ਫਗਵਾੜਾ (ਸ਼ਿਵ ਕੋੋੜਾ) :- ਬੀ.ਡੀ.ਪੀ.ਓ. ਦਫਤਰ ਦੇ ਏ.ਪੀ.ਓ. ਮਗਨਰੇਗਾ ਚਰਨਜੀਤ ਸਿੰਘ ਅਤੇ ਤਲਵਿੰਦਰ ਸਿੰਘ ਭੁੱਲਰ ਜੀ.ਆਰ.ਐਸ. ਨੇ ਪਿੰਡ ਰਾਵਲਪਿੰਡੀ ਤੋਂ ਵਾਹਦ ਵਿਚਕਾਰ ਬੇਂਈ ਦੀ ਸਫਾਈ ਅਤੇ ਬੰਨ੍ਹ ਲਗਾਉਣ ਦੇ ਜੰਗੀ ਪੱਧਰ ਤੇ ਚਲ ਰਹੇ ਕੰਮ ਦਾ ਮੁਆਇਨਾ ਕਰਦਿਆਂ ਕੰਮ ਪ੍ਰਤੀ ਤਸੱਲੀ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਬੰਨ੍ਹ ਦੇ ਚੋੜਾ ਹੋਣ ਨਾਲ ਨੇੜਲੇ ਖੇਤਾਂ ਵਿਚ ਖੜੀਆਂ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਤੋਂ ਬਚਾਅ ਹੋਵੇਗਾ। ਇਸ ਮੌਕੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ ਕਿਹਾ ਕਿ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਅਣਥਕ ਯਤਨਾ ਸਦਕਾ ਡਰੇਨ ਵਿਭਾਗ ਸਬ-ਡਵੀਜਨ ਫਿਲੌਰ ਦੇ ਸਹਿਯੋਗ ਨਾਲ ਬੀ.ਡੀ.ਪੀ.ਓ. ਦਫਤਰ ਫਗਵਾੜਾ ਵਲੋਂ ਬੇਂਈ ਦੀ ਸਫਾਈ ਦਾ ਜੋ ਕੰਮ ਕਰਵਾਇਆ ਜਾ ਰਿਹਾ ਹੈ ਉਹ ਸ਼ਲਾਘਾਯੋਗ ਹੈ ਕਿਉਂਕਿ ਕਾਫੀ ਸਮੇਂ ਤੋਂ ਬੇਂਈ ਦੀ ਸਫਾਈ ਨਾ ਹੋਣ ਕਰਕੇ ਕਿਸਾਨਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਜਦੋਂ ਵੀ ਬਰਸਾਤ ਹੁੰਦੀ ਸੀ ਤਾਂ ਪਾਣੀ ਓਵਰ ਫਲੋ ਹੋ ਕੇ ਖੇਤਾਂ ਵਿਚ ਦਾਖਲ ਹੋ ਜਾਂਦਾ ਸੀ ਅਤੇ ਫਸਲਾਂ ਖਰਾਬ ਹੁੰਦੀਆਂ ਸਨ। ਇਸ ਮੌਕੇ ਸੋਢੀ ਰਾਮ ਚੱਕ ਹਕੀਮ ਮੇਹਟ ਡਰੇਨ ਵਿਭਾਗ ਸਬ ਡਵੀਜਨ ਫਿਲੌਰ ਤੋਂ ਇਲਾਵਾ ਮਨਜੀਤ ਕੌਰ ਬੇਗਮਪੁਰ, ਪਰਮਜੀਤ ਕੌਰ ਮਲਕਪੁਰ, ਨੀਲਮ ਲੱਖਪੁਰ, ਰਿੰਪੀ ਮਲਕਪੁਰ, ਹਰਭਜਨ ਲਾਲ ਜਮਾਲਪੁਰ, ਮੋਹਨ ਲਾਲ ਪ੍ਰਧਾਨ ਬੇਗਮਪੁਰ, ਸ਼ਿੰਦ ਪਾਲ, ਸੰਤੋਸ਼ ਕੁਮਾਰੀ, ਹਰਜਿੰਦਰ ਕੌਰ, ਗੁਰਮੇਜ ਕੌਰ, ਚਮਨ ਲਾਲ, ਲੇਖਰਾਜ, ਦਿਲਬਾਗ ਸਿੰਘ, ਸੁਖਵਿੰਦਰ ਕੌਰ, ਰਾਣੀ, ਰੇਸ਼ਮ ਕੌਰ, ਕ੍ਰਿਸ਼ਨਾ, ਜਗੀਰ ਕੌਰ, ਸੋਮਾ ਰਾਣੀ, ਪਰਵੀਨ ਕੌਰ, ਵਿਜੇ ਕੁਮਾਰੀ, ਅਵਤਾਰ ਕੌਰ, ਗੀਤਾ, ਬਲਵਿੰਦਰ ਕੌਰ, ਬਿੰਦਰ ਰਾਣੀ, ਚਰਨੋ, ਜੋਗਿੰਦਰੋ, ਸਤਿਆ ਦੇਵੀ, ਸੁਰਜੀਤ ਕੌਰ, ਨਿਰਮਲ ਕੌਲ, ਸਵਰਨਾ ਰਾਮ, ਬਲਵੀਰ ਸਿੰਘ, ਮੁਰਲੀ ਧਰਨ, ਕਮਲਜੀਤ ਕੌਰ, ਜੀਤ ਰਾਮ, ਗੁਰਬਖਸ਼ ਕੌਰ, ਗੁਰਪਾਲ ਕੌਰ, ਮਲਕੀਤ ਕੌਰ, ਚਮਨ ਲਾਲ, ਮਨਜੀਤ ਕੌਰ ਆਦਿ ਹਾਜਰ ਸਨ।