ਸ਼੍ਰੀ ਗੁਰੂ ਰਵੀਦਾਸ ਜੀ ਦਾ645 ਵਾਂ ਪ੍ਰਕਾਸ ਪੂਰਬ ਬੜੀ ਸ਼ਰਧਾ ਪੂਰਵਕ ਢੰਗ ਨਾਲ ਮਜਦੂਰ-ਕਿਸਾਨ ਏਕਤਾ ਦੇ ਰੂਪ ਵਿੱਚ ਮਨਾਇਆ ਜਾਵੇਗਾ।ਸੰਯੁਕਤ ਮੋਰਚਾ ਦਾ ਹਿੱਸਾ ਭਾਚਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੱਘ ਸਾਹਨੀ , ਭਾਰਤੀ ‘ਕਿਸਾਨ ਯੂਨੀਅਨ ਕਾਦੀਆ ਦੇ ਜਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿੱਟ ਤੇ ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਵਾਈੀਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲ ਨੇ ਅੱਜ ਇੱਥੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿਸੀ ਗੁਰੂ ਰਵੀਦਾਸ ਜੀ ਦੇ27 ਫਰਵਰੀ ਨੂੰ ਮਨਾਏ ਜਾ ਰਹੇ ਪ੍ਰਕਾਸ ਪੁਰਬ ਵਿੱਚ ਸਾਮਿਲ ਹੋਣ ਲਈ ਵੱਡੀ ਗਿਣਤੀ ਵਿੱਚ ਪੰਜਾਬ ਦੇ ਲੋਕ ਦਿੱਲੀ ਮੋਰਚਿਆਂ ਵਿੱਚ ਪਹੁੱਚਣ ਉਨ੍ਹਾ ਕਿਹਾ ਕਿ ਜਿਹੜੇ ਕਿਸਾਨ ਉਸ ਦਿਨ ਦਿੱਲੀ ਨਹੀਂ ਜਾ ਸਕਦੇ ਤਾਂ ਉਹ ਜਿੱਥੇ ਜਿੱਥੇਵੀ ਪਿੰਡਾਂ,ਸ਼ਹਿਰਾ ਤੇ ਕਸਬਿਆਂ ਵਿੱਚ ਸ਼੍ਰੀ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਂ ਜਾ ਹਿਰਾ ਹੈ ਅਤੇਨਗਰ ਕੀਰਤਨ ਤੇ ਸ਼ੋਭਾ ਯਾਤਰਾਵਾਂ ਕੱਢੀਆਂ ਜਾ ਰਹੀਆ ਹਨ ਉਥੇ ਵੱਡੀ ਪੱਧਰ ਤੇ ਕਿਸਾਨ ਸਾਮੂਲੀਅਤ ਪਿੰਡਾਂ ਵਿਚ ਕਿਸਾਨਾਂ ਤੇ ਦਲਿਤਾਂ ਦਾ ਭਾਈਚਾਰਾ ਹਮੇਸ਼ਾ ਹੀ ਮਜਬੂਤ ਰਿਹਾ ਹੈ।ਸ੍ਰੀ ਸਾਹਨੀਨੇ ਕਿਹਾ ਕਿ27 ਫਰਵਰੀ ਨੂੰ ਹੈ ਚੰਦਰ ਸ਼ੇਖਰ ਅਜ਼ਾਦੀ ਸਹਾਦਤ ਨੂੰ ਮਨਾਇਆ ਜਾਵੇਰਾ। ਕਿਸਾਨ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਸਮੁੱਚੀ ਮਾਨਵਤਾ ਨੂੰ ਕਲਾਵੇ ਵਿੱਚ ਲੇ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ1604 ਵਿੱਚ ਜਦੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਦਾ ਸੰਕਲਨ ਕੀਤਾ ਤਾਂ ਵੱਖ-ਵੱਖ ਧਰਮਾਂ ਤੇ ਜਾਤਾਂ ਨਾਲ ਸਬੰਧਰੱਖਣ ਵਾਲੇ ਰਹਿਬਰਾਂ ਦੀ ਬਾਣੀ ਨੂੰ ਇੱਕ ਧਾਗੇ ਵਿੱਚ ਪਰੋਇਆ ਸੀ ।ਸ਼੍ਰੀ ਗੁਰੂ ਗ੍ਰੰਥ ਸਹਿਬ ਵਿੱਚਗੁਰੂਰਵੀਦਾਸਜੀ ਦੇ40ਸਬਦਸ਼ਾਮਲ ਕੀਤੇ ਗਏ ਹਨ।ਇਸੇ ਏਕਤਾ ਦੇ ਪੈਗਾਮ ਨੂੰ ਸਯੰਕਤ ਕਿਸਾਨ ਮੋਰਚਾ ਅੱਗੇ ਤੋਰ ਰਿਹਾ ਹੈ।ਕਿਸਾਨਾਂ ਆਗੂਆ ਨੇ ਕਿਹਾ ਕਿ ਸ਼੍ਰੀਗੁਰੂ ਰਵੀਦਾਸ ਜੀ ਨੇ ਸਮੇਂ ਦੀਆਂ ਹਕੂਮਤਾਂ ਵਿਰੁੱਧ ਮਾਨਵਤਾ ਦੇ ਤਲੇ ਲਈ ਤੇ ਦੱਬੇ ਕੁਚਚੇ ਲੋਕਾਂ ਲਈ ਲੜਾਈ ਲੜੀ ਸੀ ਅਤੇ ਅੱਜ ਵੀਹਕੂਮਤਾਂ ਵਿਰੁੱਧ ਕਿਰਤੀ ਲੋਕ ਆਪਣੇ ਹੱਕਾਂ ਲਈ ਲੜ ਰਹੇ ਹਨ| ਕੇਦਰ ਵਿੱਚ ਸੱਤਾਧਾਰੀ ਧਿਰ ਭਾਜਪਾ ਪੰਜਾਬ ਵਿਚ ਭਾਈਚਾਰਕ ਸਾਝ ਨੂੰ ਤੋੜਨ ਦੇ ਯਤਨਾਂ ਵਿੱਚ ਲੱਗੀ ਹੋਈ ਹੈ ।ਕਿਸਾਨ ਆਗੂਆਂ ਨੇ ਕਿਹਾ ਕੇ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਵਿੱਚ ਕਿਸਾਨਾਂ ਤੇ ਦਲਿਤਾ ਵਿਚ ਪਾੜਾ ਪਾਉਣ ਹਰ ਹਰਬਾ ਵਰਤਰਹੀ ਹੈ ਪਰ ਦਲਿਤ ਭਾਈਚਾਰੇ ਨੇ ਬੜੀ ਸੂਬਬੂਝ ਤੇ ਸਿਆਣਪ ਤੋਂ ਕੌਮ ਲੈਂਦਿਆਂ ਭਾਜਪਾ ਦੇ ਮਨਸੂਬਿਆਂ ਨੂੰ ਕਾਮਮਾਬ ਨਹੀ ਹੋਣਦਿੱਤਾ। ਭਾਜਪਾ ਦਾ ਆਈਟੀ ਸੈਲ ਲਗਾਤਾਰ ਯਤਨਸ਼ੀਲ ਹੈ ਕਿ ਕਿਸੇ ਤਰ੍ਹਾਂ ਨਾਲ ਕਿਸਾਨਾ ਤੇ ਦਲਿਤਾ ਵਿੱਚ ਪਾੜਾ ਪਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਇਸ ਸਾਰੇ ਵਰਤਾਰੇ ਤੇ ਪੰਜਾਬ ਦੇ ਲੋਕਾਂ ਨੇ ਸੁਚੇਤ ਰਹਿਣ ਹੈ। ਉਨ੍ਹਾਂ ਕਿਹਾ ਕਿ ਜਿਸ ਅੰਦੋਲਨ ਦੀ ਅਗਵਾਈ ਸਮੁੱਚੇ ਪੰਜਾਬ ਨੇ ਕੀਤੀ ਸੀ ਤੇ ਹੁਣ ਇਹ ਪੂਰੇ 130 ਕਰੋੜ ਲੋਕਾਂ ਦਾ ਬਣ ਚੁੱਕਾ ਹੈ।ਸਾਰੇ ਸੂਬਿਆਂ ਦੇ ਕਿਸਾਨ ਤੇ ਕਿਰਤੀ ਇਕਜੁਟ ਹੋ ਰਹੇ ਹਨ।ਦੇਸ਼ ਵਿੱਚ ਵੱਧ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਤੇ ਟਿੱਪਣੀ ਕਰਦਿਆ ਕਿਸਾਨ ਆਗੂ ਸਤਨਾਮ ਸਿਘ ਸਾਹਨੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਤੇਲ ਕੰਪਨੀਆਂ ਨੂੰ ਵੀ ਖੁੱਲੀ ਛੋਟ ਦਿੱਤੀ ਹੋਈ ਹੈ।ਇਸ ਦਾ ਅਸਰ ਸਿੰਧਾ ਆਮ ਗਰੀਬ ਲੋਕਾ ਤੇ ਪੈ ਰਿਹਾ ਉਨ੍ਹਾਂ ਕਿਹਾ ਕਿ ਕਰੋਨਾ ਤੋ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ “ਤੇ ਮੋਦੀ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਧਾ ਕੇ ਹੋਰ ਵਿਤੀ ਪਾ
ਦਿੱਤਾ ਹੈ। ਕਿਸਾਨ ਅਗੂ ਸਾਹਨੀ ਨੇ ਮੰਗ ਕੀਤੀ ਕਿ ਤੇਲ ਦੀਆ ਕੀਮਤਾ ਘਟਾਈਆ ਜਾਣ ਤੇ ਕਿਸਾਨਾ ਨੂੰ ਡੀਜ਼ਲ 50 ਫ਼ੀਸਦੀ ਸਬਸਿਡੀ ਤੇ ਦਿੱਤਾ ਜਾਵੇ।