾਣ।